ਗੇਮਿੰਗ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, Sony 19 ਨਵੰਬਰ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ ਨਵਾਂ PlayStation 5

Monday, Sep 21, 2020 - 12:34 PM (IST)

ਗੇਮਿੰਗ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, Sony 19 ਨਵੰਬਰ ਨੂੰ ਭਾਰਤ 'ਚ ਲਾਂਚ ਕਰ ਸਕਦੀ ਹੈ ਨਵਾਂ PlayStation 5

ਗੈਜੇਟ ਡੈਸਕ- ਗੇਮਿੰਗ ਦੇ ਸ਼ੌਕੀਨਾਂ ਨੂੰ ਆਪਣੇ ਗੇਮਿੰਗ ਕੰਸੋਲ ਨਾਲ ਅਲੱਗ ਤਰ੍ਹਾਂ ਦਾ ਹੀ ਲਗਾਅ ਹੁੰਦਾ ਹੈ। ਪੂਰੀ ਦੁਨੀਆ 'ਚ ਪਲੇਅ ਸਟੇਸ਼ਨ ਅਤੇ ਐਕਸ-ਬਾਕਸ ਦੇ ਚਾਹੁਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਅਤੇ ਦੋਵਾਂ ਬ੍ਰਾਂਡਸ ਦੇ ਆਪਣੇ-ਆਪਣੇ ਪ੍ਰਸ਼ੰਸਕ ਹਨ। ਆਪਣੇ ਗੇਮਿੰਗ ਕੰਸੋਲ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਸੋਨੀ ਹੁਣ ਅਗਲੀ ਪੀੜ੍ਹੀ ਦਾ PlayStation 5 (PS5) ਲਾਂਚ ਕਰਨ ਵਾਲੀ ਹੈ। ਇਸ ਦੀ ਲਾਂਚਿੰਗ 12 ਨਵੰਬਰ ਨੂੰ ਅਮਰੀਕਾ, ਜਪਾਨ, ਕੈਨੇਡਾ, ਮੈਕਸੀਕੋ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਦੱਖਣ ਕੋਰੀਆ 'ਚ ਹੋਵੇਗੀ ਜਦਕਿ ਦੂਜੇ ਦੇਸ਼ਾਂ 'ਚ ਇਸ ਨੂੰ 19 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। 

ਸੋਨੀ ਪਲੇਅ ਸਟੇਸ਼ਨ 5 ਦੀ ਕੀਮਤ 499.99 ਡਾਲਰ ਅਤੇ ਡਿਜੀਟਲ ਐਡੀਸ਼ਨ ਦੀ ਕੀਮਤ 399.99 ਡਾਲਰ ਹੋਵੇਗੀ। ਭਾਰਤ 'ਚ ਇਸ ਦੇ ਬਲਿਊ ਰੇਅ ਡਿਸਕ ਮਾਡਲ ਨੂੰ 36,800 ਰੁਪਏ ਅਤੇ ਡਿਜੀਟਲ ਐਡੀਸ਼ਨ ਨੂੰ 29,400 ਰੁਪਏ 'ਚ ਲਿਆਇਆ ਜਾ ਸਕਦਾ ਹੈ। ਸੋਨੀ ਪਲੇਅ ਸਟੇਸ਼ਨ 5 ਦੇ ਪ੍ਰੀ-ਆਰਡਰ ਦੀ ਸ਼ੁਰੂਆਤ ਕੰਪਨੀ ਨੇ ਕਰ ਦਿੱਤੀ ਹੈ। 

