ਜਲਦ ਹੀ ਭਾਰਤ ''ਚ ਲਾਂਚ ਹੋਣ ਵਾਲੇ ਹਨ ਇਹ 7 ਬਿਹਤਰੀਨ smartphones
Tuesday, Mar 14, 2017 - 04:18 PM (IST)

ਜਲੰਧਰ- ਭਾਰਤ ''ਚ ਆਉਣ ਵਾਲੇ ਮਹੀਨਿਆਂ ''ਚ ਕਾਫੀ ਸਾਰੇ ਸਮਾਰਟਫੋਨਜ਼ ਲਾਂਚ ਹੋਣਗੇ। ਇਨ੍ਹਾਂ ''ਚੋਂ ਕੁਝ ਫਲੈਗਸ਼ਿਪ ਡਿਵਾਈਸ ਹੋਣਗੇ, ਕੁਝ ਮਿਡ-ਰੇਂਜ ਤਾਂ ਕੁਝ ਬਜਟ ਸਮਾਰਟਫੋਨਜ਼। ਪਿਛਲੀ ਦਿਨੀ ਹੋਏ MWC 2017 ''ਚ ਕੁਝ ਅਜਿਹੇ ਸਮਾਰਟਫੋਨਜ਼ ਦੇਖਣ ਨੂੰ ਮਿਲੇ, ਜਿੰਨ੍ਹਾਂ ਦੀ ਲਾਂਚਿੰਗ ਦਾ ਬੇਸਵਰੀ ਤੋਂ ਇੰਤਜ਼ਾਰ ਕੀਤਾ ਦਾ ਰਿਹਾ ਹੈ। ਜਾਣੋ ਇਨ੍ਹਾਂ ''ਚੋਂ ਕਿਹੜੇ-ਕਿਹੜੇ ਸਮਾਰਟਫੋਨਜ਼ ਆਉਣ ਵਾਲੇ ਕੁਝ ਦਿਨਾਂ ''ਚ ਭਾਰਤ ''ਚ ਲਾਂਚ ਹੋਣਗੇ।
1. Nokia 6 -
MWC 2017 ''ਚ ਕੰਪਨੀ ਨੇ Nokia 6 ਨੂੰ ਚੀਨ ਤੋਂ ਬਾਹਰ ਹੋਰ ਮਾਰਕੀਟਸ ''ਚ ਵੀ ਲਾਂਚ ਕਰਨ ਦਾ ਐਲਾਨ ਕੀਤਾ। ਇਸ ਸਾਲ ਦੀ ਦੂਜੀ ਤਿਮਾਹੀ ''ਚ ਭਾਰਤ ਸਮੇਤ ਕੁਝ ਹੋਰ ਦੇਸ਼ਾਂ ''ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ਦੀ ਇੰਟਰਨਲ ਮੈਮਰੀ 64 ਜੀਬੀ ਹੈ। ਐਂਡਰਾਇਡ 7.0 ਨਾਗਟ ''ਤੇ ਰਨ ਕਰਨ ਵਾਲੇ ਇਸ ਸਮਾਰਟਫੋਨ ''ਚ ਕਵਾਕਲਮ 4300 ਪ੍ਰੋਸੈਸਰ ਲੱਗਾ ਹੈ। ਰੈਮ 3 ਜੀਬੀ ਹੈ। ਇਸ ''ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਲੱਗੀ ਹੈ। ਬੈਕ ਕੈਮਰਾ 16 ਮੈਗਾਪਿਕਸਲ ਹੈ ਅਤੇ ਫਰੰਟ ਕੈਮਰਾ 8 ਮੈਗਾਪਿਕਸਲ। ਬੈਟਰੀ 3000 ਐੱਮ. ਏ. ਐੱਚ. ਹੈ।
2. Moto G5 Plus -
