ਭੌਂਕ ਕੇ ਨੋਟੀਫਿਕੇਸ਼ਨ ਦੀ ਜਾਣਕਾਰੀ ਦੇਵੇਗਾ ਇਹ ਰੋਬੋਟ ਡਾਗ
Sunday, Mar 19, 2017 - 11:08 AM (IST)
ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟਸ ਦੇ ਚਾਹਣ ਵਾਲੀਆਂ ਦੀ ਦੁਨੀਆ ਵਿਚ ਕੋਈ ਕਮੀ ਨਹੀਂ ਹੈ। ਫਿਰ ਚਾਹੇ ਕੋਈ ਕਾਲਜ ਸਟੂਡੈਂਟ ਹੋਵੇ ਜਾਂ ਬਿਜ਼ਨੈੱਸਮੈਨ, ਰੋਜ਼ ਦੀ ਜ਼ਿੰਦਗੀ ਵਿਚ ਇਨ੍ਹਾਂ ਦਾ ਇਸਤੇਮਾਲ ਕਰਦਾ ਹੈ। ਇਸ ਗੱਲ ਉੱਤੇ ਧਿਆਨ ਦਿੰਦੇ ਹੋਏ ਪ੍ਰੋਜੈਕਟ ਨਿਰਮਾਤਾ ਜੇਸਨ ਬੂਜ਼ੀ (Jason Buzi) ਨੇ ਲੰਡਨ ਦੇ ਜਾਨ ਨੋਲਨ ਸਟੂਡੀਓ ਵਿਚ ਇਕ ਸੋਸ਼ੀ (Soshee) ਨਾਮਕ ਰੋਬੋਟ ਡਾਗ ਵਿਕਸਿਤ ਕੀਤਾ ਹੈ ਜੋ ਸੋਸ਼ਲ ਮੀਡੀਆ ਤੋਂ ਮੈਸੇਜ਼ ਆਉਣ ਉੱਤੇ ਨੋਟੀਫਿਕੇਸ਼ਨ ਅਲਰਟ ਦੇਣ ਵਿਚ ਮਦਦ ਕਰੇਗਾ। ਹਥੇਲੀ ਦੇ ਆਕਾਰ ਦਾ ਇਹ ਰੋਬੋਟ ਡਾਗ ਬਲੂਟੁੱਥ ਦੀ ਮਦਦ ਨਾਲ ਸਮਾਰਟਫੋਨ ਦੇ ਨਾਲ ਕੁਨੈੱਕਟ ਹੋ ਕੇ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ ਅਕਾਊਂਟ ਨਾਲ ਆਉਣ ਵਾਲੀ ਕਿਸੇ ਵੀ ਪ੍ਰਕਾਰ ਦੀ ਨੋਟੀਫਿਕੇਸ਼ਨਸ ਦਾ ਖੜ੍ਹੇ ਹੋ ਕੇ, ਭੌਂਕ ਕੇ, ਸਿਰ ਘੁੰਮਾ ਕੇ ਅਤੇ ਪੂੰਛ ਹਿੱਲਾ ਕੇ ਅਲਰਟ ਦੇਵੇਗਾ।
ਮਾਇਕ੍ਰੋ ਕੰਟਰੋਲਰ ਤੋਂ ਕਰਦਾ ਹੈ ਕੰਮ
ਇਸ ਰੋਬੋਟ ਡਾਗ ਦੇ ਨਿਰਮਾਤਾ ਜੇਸਨ ਬੂਜ਼ੀ ਨੇ ਇਸ ਦੇ ਡਿਜ਼ਾਇਨ ਨੂੰ ਹੱਥ ਵਿਚ ਫਿੱਟ ਹੋਣ ਦੇ ਹਿਸਾਬ ਨਾਲ ਬਣਾਇਆ ਹੈ। ਇਹ ਰੋਬੋਟ ਡਾਗ 4.5 ਇੰਚ ਉੱਚਾ, 6 ਇੰਚ ਲੰਬਾ ਅਤੇ 2.75 ਇੰਚ ਚੌੜਾ ਹੈ। ਇਸ ਵਿਚ ਇਕ ਆਡੀਓ ਬੋਰਡ ਅਤੇ ਮਾਇਕ੍ਰੋ ਕੰਟਰੋਲਰ ਲੱਗਾ ਹੈ ਜੋ ਇਸ ਦੀ ਮੂਵਮੈਂਟ ਅਤੇ ਸਾਊਂਡ ਨੂੰ ਕੰਟਰੋਲ ਕਰਦਾ ਹੈ। ਇਸ ਰੋਬੋਟ ਡਾਗ ਦੇ ਵਾਲਾਂ ਨੂੰ ਹੰਗਰਿਅਨ ਪੁਲੀ (Hungarian Puli) ਕੁੱਤੇ ਦੀ ਨਸਲ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ। ਇਸ ਦੀ ਫਰ ਦੇ ਹੇਠਾਂ ਚਾਰ ਮੋਟਰਸ ਲਾਈਆਂ ਗਈਆਂ ਹਨ ਜੋ ਬੈਟਰੀ ਦੀ ਮਦਦ ਨਾਲ ਕੰਮ ਕਰਦੀਆਂ ਹਨ।
ਤਿੰਨ ਰੰਗਾਂ ਦੀ ਆਪਸ਼ਨ
ਇਸ ਰੋਬੋਟ ਡਾਗ ਨੂੰ ਫਿਲਹਾਲ ਇਕ ਕਿੱਕ ਸਟਾਰਟਰ ਦੇ ਤੌਰ ''ਤੇ ਤਿਆਰ ਕੀਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨੂੰ ਆਉਣ ਵਾਲੇ ਸਮੇਂ ਵਿਚ ਕਾਲੇ, ਸਫੈਦ ਅਤੇ ਭੂਰੇ ਰੰਗ ਦੇ ਆਪਸ਼ਨ ''ਚ ਉਪਲੱਬਧ ਕੀਤਾ ਜਾਵੇਗਾ ਅਤੇ ਇਸ ਦੀ ਕੀਮਤ 149 ਡਾਲਰ (ਲਗਭਗ 9756 ਰੁਪਏ) ਹੋਵੇਗੀ।