PunjabKesari

ਆਕਰਸ਼ਕ ਡਿਜ਼ਾਇਨ ਅਤੇ ਬੇਹੱਦ ਪਾਵਰਫੁਲ ਹੋਵੇਗਾ ਇਹ ਗੇਮਿੰਗ ਕੰਸੋਲ
ਕੰਪਨੀ ਨੇ ਆਪਣੇ “The Future of Gaming” ਈਵੈਂਟ ਦੌਰਾਨ ਇਕ ਵੀਡੀਓ ਜਾਰੀ ਕੀਤੀ ਸੀ ਜਿਸ ਵਿਚ ਇਸ ਦੇ ਡਿਜ਼ਾਇਨ ਨੂੰ ਵਿਖਾਇਆ ਗਿਆ ਸੀ। ਚਿੱਟੇ ਰੰਗ ਦਾ ਇਹ ਕੰਸੋਲ ਬੇਹੱਦ ਪਤਲਾ ਅਤੇ ਸਟਾਈਲਿਸ਼ ਹੈ, ਉਥੇ ਹੀ ਇਸ ਨੂੰ ਵਰਟਿਕਲੀ ਵੀ ਰੱਖਿਆ ਜਾ ਸਕਦਾ ਹੈ। ਇਸ ਵਿਚ ਛੋਟੇ ਵਿੰਗਸ ਦਿੱਤੇ ਗਏ ਹਨ ਜੋ ਹੀਟ ਨੂੰ ਦੂਰ ਕਰਨ 'ਚ ਮਦਦ ਕਰਨਗੇ। ਪਲੇਅ ਸਟੇਸ਼ਨ 5 ਦੇ ਇਕ ਡਿਜੀਟਲ ਵਰਜ਼ਨ ਨੂੰ ਵੀ ਲਿਆਇਆ ਜਾਵੇਗਾ ਜਿਸ ਵਿਚ 4ਕੇ ਬਲਿਊ ਰੇਅ ਡਿਸਕ ਡ੍ਰਾਈਵ ਨਹੀਂ ਦਿੱਤੀ ਗਈ ਹੋਵੇਗੀ। ਸੋਨੀ ਪਲੇਅ ਸਟੇਸ਼ਨ 5 ਮਾਈਕ੍ਰੋਸਾਫਟ ਦੇ ਨਵੇਂ ਕੰਸੋਲ X-BOX Series X ਨੂੰ ਜ਼ਬਰਦਸਤ ਟੱਕਰ ਦੇਵੇਗਾ। 

 

ਫੀਚਰਜ਼ ਨੂੰ ਲੈ ਕੇ ਆਈ ਕੁਝ ਅਹਿਮ ਜਾਣਕਾਰੀ
- ਫੀਚਰਜ਼ ਦੀ ਗੱਲ ਕਰੀਏ ਤਾਂ ਪੀ.ਐੱਸ. 5 ਅਤੇ ਪੀ.ਐੱਸ. 5 ਡਿਜੀਟਲ ਐਡੀਸ਼ਨ 'ਚ ਡਿਸਕ ਤੋਂ ਇਲਾਵਾ ਕੋਈ ਹੋਰ ਫਰਕ ਨਹੀਂ ਹੈ। 
- ਦੋਵਾਂ ਦੇ ਫੀਚਰਜ਼ ਇੱਕੋ ਜਿਹੇ ਹੀ ਹਨ। ਦੋਵਾਂ 'ਚ ਹੀ ਆਕਟਾ-ਕੋਰ AMD Zen 2 CPU ਦਾ ਇਸਤੇਮਾਲ ਕੀਤਾ ਗਿਆ ਹੈ। ਜੋ ਕਿ 3.5GHz ਦੀ ਕਲਾਕ ਸਪੀਡ 'ਤੇ ਕੰਮ ਕਰਦਾ ਹੈ। 
- ਇਸ ਤੋਂ ਇਲਾਵਾ ਇਨ੍ਹਾਂ 'ਚ 16GB GDDR6 ਰੈਮ ਅਤੇ 825GB ਦੀ ਸਟੋਰੇਜ ਦਿੱਤੀ ਗਈ ਹੈ।
- ਐਕਸਟਰਨਲ ਸਟੋਰੇਜ ਲਈ NVMe SSD ਸਲਾਟ ਅਤੇ USD HDD ਦਾ ਯੂਜ਼ਰਸ ਇਸਤੇਮਾਲ ਕਰ ਸਕਣਗੇ।
- ਦੋਵੇਂ ਹੀ ਗੇਮਿੰਗ ਕੰਸੋਲ 4ਕੇ ਰੈਜ਼ੋਲਿਊਸ਼ਨ ਅਤੇ 120fps ਨੂੰ ਸੁਪੋਰਟ ਕਰਦੇ ਹਨ। 


author

Rakesh

Content Editor

Related News