ਲੇਨੋਵੋ ਦਾ ਬ੍ਰੈਂਡ ਮੋਟੋਰੋਲਾ ਜਲਦ ਹੀ Moto G5 Plus ਨੂੰ ਭਾਰਤ ''ਚ ਲਾਂਚ ਕਰਨ ਜਾ ਰਿਹਾ ਹੈ। ਇਸ ''ਚ 15 ਮਾਰਚ ਨੂੰ ਭਾਰਤ ''ਚ ਲਾਂਚ ਕੀਤਾ ਜਾਵੇਗਾ। ਇਸ ਸਮਾਰਟਫੋਨ ''ਚ 5.2 ਇੰਚ ਦੀ ਫੁੱਲ ਡਿਸਪਲੇ ਲੱਗੀ ਹੈ। ਬੈਕ ਕੈਮਰਾ 12 ਮੈਗਾਪਿਕਸਲ ਹੈ ਅਤੇ ਫਰੰਟ ਕੈਮਰਾ 5 ਮੈਗਾਪਿਕਸਲ ਹੈ। ਇਹ 2GB/3GB/4GB ਰੈਮ ਅਤੇ 32GB/64GB ਸਟੋਰੇਜ ਵੇਰਿਅੰਟਸ ''ਚ ਮਿਲੇਗਾ। ਇਸ ਦੀ ਬੈਟਰੀ 3000 ਐੱਮ. ਏ. ਐੱਚ. ਹੈ।
3. LG G6 -
ਐੱਲ. ਜੀ6 ਕੰਪਨੀ ਯੂ. ਐਕਸ. 6.0 ਸਕਿਨ ਨਾਲ ਆਉਣ ਵਾਲਾ ਕੰਪਨੀ ਦਾ ਪਹਿਲਾ ਸਮਾਰਟਫੋਨ ਹੈ। ਇਸ ''ਚ 5.7 ਇੰਚ ਦਾ ਕਵਾਡ-ਐੱਚ. ਡੀ. ਪਲੱਸ ਫੁੱਲਵਿਜ਼ਨ ਡਿਸਪਲੇ ਹੈ। ਇਹਲ ਫੋਨ ਕਵਾਲਕਮ ਸਨੈਪਡ੍ਰੈਗਨ 821 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ 4 ਜੀ. ਬੀ. ਰੈਮ ਮੌਜੂਦ ਹੈ। ਸਟੋਰੇਜ ਦੇ ਲਿਹਾਜ ਨਾਲ ਐੱਲ. ਜੀ6 ਦੇ ਦੋ ਵੇਰਿਅੰਟ ਹੋਣਗੇ। ਤੁਸੀਂ 32 ਜੀ. ਬੀ. ਜਾਂ 64 ਜੀ. ਬੀ. ਸਟੋਰੇਜ ''ਚ ਇਕ ਦੋ
ਖਰੀਦ ਸਕੋਗੇ। ਦੋਵੇਂ ਹੀ ਵੇਰਿਅੰਟ 2 ਡੀ. ਬੀ. ਤੱਕ ਦਾ ਮਾਈਕ੍ਰੋ ਐੱਸ. ਡੀ. ਕਾਰਡ ਸਪੋਰਟ ਕਰਦੇ ਹਨ। ਇਕ ਕੈਮਰਾ 13 ਮੈਗਾਪਿਕਸਲ ਦੇ ਵਾਈਡ ਸੈਂਸਰ ਨਾਲ ਆਉÎਂਦਾ ਹੈ। ਇਸ ਦਾ ਅਪਰਚਰ ਵਾਲਾ 5 ਮੈਗਾਪਿਕਸਲ ਦਾ ਸੈਂਸਰ ਮਿਲੇਗਾ। ਸਮਾਰਟਫੋਨ ਦੀ ਬੈਟਰੀ 3300 ਐੱਮ. ਏ. ਐੱਚ. ਦੀ ਹੈ। ਹੈਂਡਸੈੱਟ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ। ਐੱਲ. ਜੀ. ਦਾ ਇਹ ਫੋਨ ਵਾਟਰ ਵਾਟਰ ਅਤੇ ਡਸਟ ਰੇਸਿਸਟੈਂਟ ਹੈ। ਇਸ ''ਚ ਫਿੰਗਰਪ੍ਰਿੰਟ ਸੈਂਸਰ ਹੈ ਅਤੇ ਇਸ ਦੀ ਬੈਟਰੀ ਕਵਾਲਕਮ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦੀ ਹੈ।
4. Huawei P10 -
Huawei P10 ਕੁਝ ਹੀ ਮਹੀਨਿਆਂ ''ਚ ਭਾਰਤ ''ਚ ਲਾਂਚ ਹੋਣ ਵਾਲਾ ਹੈ। ਇਸ ''ਚ 5.1 ਇੰਚ ਦੀ ਫੁੱਲ ਐੱਚ. ਡੀ. ਡਿਸਪਲੇ ਲੱਗੀ ਹੈ ਅਤੇ ਉੱਪਰ ਵੱਲ 2.5ਡੀ ਗਲਾਸ ਕੋਟਿੰਗ ਲੱਗੀ ਹੈ। ਬੈਟਰੀ 3200 ਐੱਮ. ਏ. ਐੱਚ. ਹੈ। ਅਕਟਾ-ਕੋਰ ਕਿਰਿਨ 960 ਪ੍ਰੋਸੈਸਰ ਨਾਲ ਇਸ ''ਚ 4 ਜੀਬੀ ਰੈਮ ਲਾਈ ਗਈ ਹੈ। ਬੈਕ ਕੈਮਰਾ ਡਿਊਲ ਸੈੱਟਅੱਪ ''ਚ ਹੈ, ਜਿਸ ਦੀ ਇਕ ਯੂਨਿਟ 20 ਮੈਗਾਪਿਕਸਲ ਹੈ ਅਤੇ ਦੂਜੀ 12 ਮੈਗਾਪਿਕਸਲ ਹੈ। ਫਰੰਟ ਕੈਮਰਾ 8 ਮੈਗਾਪਿਕਸਲ ਹੈ।
5. Sony Xperia XZ Premium -
ਇਸ ਫੋਨ ''ਚ 5.5 ਇੰਚ ਟਿਲਿਊਮਿਨਸ ਐੱਚ. ਡੀ. ਆਰ. ਡਿਸਪਲੇ ਹੈ, ਜੋ ਕੇ (2160x3840) ਰੈਜ਼ੋਲਿਊਸ਼ਨ ਨਾਲ ਆਉਂਦਾ ਹੈ। ਇਸ ਨਾਲ ਸੋਨੀ ਨੇ ਆਪਣੇ ਫੋਨ ''ਚ ਲੇਟੈਸਟ ਕਵਾਲਕਮ ਸਨੈਪਡ੍ਰੈਗਨ 835 ਪ੍ਰੋਸੈਸਰ ਦਿੱਤਾ ਗਿਆ ਹੈ। ਗ੍ਰਫਿਕਸ ਲਈ ਇਸ ''ਚ ਐਡ੍ਰੋਨੋ 540 ਜੀ. ਪੀ. ਯੂ. ਹੈ। 4 ਜੀਬੀ ਰੈਮ ਨਾਲ ਇਸ ''ਚ 64 ਜੀਬੀ ਦੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਕੈਮਰੇ ''ਤੇ ਗੌਰ ਕਰੀਏ ਤਾਂ ਇਸ ਫੋਨ ''ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਹੈ, ਜੋ ਸੋਨੀ ਦੇ ਨਵੇਂ ਮੋਸ਼ਨ ਆਈ ਕੈਮਰਾ ਸਿਸਟਮ ਨਾਲ ਆਉਂਦਾ ਹੈ। ਇਸ ਨਾਲ 5 ਗੁਣਾ ਤੇਜ਼ੀ ਨਾਲ ਇਮੇਜ਼ ਸਕੈਨਿੰਗ ਅਤੇ ਡਾਟਾ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਫੋਨ ''ਚ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਸੋਨੀ ਐਕਸਜ਼ੈੱਡ ਪ੍ਰੀਮੀਅਮ ''ਚ 3230 ਐੱਮ. ਏ. ਐੱਚ. ਦੀ ਬੈਟਰੀ ਹੈ। ਫੋਨ ਐਂਡਰਾਇਡ 7.0 ਨਾਗਟ ''ਤੇ ਚੱਲਦਾ ਹੈ।
