ਸੋਨੀ ਨੇ ਕੀਤਾ PlayStation 5 ਦਾ ਐਲਾਨ, ਬਚਾਏਗਾ 1,000 ਘਰਾਂ ਜਿੰਨੀ ਬਿਜਲੀ

10/11/2019 10:41:26 AM

ਗੈਜੇਟ ਡੈਸਕ– ਜਪਾਨ ਦੀ ਮਲਟੀਨੈਸ਼ਨਲ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੇ ਆਖਰ ਆਪਣਾ ਨੈਕਸਟ ਜਨਰੇਸ਼ਨ ਗੇਮਿੰਗ ਕੰਸੋਲ PlayStation 5 ਲਿਆਉਣ ਦਾ ਐਲਾਨ ਕਰ ਦਿੱਤਾ ਹੈ। ਸੋਨੀ ਨੇ ਇਸ ਦੇ ਕੁਝ ਫੀਚਰਜ਼ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਨੂੰ ਅਗਲੇ ਸਾਲ ਲਾਂਚ ਕੀਤਾ ਜਾਵੇਗਾ। ਇਸ ਗੇਮਿੰਗ ਕੰਸੋਲ ਵਿਚ ਪਾਵਰ ਸੇਵਰ ਮੋਡ ਦਿੱਤਾ ਜਾਵੇਗਾ, ਜੋ ਸਟੈਂਡਬਾਏ ਮੋਡ 'ਤੇ ਬਿਜਲੀ ਦੀ ਬਚਤ ਕਰੇਗਾ। ਦੱਸ ਦੇਈਏ ਕਿ ਮੌਜੂਦਾ ਪਲੇਅ ਸਟੇਸ਼ਨ 4 ਗੇਮਿੰਗ ਕੰਸੋਲ ਸਟੈਂਡਬਾਏ ਮੋਡ 'ਤੇ 8.5 ਵਾਟ ਬਿਜਲੀ ਦੀ ਖਪਤ ਕਰਦਾ ਹੈ ਪਰ ਪਲੇਅ ਸਟੇਸ਼ਨ 5 ਸਿਰਫ 0.5 ਵਾਟ ਬਿਜਲੀ ਦੀ ਹੀ ਵਰਤੋਂ ਕਰੇਗਾ। ਕਿਹਾ ਜਾ ਰਿਹਾ ਹੈ ਕਿ ਇਸ ਨਾਲ ਇਕ ਹਜ਼ਾਰ ਘਰਾਂ ਜਿੰਨੀ ਬਿਜਲੀ ਬਚਾਈ ਜਾ ਸਕੇਗੀ।

PunjabKesari

ਸ਼ਾਮਲ ਹੋਏ 2 ਅਨੋਖੇ ਫੀਚਰਜ਼
ਸੋਨੀ ਦੇ ਨਵੇਂ ਪਲੇਅ ਸਟੇਸ਼ਨ 5 ਵਿਚ 2 ਅਨੋਖੇ ਫੀਚਰਜ਼ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਪਹਿਲਾ ਫੀਚਰ ਹੈਪਟਿਕ ਫੀਡਬੈਕ ਸਿਸਟਮ ਹੈ। ਗੇਮ ਖੇਡਣ ਵੇਲੇ ਇਹ ਸਿਸਟਮ ਵਾਇਬ੍ਰੇਸ਼ਨ ਦੇ ਵੱਖ-ਵੱਖ ਪੈਟਰਨ ਜਨਰੇਟ ਕਰਨ 'ਚ ਮਦਦ ਕਰੇਗਾ। ਯੂਜ਼ਰ ਨੂੰ ਕੰਟਰੋਲਰ 'ਚ 2 ਪ੍ਰੋਗਰਾਮੇਬਲ ਹੈਪਟਿਕ ਮੋਟਰਸ ਮਿਲਣਗੀਆਂ, ਜੋ ਗੇਮ ਵਿਚ ਰੇਸ ਕਾਰ ਦੇ ਕਰੈਸ਼ ਹੋਣ 'ਤੇ ਵੱਖਰੇ ਤਰ੍ਹਾਂ ਦੀਆਂ ਵਾਇਬ੍ਰੇਸ਼ਨਜ਼ ਨਾਲ ਅਨੋਖਾ ਅਹਿਸਾਸ ਦੇਣਗੀਆਂ।
ਦੂਜੇ ਫੀਚਰ ਦੀ ਗੱਲ ਕਰੀਏ ਤਾਂ ਇਸ ਨੂੰ ਐਕਟਿਵ ਟ੍ਰਿਗਰਸ ਨਾਂ ਦਿੱਤਾ ਗਿਆ ਹੈ। ਗੇਮ ਦੇ ਕੰਟਰੋਲਰ 'ਚ ਯੂਜ਼ਰ ਨੂੰ ਦੋ L2 ਤੇ R2 ਨਾਂ ਦੇ ਬਟਨ ਦਿੱਤੇ ਜਾਣਗੇ, ਜੋ ਗੇਮ ਖੇਡਣ ਵੇਲੇ ਸ਼ੂਟਿੰਗ ਆਦਿ ਕਰਨ 'ਚ ਮਦਦ ਕਰਨਗੇ। ਸੋਨੀ ਦਾ ਕਹਿਣਾ ਹੈ ਕਿ ਇਹ ਸਿਸਟਮ ਬਹੁਤ ਤੇਜ਼ੀ ਨਾਲ ਐਕਸ਼ਨ ਲੈਣ ਵਿਚ ਮਦਦ ਕਰੇਗਾ।

PunjabKesari

ਪਾਵਰਫੁੱਲ ਪ੍ਰੋਸੈਸਿੰਗ ਯੂਨਿਟ
ਇਸ ਨਵੇਂ ਕੰਸੋਲ ਵਿਚ AMD Ryzen CPU (ਸੈਂਟਰਲ ਪ੍ਰੋਸੈਸਿੰਗ ਯੂਨਿਟ) ਤੇ Navi GPU (ਗ੍ਰਾਫਿਕਸ ਪ੍ਰੋਸੈਸਿੰਗ ਯੂਨਿਟ) ਲੱਗਾ ਹੈ। ਇਸ ਦੀ ਮਦਦ ਨਾਲ ਗੇਮ ਖੇਡਣ ਵੇਲੇ ