ਪਹਿਲਾਂ ਤੋਂ ਜ਼ਿਆਦਾ ਦਮਦਾਰ ਹੈ ਕਾਵਾਸਾਕੀ ਨਿੰਜਾ ਦਾ ਸਪੈਸ਼ਲ ਐਡੀਸ਼ਨ ZX-10RR

Sunday, Apr 02, 2017 - 07:07 PM (IST)

ਪਹਿਲਾਂ ਤੋਂ ਜ਼ਿਆਦਾ ਦਮਦਾਰ ਹੈ ਕਾਵਾਸਾਕੀ ਨਿੰਜਾ ਦਾ ਸਪੈਸ਼ਲ ਐਡੀਸ਼ਨ ZX-10RR

ਜਲੰਧਰ- ਲਗਜ਼ਰੀ ਅਤੇ ਹੈਵੀ ਬਾਈਕ ਦੀ ਵੱਧਦੀ ਡਿਮਾਂਡ ਨੂੰ ਵੇਖਦੇ ਹੋਏ ਕਾਵਾਸਾਕੀ ਨੇ ਆਪਣੀ ਪਰਫਾਰਮੇਂਸ ਬਾਈਕ ਨਿੰਜਾ ZX-10R ਦਾ ਇਕ ਸਪੈਸ਼ਲ ਐਡੀਸ਼ਨ ਪੇਸ਼ ਕੀਤਾ ਹੈ। ਇਹ ਐਡੀਸ਼ਨ ਨਿੰਜਾ ZX-10RR (ਇੱਕ R ਜ਼ਿਆਦਾ) ਹੈ। ਇਸ ਮੋਟਰਸਾਈਕਲ ਦੀ ਕੀਮਤ ਹੈ 21.9 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ)। ਲਿਮਟਿਡ ਐਡੀਸ਼ਨ ਨੂੰ ਇਕਦਮ ਉਸੇ ਬਾਈਕ ਦੀ ਲੁੱਕ ਅਤੇ ਆਕਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਬਾਈਕ ਨੂੰ ਪੂਰੀ ਤਰ੍ਹਾਂ ਨਿੰਜਾ ZX-10R  ਦਾ ਗੈਟਅਪ ਅਤੇ ਟ੍ਰੀਟਮੇਂਟ ਦਿੱਤਾ ਗਿਆ ਹੈ ਪਰ ਫਿਰ ਵੀ ਕਈ ਮਾਮਲਿਆਂ ''ਚ ਇਹ ਬਾਈਕ ਉਸ ਤੋਂ ਵੱਖ ਹੈ। ਇਹ ਇਕ ਪਰਫਾਰਮੇਨਸ ਬਾਈਕ ਹੈ ਜਿਸ ਨੂੰ ਸਪੈਸ਼ੀਅਲੀ ਰੇਸਿੰਗ ਟ੍ਰੈਕਸ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਮੋਟਰਸਾਈਕਲ ''ਚ ਕੇਵਲ ਸਿੰਗਲ ਸੀਟ ਹੀ ਦਿੱਤੀ ਗਈ ਹੈ। ਰਿਅਰ ਸੀਟ ਅਤੇ ਰਿਅਰ ਫੁੱਟ ਪੈਡ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ।



ਜ਼ਿਆਦਾ ਸਪੀਡ ਲਈ ਐਇਰੋਡਾਇਨਮਿਕ ਸ਼ੇਪ ਇੱਥੇ ਦੇਖਣ ਨੂੰ ਮਿਲੇਗਾ। ਇਹ ਸਪੈਸ਼ਲ ਐਡੀਸ਼ਨ ਕੇਵਲ ਸਿੰਗਲ ਮੈਟਲ ਬਲੈਕ ਕਲਰ ''ਚ ਹੀ ਹੈ। ਇਸ ਹੈਵੀ ਮੋਟਰਸਾਈਕਲ ''ਚ 998cc ਦਾ 4 ਸਿਲੈਂਡਰ ਇੰਜਣ ਲਗਾ ਹੈ ਜੋ 210PS ਦਾ ਪਾਵਰ ਅਤੇ 113Nm ਦਾ ਟਾਰਕ ਜਨਰੇਟ ਕਰਦਾ ਹੈ ਅਤੇ ਉਹ ਵੀ ਕੇਵਲ 11,500rpm ''ਤੇ। ਫੀਚਰਸ ਦੀ ਗੱਲ ਕਰੀਏ ਤਾਂ ਇਸ ਬਾਈਕ ''ਚ ਕਾਵਾਸਾਕੀ ਕਵਿੱਕ ਸ਼ਿਫਟਰਸ, 7 ਸਪੋਕ ਐਲੂਮਿਨੀਅਮ ਵ੍ਹੀਲਸ, ਬਰੇੰਬੋ ਡਿਸਕ ਬ੍ਰੇਕ ,  ਬਾਸ਼ ਇੰਟਰਨਲ ਮੈਨੇਜਮੇਂਟ ਯੂਨਿਟ ਅਤੇ 5 ਸਟੇਜ ਟਰੈਕਸ਼ਨ ਕੰਟਰੋਲ  ਦੇ ਨਾਲ 3 ਸਟੇਜ ਲਾਂਚ ਕੰਟਰੋਲ ਜਿਵੇਂ ਫੰਕਸ਼ਨ ਦੇਖਣ ਨੂੰ ਮਿਲਣਗੇ ।  ਹੁਣ ਭਾਰਤ ਵਿੱਚ ਇਸ ਸੁਪਰਬਾਇਕ  ਦੇ ਕਿੰਨੇ ਯੂਨਿਟ ਮਿਲ ਪਾਣਗੇ ,  ਇਹ ਦੱਸਣਾ ਤਾਂ ਹੁਣੇ ਮੁਸ਼ਕਲ ਹੋਵੇਗਾ ਲੇਕਿਨ ਬੁਕਿੰਗ ਸ਼ੁਰੂ ਹੋ ਚੁੱਕੀ ਹੈ ।


Related News