ਆਖਿਰ ਹੋ ਹੀ ਗਈ ਸਮੁੰਦਰ ''ਚ ਸਪੇਸ ਐਕਸ ਦੇ ਰਾਕੇਟ ਦੀ ਸੇਫ ਲੈਂਡਿੰਗ
Saturday, Apr 09, 2016 - 02:09 PM (IST)

ਜਲੰਧਰ : ਆਖਿਰਕਾਰ ਸਪੇਸ ਐਕਸ ਦੇ ਫੈਲਕਨ 9 ਨੇ ਡ੍ਰੋਨ ਸ਼ਿਪ ''ਤੇ ਸੇਫ ਲੈਂਡਿੰਗ ਕਰ ਹੀ ਲਈ। ਫੈਲਕਨ 9 ਨੂੰ ਪਿਛਲੀ ਦੁਪਹਿਰ ਨੂੰ ਸਪੇਸ ''ਚ ਲਾਂਚ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਉਸ ਵੱਲੋਂ ਆਸਾਨੀ ਨਾਲ ਸਮੁੰਦ ''ਚ ਲੈਂਡਿੰਗ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਫੈਲਕਨ 9 ਦਾ 4 ਵਾਰ ਪ੍ਰੀਖਣ ਕੀਤਾ ਗਿਆ ਸੀ ਜੋ ਕਿ ਇਸ ਤੋਂ ਪਹਿਲਾਂ ਹਰ ਵਾਰ ਅਸਫਲ ਹੀ ਰਿਹਾ ਤੇ ਫੈਲਕਨ 9 ਇਨ੍ਹਾਂ 4 ਪ੍ਰੀਖਣਾਂ ''ਚ ਦੁਰਘਟਣਾ ਦਾ ਵੀ ਸ਼ਿਕਾਰ ਬਣਿਆ।
ਇਸ ਤੋਂ ਪਹਿਲਾਂ ਸਪੇਸ ਐਕਸ ਵੱਲੋਂ ਸਪੇਸ ''ਚ ਸੈਟਾਲਾਈਟ ਛੱਡਣ ਤੋਂ ਬਾਅਦ ਸੇਫ ਲੈਂਡਿੰਗ ਕੀਤੀ ਗਈ ਸੀ ਪਰ ਸਮੁੰਦਰ ''ਚ ਇਸ ਦੀ ਸੇਫ ਲੈਂਡਿਗ ਹੋਣੀ ਬਾਕੀ ਸੀ। ਪਿਛਲੇ ਸਾਲ ਦਿਸੰਬਰ ''ਚ ਸਪੇਸ ਐਕਸ ਵੱਲੋਂ ਇਹ ਲੈਂਡਿੰਗ ਕਰਵਾਈ ਗਈ ਸੀ। ਸਪੇਸ ਐਕਸ ਵੱਲੋਂ ਸਮੁੰਦਰ ''ਚ ਲੈਂਡਿੰਗ ਇਸ ਲਈ ਕਰਵਾਈ ਗਈ ਤੇ ਇਸ ਨੂੰ ਇਸ ਲਈ ਖਾਸ ਕਿਹਾ ਜਾਂਦਾ ਹੈ ਕਿਉਂਕਿ ਕਾਰੇਟ ਦੀ ਲੈਂਡਿੰਗ ਰੈਂਡਮ ਹੁੰਦੀ ਹੈ ਤੇ ਸਮੁੰਦਰ ''ਚ ਲੈਂਡਿੰਗ ਡ੍ਰੋਨ ਸ਼ਿਪ ਨੂੰ ਆਸਾਨੀ ਵਾਲ ਮੂਵ ਕੀਤਾ ਜਾ ਸਕਦਾ ਹੈ। ਰਾਕੇਟ ਰੀਲੈਂਡਿੰਗ ਲਾਇਕ ਬਣਾਉਣ ਨਾਲ ਕੰਪਨੀਆਂ ਦਾ ਬਹੁਤ ਸਾਰਾ ਪੈਸਾ ਬੱਚ ਸਕਦਾ ਹੈ ਤੇ ਇਹ ਸਭ ਪ੍ਰੋਗਰਾਮ ਇਸ ਲਈ ਚੱਲ ਰਿਹਾ ਹੈ।