ਆ ਗਿਆ ਮੋਬਾਇਲ ਤੋਂ ਵੀ ਛੋਟਾ AC, ਤੁਹਾਡੇ ਕਪੜਿਆਂ ’ਚ ਹੋ ਜਾਵੇਗਾ ਫਿਟ
Thursday, Jul 09, 2020 - 05:04 PM (IST)
ਗੈਜੇਟ ਡੈਸਕ– ਤੁਹਾਨੂੰ ਗਰਮੀ ਤੋਂ ਰਾਹਤ ਦੇਣ ਲਈ ਸੋਨੀ ਨੇ ਨਵੇਂ ਪਾਕੇਟ ਏਸੀ ਨੂੰ ਲਾਂਚ ਕਰ ਦਿੱਤਾ ਹੈ। ਸੋਨੀ ਦੇ ਇਸ ਵਿਅਰੇਬਲ Reon Pocket AC ਦੀ ਕੀਮਤ 13,000 ਜਪਾਨੀ ਯੇਨ (ਕਰੀਬ 9,000 ਰੁਪਏ) ਰੱਖੀ ਗਈ ਹੈ। ਗਾਹਕ ਇਸ ਨੂੰ ਸ਼ਾਪਿੰਗ ਸਾਈਟ ਐਮਾਜ਼ੋਨ ਤੋਂ ਇਲਾਵਾ ਸੋਨੀ ਦੇ ਆਨਲਾਈਨ ਸਟੋਰ ਤੋਂ ਵੀ ਖਰੀਦ ਸਕਦੇ ਹਨ।
ਇੰਝ ਕੰਮ ਕਰਦਾ ਹੈ ਇਹ ਪਾਕੇਟ ਏਸੀ
ਵਿਅਰੇਬਲ ਏਅਰਕੰਡੀਸ਼ਨ ਇੰਨਾ ਛੋਟਾ ਹੈ ਕਿ ਇਸ ਨੂੰ ਤੁਸੀਂ ਆਸਾਨੀ ਨਾਲ ਆਪਣੀ ਜੇਬ ’ਚ ਰੱਖ ਸਕਦੇ ਹੋ। ਇਸ ਏਸੀ ’ਚ ਇਕ ਬੇਹੱਦ ਛੋਟਾ ਪੱਖਾ ਲੱਗਾ ਹੈ ਜੋ ਇਸ ਨੂੰ ਪਹਿਨਣ ਵਾਲੇ ਕਪੜਿਆਂ ਤੋਂ ਗਰਮ ਹਵਾ ਬਾਹਰ ਕੱਢਣ ’ਚ ਮਦਦ ਕਰਦਾ ਹੈ। ਹਾਲਾਂਕਿ, ਇਸ ਏਸੀ ਦੀ ਮਦਦ ਨਾਲ ਪਹਿਨਣ ਵਾਲੇ ਦੇ ਚਿਹਰੇ ਨੂੰ ਸ਼ਾਇਦ ਹੀ ਠੰਡਕ ਮਿਲ ਸਕੇ।
ਸਮਾਰਟਫੋਨ ਐਪ ਨਾਲ ਕਰ ਸਕਦੇ ਹੋ ਕੰਟਰੋਲ
ਇਸ ਪਾਕੇਟ ਏਸੀ ਨੂੰ ਸਮਾਰਟਫੋਨ ਐਪ ਨਾਲ ਲਿੰਕ ਕੀਤਾ ਜਾ ਸਕਦਾ ਹੈ, ਜੋ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਲਈ ਉਪਲੱਬਧ ਹੈ। ਇਸੇ ਐਪ ਰਾਹੀਂ ਤੁਸੀਂ ਏਸੀ ਦਾ ਤਾਪਮਾਨ ਲੈਵਲ ਵੀ ਕੰਟਰੋਲ ਕਰ ਸਕੋਗੇ। ਇਸ ਵਿਚ ਆਟੋਮੈਟਿਕ ਮੋਡ ਵੀ ਸਿਲੈਕਟ ਕੀਤਾ ਜਾ ਸਕਦਾ ਹੈ।
2 ਤੋਂ 4 ਘੰਟਿਆਂ ਦਾ ਬੈਕਅਪ
ਸੋਨੀ ਦਾ ਕਹਿਣਾ ਹੈ ਕਿ ਇਹ ਏਸੀ ਸਿੰਗਲ ਚਾਰਜ ’ਤੇ 2 ਤੋਂ 4 ਘੰਟਿਆਂ ਦਾ ਬੈਕਅਪ ਦਿੰਦਾ ਹੈ। ਖ਼ਾਸ ਗੱਲ ਇਹ ਹੈ ਕਿ Reon Pocket ਨੂੰ ਠੰਡ ’ਚ ਇਕ ਹੀਟਰ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕੇਗਾ।