ਭਾਰਤ ’ਚ PS5 ਦੇ ਲਾਂਚ ’ਚ ਹੋ ਸਕਦੀ ਹੈ ਦੇਰੀ

10/12/2020 12:15:37 AM

ਗੈਜੇਟ ਡੈਸਕ—ਸੋਨੀ ਨੇ ਆਪਣੇ ਮਸ਼ਹੂਰ ਗੇਮਿੰਗ ਕੰਸੋਲ ਪਲੇਅ ਸਟੇਸ਼ਨ 5 ਨੂੰ 12 ਨਵੰਬਰ ਨੂੰ ਵਿਸ਼ਵ ਭਰ ’ਚ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਇਹ ਗੇਮਿੰਗ ਕੰਸੋਲ ਭਾਰਤ ’ਚ ਵੀ ਮਹੀਨੇ ਦੇ ਆਖਿਰ ਤੱਕ ਵਿਕਰੀ ਲਈ ਜਾਣ ਦੀ ਉਮੀਦ ਹੈ। ਹਾਲਾਂਕਿ ਇਥੇ ਤੱਕ ਕਿ ਜਿਵੇਂ ਹੀ ਅਸੀਂ ਪੀ.ਐੱਸ.5 ਦੇ ਲਾਂਚ ਤਾਰੀਕ ਨੇ ਨੇੜੇ ਜਾ ਰਹੇ ਹਾਂ ਤਾਂ ਕਈ ਸਾਰੀਆਂ ਅਫਵਾਹਾਂ ਸੁਣਨ ਨੂੰ ਮਿਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਸੋਨੀ ਭਾਰਤ ’ਚ ਅਜੇ ਇਸ ਗੇਮਿੰਗ ਕੰਸੋਲ ਦੀ ਪ੍ਰੀ-ਬੁਕਿੰਗ ਸ਼ੁਰੂ ਕਰਨ ’ਚ ਅਸਮਰੱਥ ਹੈ। ਸੋਨੀ ਨੇ ਅਜੇ ਤੱਕ ਫਿਲਹਾਲ ਪਲੇਅ ਸਟੇਸ਼ਨ 5 ਨੂੰ ਭਾਰਤ ’ਚ ਵਿਕਰੀ ਲਈ ਉਪਲੱਬਧ ਹੋਣ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।

ਹੁਣ ਇਹ ਪ੍ਰਤੀਤ ਹੁੰਦਾ ਹੈ ਕਿ ਕੰਪਨੀ ਭਾਰਤ ’ਚ ਇਸ ਗੇਮਿੰਗ ਕੰਸੋਲ ਦੀ ਉਪਲੱਬਧਤਾ ਦਾ ਐਲਾਨ ਇਸ ਲਈ ਨਹੀਂ ਕਰ ਪਾਈ ਹੈ ਕਿਉਂਕਿ ਕੰਪਨੀ ਦਾ ਭਾਰਤ ’ਚ ਪੀ.ਐੱਸ.5 ਨਾਂ ਨਾਲ ਕੋਈ ਟ੍ਰੇਡ ਮਾਰਕ ਨਹੀਂ ਹੈ। ਮਾਕੋ ਰਿਏਕਟਰ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ’ਚ ਪੀ.ਐੱਸ.5 ਦੇ ਨਾਂ ਲਈ ਟ੍ਰੇਡ ਮਾਰਕ 29 ਅਕਤੂਬਰ 2019 ਹਿਤੇਸ਼ ਅਸਵਾਨੀ ਨੇ ਦਾਇਰ ਕੀਤੀ ਸੀ। ਹਿਤੇਸ਼ ਦਿੱਲੀ ਦੇ ਰਹਿਣ ਵਾਲੇ ਹਨ, ਇਨ੍ਹਾਂ ਨੇ ਸੋਨੀ ਦੇ ਟ੍ਰੇਡ ਮਾਰਕ ਦਾਇਰ ਕਰਨ ਤੋਂ ਤਿੰਨ ਮਹੀਨੇ ਪਹਿਲਾਂ ਹੀ ਦਾਇਰ ਕਰ ਦਿੱਤਾ ਸੀ।

