ਹੁਣ ਇਸ ਸਮਾਰਟਫੋਨ ਦੇ ਯੂਜ਼ਰਸ ਨੂੰ ਮਿਲਿਆ ਐਂਡ੍ਰਾਇਡ ਦੇ ਲੈਟੇਸਟ ਵਰਜ਼ਨ ਦਾ ਅਪਡੇਟ
Monday, Sep 19, 2016 - 11:13 AM (IST)

ਜਲੰਧਰ- ਸੋਨੀ ਨੇ ਆਪਣੇ ਸਮਾਰਟਫ਼ੋਨ ਐਕਸਪੀਰੀਆ 35 ਅਲਟ੍ਰਾ ਲਈ ਐਂਡ੍ਰਾਇਡ 6.0 ਮਾਰਸ਼ਮੈਲੋ ਦਾ ਅਪਡੇਟ ਜਾਰੀ ਕਰ ਦਿੱਤਾ ਹੈ। ਇਸ ਨਵੇਂ ਅਪਡੇਟ ਦਾ ਨੰਬਰ 29.2.2.0.122 ਹੈ, ਹੁਣ ਇਹ ਅਪਡੇਟ ਇਸ ਡਿਵਾਇਸ ਦੇ ਡਿਊਲ ਵਰਜ਼ਨ (ਮਾਡਲ ਨੰਬਰ 55533) ਨੂੰ ਮਿਲ ਰਿਹਾ ਹੈ, ਫ਼ਿਲਹਾਲ ਇਹ ਅਪਡੇਟ ਇਟਲੀ ''ਚ ਮਿਲਣਾ ਸ਼ੁਰੂ ਹੋਇਆ ਹੈ, ਉਮੀਦ ਹੈ ਕਿ ਛੇਤੀ ਹੀ ਇਹ ਦੂਜੇ ਦੇਸ਼ਾਂ ''ਚ ਵੀ ਮਿਲਣਾ ਸ਼ੁਰੂ ਹੋ ਜਾਵੇਗਾ।
ਹਮੇਸ਼ਾ ਦੀ ਤਰ੍ਹਾਂ OTA ਰੋਲ ਆਊਟ ਨੂੰ ਸਾਰੇ ਫੋਨਸ ''ਚ ਪਹੁੰਚਣ ''ਚ ਥੋੜ੍ਹਾ ਸਮਾਂ ਲੱਗਦਾ ਹੈ, ਤੇ ਉਮੀਦ ਹੈ ਕਿ ਹੁਣੇ ਤੱਕ ਤੁਹਾਡੀ ਡਿਵਾਇਸ ਨੂੰ ਵੀ ਇਹ ਅਪਡੇਟ ਨਹੀਂ ਮਿਲਿਆ ਹੋਵੇਗਾ। ਹਾਲਾਂਕਿ ਜੇਕਰ ਤੁਸੀਂ ਇਸ ਅਪਡੇਟ ਨੂੰ ਜਲਦੀ ਨਾਲ ਆਪਣੀ ਡਿਵਾਇਸ ''ਚ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਫ਼ੋਨ ''ਚ ਆਪਣੇ ਆਪ ਵੀ ਸੈਟਿੰਗਸ ''ਚ ਜਾ ਕੇ ਇਸ ਅਪਡੇਟ ਦੇ ਬਾਰੇ ''ਚ ਚੈੱਕ ਕਰ ਸਕਦੇ ਹੋ।