ਜਲਦ ਹੀ ਸ਼ਾਨਦਾਰ ਫੀਚਰਸ ਨਾਲ ਸੈਮਸੰਗ ਗਲੈਕਸੀ A9 ਸਮਾਰਟਫੋਨ ਹੋਵੇਗਾ ਲਾਂਚ

Wednesday, Oct 10, 2018 - 06:21 PM (IST)

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ (Samsung) ਆਪਣਾ ਨਵਾਂ ਗਲੈਕਸੀ ਏ9 (Galaxy A9) ਸਮਾਰਟਫੋਨ ਲਾਂਚ ਕਰਨ ਲਈ ਤਿਆਰੀ 'ਚ ਹੈ, ਜੋ ਕਿ 4 ਕੈਮਰਿਆ ਨਾਲ ਪੇਸ਼ ਹੋਵੇਗਾ। ਇਹ ਸਮਾਰਟਫੋਨ 10 ਅਕਤੂਬਰ ਨੂੰ ਮਲੇਸ਼ੀਆ 'ਚ ਲਾਂਚ ਹੋਵੇਗਾ ਅਤੇ ਆਉਣ ਵਾਲੇ ਕੁਝ ਹੀ ਦਿਨ੍ਹਾਂ ਤੱਕ ਭਾਰਤ 'ਚ ਲਾਂਚ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਸਮਾਰਟਫੋਨ ਦੇ ਕੁਝ ਸਪੈਸੀਫਿਕੇਸ਼ਨ ਬਾਰੇ ਜਾਣਕਾਰੀ ਸਾਹਮਣੇ ਆਈ ਹੈ।

ਡਿਜ਼ਾਈਨ-
ਸਮਾਰਟਫੋਨ ਦੇਖਣ 'ਚ ਗਲੈਕਸੀ A7 ਵਰਗਾ ਹੀ ਲੱਗਦਾ ਹੈ ਪਰ ਸਮਾਰਟਫੋਨ 'ਚ ਮੈਟਲ ਫਰੇਮ ਦੇ ਨਾਲ ਗਲਾਸ ਬਾਡੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਮਾਰਟਫੋਨ ਦੇ 4 ਕੈਮਰਿਆ ਦਾ ਪਲੇਸਸੈੱਟ A7 ਦੇ ਵਰਗਾ ਹੀ ਹੈ। ਲੀਕ ਰਾਹੀ ਪਤਾ ਲੱਗਾ ਹੈ ਕਿ ਡਿਜ਼ਾਈਨ 'ਚ ਜੋ ਥੋੜਾ ਫਰਕ ਹੈ ਉਹ ਹੈ ਗਲੈਕਸੀ A9 ਦੇ ਬੈਕ ਪੈਨਲ 'ਚ ਫਿੰਗਰਪ੍ਰਿੰਟ ਸਕੈਨਰ ਦਿੱਤਾ ਜਾ ਸਕਦਾ ਹੈ ਪਰ A7 'ਚ ਪਾਵਰ ਬਟਨ 'ਤੇ ਹੈ। 

ਡਿਸਪਲੇਅ-
ਸਮਾਰਟਫੋਨ ਦੀ ਡਿਸਪਲੇਅ ਦੀ ਗੱਲ ਕਰੀਏ ਤਾਂ ਗਲੈਕਸੀ A9 'ਚ 6.28 ਇੰਚ ਦੀ 1080x2280 ਪਿਕਸਲ ਰੈਜ਼ੋਲਿਊਸ਼ਨ ਵਾਲੀ ਸੁਪਰ ਐਮੋਲੇਡ ਸਕਰੀਨ ਮਿਲ ਸਕਦੀ ਹੈ। ਸਮਾਰਟਫੋਨ 'ਚ 18.5:9 ਆਸਪੈਕਟ ਰੇਸ਼ੋ ਵਾਲੀ ਇਨਫਿਨਿਟੀ ਡਿਸਪਲੇਅ ਦਿੱਤੀ ਜਾ ਸਕਦੀ ਹੈ। ਹੁਣ ਤੱਕ ਨੌਚ ਸਕਰੀਨ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ

ਹਾਰਡਵੇਅਰ-
ਸੈਮਸੰਗ ਗਲੈਕਸੀ A9 ਲਾਂਚ ਤੋਂ ਪਹਿਲਾਂ ਸਪੈਸੀਫਿਕੇਸ਼ਨ ਸਾਹਮਣੇ ਆਏ ਹਨ, ਜਿਸ 'ਚ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਉਪਲੱਬਧ ਹੋਵੇਗਾ ਅਤੇ ਇਸ 'ਚ 1.84 ਗੀਗਾਹਰਟਜ਼ ਕਲਾਕ ਸਪੀਡ ਵਾਲੇ ਪ੍ਰੋਸੈਸਰ ਦੀ ਜਾਣਕਾਰੀ ਦਿੱਤੀ ਗਈ ਹੈ। ਕੁਆਲਕਾਮ ਸਨੈਪਡ੍ਰੈਗਨ 660 ਚਿਪਸੈੱਟ 'ਤੇ ਕੰਮ ਕਰੇਗਾ। ਸਮਾਰਟਫੋਨ 'ਚ 6 ਜੀ. ਬੀ. ਰੈਮ ਦੇ ਨਾਲ 4ਜੀ. ਬੀ. ਰੈਮ ਵੇਰੀਐਂਟ ਹੋਣ ਦੀ ਵੀ ਉਮੀਦ ਕੀਤੀ ਜਾ ਸਕਦੀ ਹੈ। ਸਟੋਰੇਜ ਦੀ ਗੱਲ ਕਰੀਏ ਤਾਂ 128 ਜੀ. ਬੀ. ਤੱਕ ਸਟੋਰੇਜ ਹੋਣ ਦੀ ਉਮੀਦ ਹੈ ਅਤੇ ਸਮਾਰਟਫੋਨ ਐਕਸਪੈਡੇਬਲ ਸਟੋਰੇਜ ਨੂੰ ਵੀ ਸਪੋਰਟ ਕਰੇਗਾ।