6. BlackBerry KE Yone -
ਇਸ ਫੋਨ ''ਚ 4.5 ਇੰਚ ਦਾ ਆਈ. ਪੀ. ਐੱਸ. ਐੱਲ. ਸੀ. ਡੀ. ਡਿਸਪਲੇ ਦਿੱਤਾ ਗਿਆ ਹੈ। ਇਹ ਫੋਨ 2.5 ਗੀਗਾਹਟਰਜ਼ ਆਕਟਾ-ਕੋਰ ਕਵਾਲਕਮ ਸਨੈਪਡ੍ਰੈਗਨ 625 ਪ੍ਰੋਸੈਸਰ ਅਤੇ 3 ਜੀਬੀ ਰੈਮ ਨਾਲ ਲੈਸ ਹੈ। ਗ੍ਰਾਫਿਕਸ ਲਈ ਇਸ ''ਚ ਐਡ੍ਰੋਨੋ 560 ਜੀ. ਪੀ. ਯੂ. ਦਿੱਤਾ ਗਿਆ ਹੈ। ਇਸ ''ਚ 32 ਜੀ. ਬੀ. ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 2 ਜੀ. ਬੀ. ਤੱਕ ਵਧਾਇਆ ਜਾ ਇਸ ''ਚ 12 ਮੈਗਾਪਿਕਸਲ ਦਾ ਰਿਅਰਕੈਮਰਾ ਦਿੱਤਾ ਗਿਆ ਹੈ। ਇਸ ਦਾ ਰਿਅਰ ਕੈਮਰਾ ਆਟੋਫੋਕਸ, ਪੀ. ਡੀ. ਏ. ਐੱਫ, ਐੱਫ/2.0 ਅਪਰਚਰ ਅਤੇ ਵਾਈਡ ਐਂਗਲ ਲੈਂਸ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਹ ਫੋਨ ਐਂਡਰਾਇਡ 7.0 ਨਾਗਟ ''ਤੇ ਕੰਮ ਕਰਦਾ ਹੈ। ਨਾਲ ਹੀ ਇਸ ''ਚ ਕਵਿੱਕ ਚਾਰਜ 3.0 ਸਪੋਰਟ ਨਾਲ 3505 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ।
7. Nokia 3310 -
ਨੋਕੀਆ 3310 ਸਮਾਰਟਫੋਨ ਨਹੀਂ ਹੈ ਪਰ ਇਸ ਦੀ ਲਾਂਚਿੰਗ ਦਾ ਵੀ ਬੇਸਵਰੀ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਨੋਕੀਆ 3310 (2017) ਨੋਕੀਆ ਦੇ ਬੈਸਟ ਸੇਲਰ ਰਹੇ ਹੈਂਡਸੈੱਟ ਦਾ ਨਵਾਂ ਵਰਜਨ ਹੈ। ਇਸ਼ ''ਚ 2.4 ਇੰਚ ਦਾ QVGA ਡਿਸਪਲੇ ਲੱਗਾ ਹੈ। ਬੈਕ ਕੈਮਰਾ 2 ਮੈਗਾਪਿਕਸਲ ਹੈ ਅਤੇ ਮਾਈਕ੍ਰੋਐੱਸ. ਡੀ. ਕਾਰਡ ਵੀ ਇਸ ''ਚ ਲਾਇਆ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਹ 22 ਘੰਟਿਆਂ ਦਾ ਟਾਕਟਾਈਮ ਅਤੇ 1 ਮਹੀਨੇ ਦਾ ਸਟੈਂਡਬਾਈ ਟਾਈਮ ਦਿੰਦਾ ਹੈ।