Sound One ਨੇ ਭਾਰਤ ''ਚ ਲਾਂਚ ਕੀਤਾ ਇਹ ਨਵਾਂ ਬਲੂਟੁੱਥ ਸਪੀਕਰ

Tuesday, Feb 20, 2018 - 10:41 AM (IST)

Sound One ਨੇ ਭਾਰਤ ''ਚ ਲਾਂਚ ਕੀਤਾ ਇਹ ਨਵਾਂ ਬਲੂਟੁੱਥ ਸਪੀਕਰ

ਜਲੰਧਰ- ਭਾਰਤ 'ਚ ਹਾਂਗ ਕਾਂਗ ਦੀ ਪੋਰਟੇਬਲ ਆਡਿਓ ਡਿਵਾਈਸ ਨਿਰਮਾਤਾ ਕੰਪਨੀ Sound One ਨੇ ਆਪਣਾ ਨਵਾਂ ਬਲੂਟੁੱਥ ਸਪੀਕਰ BEAST ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਪੀਕਰ 'ਚ ਬਿਹਤਰੀਨ mids ਅਤੇ highs ਦੇ ਨਾਲ ਹਾਈ ਕੁਆਲਿਟੀ ਕ੍ਰਿਸਟਨ ਕਲੀਅਰ ਸਾਊਂਡ ਮਿਲੇਗਾ ਅਤੇ ਇਹ ਸਟੀਰਿਓ ਸਾਊਂਡ ਅਤੇ ਦਮਦਾਰ ਬੇਸ ਦੇਣ 'ਚ ਸਮਰੱਥ ਹੈ। ਇਸ ਸਪੀਕਰ ਦੀ ਵਰਤੋਂ ਹੋਮ, ਕਿਚਨ, ਬਾਥਰੂਮ, ਕਾਰ, ਪਾਰਟੀ ਅਤੇ ਆਊਟਡੋਰ ਪਿਕਨਿਕ ਜਿਹੀਆਂ ਜਗ੍ਹਾਂ 'ਤੇ ਕੀਤਾ ਜਾ ਸਕਦਾ ਹੈ। 

ਕੀਮਤ -
ਕੰਪਨੀ ਨੇ ਇਸ ਨਵੇਂ ਸਪੀਕਰ ਦੀ ਕੀਮਤ 2,490 ਰੁਪਏ ਰੱਖੀ ਹੈ ਅਤੇ ਗਾਹਕ ਲਿਮਟਿਡ ਪੀਰੀਅਡ ਆਫਰ ਦੇ ਤਹਿਤ ਇਸ ਨੂੰ 1990 ਰੁਪਏ 'ਚ ਖਰੀਦ ਸਕਦੇ ਹੋ। ਇਸ ਸਪੀਕਰ ਨੂੰ ਫਲਿੱਪਕਾਰਟ, ਐਮਾਜ਼ਾਨ ਅਤੇ ਪੇ. ਟੀ. ਐੱਮ. ਸਮੇਤ ਮੁੱਖ ਆਨਲਾਈਨ ਸਟੋਰਸ ਤੋਂ ਖਰੀਦ ਸਕਦੇ ਹੋ। ਕੰਪਨੀ ਨੇ ਆਪਣੇ ਇਸ ਡਿਵਾਈਸ ਦੇ ਨਾਲ 1 ਸਾਲ ਦੀ ਵਾਰੰਟੀ ਵੀ ਦੇ ਰਹੀ ਹੈ।
PunjabKesari

ਸਪੈਸੀਫਿਕੇਸ਼ਨਸ -
ਇਸ ਪੋਰਟੇਬਲ ਬਲੂਟੁੱਥ ਸਪੀਕਰ ਨੂੰ IPX5 ਰੇਟਿੰਗ ਦਿੱਤੀ ਗਈ ਹੈ ਅਤੇ ਇਹ ਵਾਟਰ ਰੇਸਿਸਟੈਂਟ, ਰੇਨਪਰੂਫ, ਡਸਟਪਰੂਫ ਅਤੇ ਸੈਂਡ ਪਰੂਫ ਹੈ। ਇਹ ਪੋਰਟੇਬਲ ਸਪੀਕਰ 5 ਇੰਚ ਲੰਬਾ ਅਤੇ 170mm ਉੱਚਾ ਹੈ ਅਤੇ ਇਸ ਦੀ ਬੈਟਰੀ 1600mAh ਦਿੱਤੀ ਹੈ, ਜਿਸ 'ਚ 6-8 ਘੰਟੇ ਦਾ ਪਲੇਅਟਾਈਮ ਮਿਲਦਾ ਹੈ। ਸਪੀਕਰ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ ਨੂੰ ਕਿਤੇ ਵੀ ਨਾਲ ਲੈ ਜਾਣ 'ਚ ਆਸਾਨੀ ਹੋਵੇ। 

PunjabKesari

 

ਇਸ ਤੋਂ ਇਲਾਵਾ BEAST ਬਲੂਟੁੱਥ ਸਪੀਕਰ ਨੂੰ iPad, iPod, Mac, ਐਂਡ੍ਰਾਇਡ ਸਮਾਰਟਫੋਨਜ਼, ਟੈਬਲੇਟ, ਲੈਪਟਾਪ, ਕੰਪਿਊਟਰ ਅਤੇ ਕ੍ਰੋਮਬੁੱਕ ਨਾਲ ਕਨੈਕਟ ਕੀਤਾ ਜਾ ਸਕਦਾ ਹੈ। TV ਅਤੇ ਬਿਨਾ ਬਲੂਟੁੱਥ ਵਾਲੇ ਡਿਵਾਈਸ ਨਾਲ ਕਨੈਕਟ ਕਰਨ ਲਈ AUX-IN ਜੈਕ ਨਾਲ ਕਨੈਕਟਡ 3.5mm ਆਡਿਓ ਸਿਰਫ ਨਾਲ ਕਨੈਕਟ ਕੀਤਾ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਮਾਰਕੀਟ ਤੋਂ ਇਸ ਨਵੇਂ ਡਿਵਾਈਸ ਨੂੰ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ।


Related News