ਸਾਫਟਵੇਅਰ-
ਇਹ ਸਮਾਰਟਫੋਨ ਐਂਡਰਾਇਡ ਆਪਰੇਟਿੰਗ ਸਿਸਟਮ 8.1 ਓਰੀਓ 'ਤੇ ਉਪਲੱਬਧ ਹੋਵੇਗਾ ਅਤੇ ਤੁਹਾਨੂੰ ਐਕਸਪੀਰੀਅੰਸ 8.5 ਯੂ. ਆਈ. (UI) ਦੀ ਲੇਅਰਿੰਗ ਦੇਖਣ ਨੂੰ ਮਿਲ ਸਕਦੀ ਹੈ।

ਕੈਮਰਾ-
ਸਮਾਰਟਫੋਨ 'ਚ 4 ਕੈਮਰੇ ਮੌਜੂਦ ਹੋਣਗੇ, ਜਿਸ 'ਚ 24 ਮੈਗਾਪਿਕਸਲ ਦਾ ਮੇਨ ਸੈਂਸਰ ਐੱਫ/1.7 ਅਪਚਰ ਦੇ ਨਾਲ , ਐੱਫ/2.2 ਅਪਚਰ ਦੇ ਨਾਲ 5 ਮੈਗਾਪਿਕਸਲ ਦਾ ਡੈਪਥ ਸੈਂਸਰ ਲਾਈਵ ਫੋਕਸ ਸੈਂਸਰ ,ਐੱਫ/2.4 ਅਪਚਰ ਦੇ ਨਾਲ 8 ਮੈਗਾਪਿਕਸਲ ਵਾਈਡ ਐਂਗਲ ਅਤੇ ਐੱਫ/2.4 ਅਪਚਰ ਦੇ ਨਾਲ 10 ਮੈਗਾਪਿਕਸਲ ਦਾ ਸੈਂਸਰ ਉਪਲੱਬਧ ਹੋਵੇਗਾ, ਜੋ 2x ਤੱਕ ਆਪਟੀਕਲ ਜ਼ੂਮ ਦੇ ਨਾਲ ਹੋਵੇਗਾ। ਸੈਲਫੀ ਦੇ ਲਈ ਕੰਪਨੀ ਨੇ ਇਸ ਸਮਾਰਟਫੋਨ 'ਚ ਐੱਫ/1.7 ਅਪਚਰ ਵਾਲਾ 8 ਮੈਗਾਪਿਕਸਲ ਦਾ ਕੈਮਰਾ ਦੇਵੇਗੀ।ਰੀਅਰ ਕੈਮਰੇ ਦੇ ਨਾਲ ਆਪਟੀਕਲ ਇਮੇਜ਼ ਸਟੈਬਲਾਈਜ਼ੇਸ਼ਨ ਮੌਜੂਦ ਹੋ ਸਕਦਾ ਹੈ ਪਰ ਸੈਲਫੀ ਦੇ ਲਈ ਕੈਮਰਾ ਆਟੋਫੋਕਸ ਦੇ ਨਾਲ ਆਉਣ ਦੀ ਉਮੀਦ ਹੈ।

ਬੈਟਰੀ ਅਤੇ ਕੁਨੈਕਟੀਵਿਟੀ-
ਸਮਾਰਟਫੋਨ 'ਚ ਪਾਵਰ ਬੈਕਅਪ ਦੇ ਲਈ 3,720 ਐੱਮ. ਏ. ਐੱਚ. ਦੀ ਬੈਟਰੀ ਹੋਵੇਗੀ, ਜੋ ਕੁਵਿੱਕ ਚਾਰਜ ਨੂੰ ਸਪੋਰਟ ਕਰੇਗਾ। ਫੇਸ ਰਿਕੋਗਨਾਈਏਸ਼ਨ ਸਪੋਰਟ ਹੋਣ ਦੀ ਉਮੀਦ ਹੈ। ਇਸ ਦੇ ਨਾਲ ਸਮਾਰਟਫੋਨ 'ਚ ਯੂ. ਐੱਸ. ਬੀ. ਟਾਈਪ-ਸੀ , ਵਾਈ-ਫਾਈ, ਜੀ. ਪੀ. ਐੱਸ. ਅਤੇ ਬਲੂਟੁੱਥ 5.0 ਵੀ ਮੌਜੂਦ ਹੋਵੇਗਾ।

ਕੀਮਤ-
ਸੈਮਸੰਗ ਗਲੈਕਸੀ A9 ਦੀ ਕੀਮਤ ਬਾਰੇ ਗੱਲ ਕਰੀਏ ਤਾਂ ਇਹ 37,000 ਰੁਪਏ ਦੇ ਬਜਟ 'ਚ ਲਾਂਚ ਹੋ ਸਕਦਾ ਹੈ। 


Related News