ਸੋਨੀ ਦੀ ਨਵੀਂ ਬਰਾਵੀਆ ਓ. ਐੱਲ. ਈ. ਡੀ. ਟੀ. ਵੀ. ਸੀਰੀਜ਼ ਹੈ ਖਾਸ
Friday, Jan 13, 2017 - 11:54 AM (IST)
ਸਪੀਕਰ ਦਾ ਕੰਮ ਵੀ ਕਰਦੀ ਹੈ ਓ. ਐੱਲ. ਈ. ਡੀ. ਸਕਰੀਨ
ਜਲੰਧਰ- ਕੁਝ ਸਾਲ ਪਹਿਲਾਂ ਮੁੱਖ ਇਲੈਕਟ੍ਰੋਨਿਕਸ ਨਿਰਮਾਤਾਵਾਂ ਨੇ ਓ.ਐੱਲ. ਈ. ਡੀ. ਟੀ. ਵੀ. ਵੱਲ ਆਪਣਾ ਰੁਖ ਕਰਨਾ ਸ਼ੁਰੂ ਕੀਤਾ ਸੀ ਪਰ ਬਾਅਦ ''ਚ ਕੰਪਨੀਆਂ ਨੇ ਐੱਲ. ਸੀ. ਡੀ. ਵੱਲ ਹੀ ਆਪਣਾ ਧਿਆਨ ਕੇਂਦਰਿਤ ਕੀਤਾ। ਉਥੇ ਹੀ ਐੱਲ. ਜੀ. ਆਖਰੀ ਅਜਿਹੀ ਕੰਪਨੀ ਸੀ ਜੋ ਓ. ਐੱਲ. ਈ. ਡੀ. ਟੀ. ਵੀ. ਗਾਹਕਾਂ ਲਈ ਪੇਸ਼ ਕਰ ਰਹੀ ਸੀ। ਹੁਣ ਇਕ ਵਾਰ ਫਿਰ ਬਹੁਤ ਸਾਰੀਆਂ ਕੰਪਨੀਆਂ ਓ. ਐੱਲ. ਈ. ਡੀ. ਟੀ. ਵੀ. ਵੱਲ ਆਪਣਾ ਰੁਖ ਕਰ ਰਹੀਆਂ ਹਨ। ਸੋਨੀ ਨੇ ਇਕ ਵਾਰ ਸੀ. ਈ. ਐੱਸ. 2017 ''ਚ ਨਵੀਂ ਬਰਾਵੀਆ ਸੀਰੀਜ਼ ਦੇ ਓ. ਐੱਲ. ਈ. ਡੀ. ਟੀ. ਵੀ. ਨੂੰ ਪੇਸ਼ ਕੀਤਾ ਹੈ। ਸੋਨੀ ਨੇ ਇਸ ਸੀਰੀਜ਼ ਦੇ ਨਾਲ ਗਾਹਕਾਂ ਲਈ ਕੁਝ ਨਵਾਂ ਅਤੇ ਖਾਸ ਪੇਸ਼ ਕੀਤਾ ਹੈ।
ਏ1ਈ ਬਰਾਵੀਆ ਓ. ਐੱਲ. ਈ. ਡੀ.
ਐੱਲ. ਸੀ. ਡੀ. ਪੈਨਲ ਦੀ ਤੁਲਨਾ ''ਚ ਓ. ਐੱਲ. ਈ. ਡੀ. ਪੈਨਲ ''ਚ ਬੈਕਲਾਈਟਿੰਗ ਦੀ ਲੋੜ ਨਹੀਂ ਹੁੰਦੀ ਹੈ ਅਤੇ ਸੋਨੀ ਦੀ ਨਵੀਂ ਏ1ਈ ਬਰਾਵੀਆ ਓ. ਐੱਲ. ਈ. ਡੀ. ਸਕਰੀਨ ਸਾਊਂਡ ਦੀ ਪੇਸ਼ਕਸ਼ ਵੀ ਕਰਦੀ ਹੈ। ਇਸ ਦਾ ਅਰਥ ਹੈ ਕਿ ਇਸ ਲਈ ਅਲੱਗ ਤੋਂ ਸਪੀਕਰ ਦੀ ਲੋੜ ਨਹੀਂ ਹੈ ਕਿਉਂਕਿ ਸੋਨੀ ਦੀ ਇਹ ਓ. ਐੱਲ. ਈ. ਡੀ. ਪੈਨਲ ਸੀਰੀਜ਼ ਸਪੀਕਰ ਦਾ ਵੀ ਕੰਮ ਕਰਦੀ ਹੈ। ਕੰਪਨੀ ਨੇ ਇਸ ਨੂੰ ਫਰਸਟ ਐਕਾਸਟਿੱਕ ਸਰਫੇਸ ਸਾਊਂਡ ਸਿਸਟਮ ਦਾ ਨਾਂ ਦਿੱਤਾ ਹੈ। ਇਸ ਵਿਚ ਲੱਗੇ ਸਪੀਕਰ ਅਦਰਿਸ਼ ਹਨ ਅਤੇ ਸੋਨੀ ਮੁਤਾਬਕ ਇਸ ਦਾ ਸਾਊਂਡ ਸਿੱਧਾ ਸਕਰੀਨ ਤੋਂ ਆਉਂਦਾ ਹੈ। ਇਸ ਟੀ. ਵੀ. ਦੇ ਸਟੈਂਡ ਨੂੰ ਹਟਾ ਕੇ ਟੀ. ਵੀ. ਨੂੰ ਕੰਧ ''ਤੇ ਵੀ ਲਗਾਇਆ ਜਾ ਸਕਦਾ ਹੈ ਅਤੇ ਸੋਨੀ ਮੁਤਾਬਕ ਸਕਰੀਨ ''ਚ ਹੋਣ ਵਾਲੀ ਵਾਈਬ੍ਰੇਸ਼ਨ ਯੂਜ਼ਰ ਦੀਆਂ ਅੱਖਾ ਨੂੰ ਦਿਖਾਈ ਨਹੀਂ ਦੇਵੇਗੀ, ਭਲੇ ਹੀ ਟੀ. ਵੀ. ਦੀ ਆਵਾਜ਼ ਫੁੱਲ ਹੋਵੇ।
ਸਮਾਰਟ : ਆਡੀਓ ਇਨੋਵੇਸ਼ਨ ਤੋਂ ਇਲਾਵਾ ਏ1ਈ ਸੀਰੀਜ਼ 4ਕੇ ਰੈਜ਼ੋਲਿਊਸ਼ਨ ਅਤੇ ਐੱਚ. ਡੀ. ਆਰ. ਕੰਪੈਟੇਬਿਲਿਟੀ ਦੇ ਨਾਲ ਆਉਂਦੀ ਹੈ। ਕੰਪਨੀ ਨੇ ਇਸ ਵਿਚ ਇਮੇਜ ਪ੍ਰੋਸੈਸਿੰਗ ਚਿੱਪ ਲਗਾਈ ਹੈ ਜਿਸ ਨੂੰ 4ਕੇ ਐੱਚ. ਡੀ. ਆਰ. ਪ੍ਰੋਸੈਸਰ ਐਕਸ1 ਐਕਸਟਰੀਮ ਦਾ ਨਾਂ ਦਿੱਤਾ ਹੈ ਅਤੇ ਇਹ ਸਾਰੀਆਂ ਚੀਜ਼ਾਂ ਨੂੰ ਪਾਵਰ ਦਿੰਦੀ ਹੈ। ਏ1ਈ ਬਰਾਵੀਆ ਓ. ਐੱਲ. ਈ. ਡੀ. ਬੇਹੱਦ ਪਤਲਾ ਹੈ ਅਤੇ ਐਂਡਰਾਇਡ ਟੀ. ਵੀ. ''ਤੇ ਕੰਮ ਕਰਦਾ ਹੈ। ਇਸ ਨੂੰ ਗੂਗਲ ਹੋਮ ਸਪੀਕਰ ਨਾਲ ਕੰਟਰੋਲ ਕਰਨ ਦੇ ਨਾਲ-ਨਾਲ ਗੂਗਲ ਪਲੇਅ ਤੋਂ ਐਪਸ ਨੂੰ ਡਾਊਨਲੋਡ ਅਤੇ ਸਮਾਰਟਫੋਨ, ਟੈਬਲੇਟ ਨਾਲ ਕੰਟੈਂਟ ਨੂੰ ਟੀ. ਵੀ. ''ਤੇ ਸਟਰੀਮ ਵੀ ਕਰ ਸਕਦੇ ਹੋ।
ਕੀਮਤ ਤੇ ਉਪਲਬਧਤਾ
ਏ1ਈ ਬਰਾਵੀਆ ਓ. ਐੱਲ. ਈ. ਡੀ. ਸੀਰੀਜ਼ 55, 65 ਅਤੇ 75 ਇੰਚ ਦੀ ਸਕਰੀਨ ਸਾਈਜ਼ ''ਚ ਆਏਗੀ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