ਫਿਲਹਾਲ ਇਹ ਮਾਮਲਾ ਦਾਖਲ ਕੀਤਾ ਗਿਆ ਹੈ ਅਤੇ ਕੰਪਨੀ ਨੂੰ ਕੇਸ ਜਿੱਤਣ ਦੀ ਉਮੀਦ ਹੈ। ਪਰ ਇਸ ਮੁੱਦੇ ਦੇ ਚੱਲਦੇ ਪੀ.ਐੱਸ.5 ਦੀ ਭਾਰਤ ’ਚ ਉਪਲੱਬਧਤਾ ’ਚ ਦੇਰੀ ਹੋ ਸਕਦੀ ਹੈ। ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਟੈੱਕ ਇੰਡਸਟਰੀ ਦੇ ਕਿਸੇ ਵੱਡੇ ਨਾਂ ਨੂੰ ਭਾਰਤ ’ਚ ਟ੍ਰੇਡ ਮਾਰਕ ਅਤੇ ਨਾਮਕਰਣ ਦੇ ਅਧਿਕਾਰਾਂ ਦੇ ਮੁੱਦੇ ਨਾਲ ਨਜਿੱਠਣਾ ਪਿਆ ਹੈ। ਆਸੂਸ ਨੂੰ ਪਿਛਲੇ ਸਾਲ ਆਪਣੇ ਜ਼ੈੱਨਫੋਨ ਸੀਰੀਜ਼ ਦੇ ਫੋਨ ਲਈ ਵੀ ਡੀਲ ਕਰਨੀ ਪਈ ਸੀ।

ਪਹਿਲਾਂ ਪਲੇਅ ਸਟੇਸ਼ਨ 5 ਨੂੰ ਸਿਰਫ ਚੁਨਿੰਦਾ ਬਾਜ਼ਾਰਾਂ ਲਈ ਹੀ ਐਲਾਨਿਆ ਗਿਆ ਸੀ। ਇਹ ਕੰਸੋਲ ਦੋ ਵੈਰੀਐਂਟ ’ਚ ਆਉਂਦਾ ਹੈ। ਜਿਸ ’ਚ ਪਹਿਲਾ ਵੈਰੀਐਂਟ ਫਿਸਿਕਲ ਡਿਸਕ ਡਰਾਈਵ ਦੇ ਸਪੋਰਟ ਨਾਲ ਆਉਂਦਾ ਹੈ ਜਿਸ ਦੀ ਕੀਮਤ 500 ਡਾਲਰ ਦੇ ਕਰੀਬ ਹੋਵੇਗੀ। ਦੋਵੇਂ ਵੈਰੀਐਂਟ ਬਿਨਾਂ ਡਿਸਕ ਡਰਾਈਵ ਨਾਲ ਆਉਂਦੇ ਹਨ। ਇਸ ਦੀ ਕੀਮਤ 400 ਡਾਲਰ ਦੇ ਕਰੀਬ ਹੋਵੇਗੀ। ਸੋਨੀ ਨੇ ਐਲਾਨ ਕੀਤਾ ਸੀ ਕਿ ਇਹ ਗੇਮਿੰਗ ਕੰਸੋਲ ਸ਼ੁਰੂਆਤ ’ਚ ਅਮਰੀਕਾ, ਜਾਪਾਨ, ਕੈਨੇਡਾ, ਮੈਕਸਿਕੋ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਦੱਖਣੀ ਕੋਰੀਆ ਦੇ ਬਾਜ਼ਾਰਾਂ ’ਚ ਹੀ ਉਪਲੱਬਧ ਹੋਵੇਗਾ। ਸੋਨੀ ਦਾ ਪਲੇਅ ਸਟੇਸ਼ਨ 5 ਹੁਣ ਤੱਕ ਦਾ ਸਭ ਤੋਂ ਪਾਵਰਫੁਲ ਗੇਮਿੰਗ ਕੰਸੋਲ ਹੋਵੇਗਾ।


Karan Kumar

Content Editor

Related News