Sony XB13 ਛੋਟਾ ਪੈਕ ਵੱਡਾ ਧਮਾਕਾ, ਜਾਣੋ ਕੀਮਤ ਤੇ ਖੂਬੀਆਂ

Saturday, Sep 18, 2021 - 10:46 AM (IST)

Sony XB13 ਛੋਟਾ ਪੈਕ ਵੱਡਾ ਧਮਾਕਾ, ਜਾਣੋ ਕੀਮਤ ਤੇ ਖੂਬੀਆਂ

ਗੈਜੇਟ ਡੈਸਕ– Sony SRS-XB13 Extra Bass ਪੋਰਟੇਬਲ ਵਾਇਰਲੈੱਸ ਸਪੀਕਰ ਨੂੰ ਭਾਰਤ ’ਚ 3,990 ਰੁਪਏ ਦੀ ਕੀਮਤ ’ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਕੰਪੈਕਟ ਬਲੂਟੁੱਥ ਨਾਲ ਲੈਸ ਸਪੀਕਰ ਹੈ, ਜਿਸ ਨੂੰ IP67 ਡਸਟ ਐਂਡ ਵਾਟਰ ਰਸਿਸਟੈਂਟ ਨਾਲ ਡਿਜ਼ਾਇਨ ਕੀਤਾ ਗਿਆ ਹੈ। ਇਹ ਨਾ ਸਿਰਫ ਧੂੜ ਅਤੇ ਗੰਦਗੀ ਨੂੰ ਰੋਕਦਾ ਹੈ ਸਗੋਂ ਵਾਟਰਪਰੂਫ ਹੋਣ ਕਾਰਨ ਇਸ ਨੂੰ ਕਿਤੇ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। 

Sony SRS-XB13 ’ਚ ਕੁਨੈਕਟੀਵਿਟੀ ਲਈ ਬਲੂਟੁੱਥ 4.2 ਦਿੱਤਾ ਗਿਆ ਹੈ, ਜਿਸ ਦੇ ਨਾਲ SBC ਅਤੇ AAC ਬਲੂਟੁੱਥ ਕੋਡੇਕ ਸਪੋਰਟ ਹੈ। ਉਥੇ ਹੀ ਇਸ ਦੀ ਰੇਟੇਡ ਫ੍ਰੀਕਵੈਂਸੀ ਰੇਟ 20,000Hz ਹੈ। ਇਹ ਪ੍ਰਤੀ ਚਾਰਜ 16 ਘੰਟਿਆਂ ਤਕ ਦੀ ਲਾਈਫ ਪ੍ਰਦਾਨ ਕਰਦਾ ਹੈ। ਇਸ ਵਿਚ ਗੂਗਲ ਫਾਸਟ ਪੇਅਰ ਸਪੋਰਟ ਵੀ ਹੈ। ਨਾਲ ਹੀ ਇਸ ਵਿਚ ਇਨਬਿਲਟ ਮਾਈਕ੍ਰੋਫੋਨ ਦਿੱਤਾ ਗਿਆ ਹੈ। 

ਸਪੀਕਰ 6 ਰੰਗਾਂ ’ਚ ਵਿਕਰੀ ਲਈ ਉਪਲੱਬਧ ਹੋਣਗੇ ਜਿਨ੍ਹਾਂ ’ਚ ਕਾਲਾ, ਲਾਈਟ ਬਲਿਊ, ਗੁਲਾਬੀ, ਪਾਊਡਰ ਬਲਿਊ, ਟਾਉਪੈ ਅਤੇ ਪੀਲਾ ਰੰਗ ਮੌਜੂਦ ਹੈ। ਇਸ ਡਿਵਾਈਸ ਦੇ ਬਾਕਸ ’ਚ ਯੂ.ਐੱਸ.ਬੀ. ਕੇਬਲ ਵੀ ਮੌਜੂਦ ਹੈ। ਤੁਹਾਨੂੰ ਸਪੀਕਰ ਦੇ ਨਾਲ ਇਕ ਰਿਮੂਵੇਬਲ ਸਟ੍ਰੈਪ ਵੀ ਮਿਲੇਗਾ ਤਾਂ ਜੋ ਤੁਸੀਂ ਇਸ ਨੂੰ ਆਪਣੀ ਲੋੜ ਮੁਤਾਬਕ, ਬੰਨ੍ਹ ਸਕੋ ਜਾਂ ਇਸ ਨੂੰ ਲਟਕਾ ਸਕੋ। ਸੋਨੀ ਨੇ  SRS-XB13 ਬਲੂਟੁੱਥ ਸਪੀਕਰ ਨੂੰ 360 ਡਿਗਰੀ ਸਾਊਂਡ ਲਈ ਸਾਊਂਡ ਡਿਫਿਊਜ਼ਨ ਪ੍ਰੋਸੈਸਰ ਨਾਲ ਲੈਸ ਕੀਤਾ ਹੈ। ਆਕਰਸ਼ਕ ਡਿਜ਼ਾਇਨ ਅਤੇ ਖੂਬਸੂਰਤ ਸਟ੍ਰੈਪ ਇਸ ਵਿਚ ਚਾਰ ਚੰਨ ਲਗਾ ਦਿੰਦੇ ਹਨ। ਇਹ ਸਪੀਕਰ ਬਾਹਰੀ ਥਾਵਾਂ ’ਤੇ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਹੈ। 


author

Rakesh

Content Editor

Related News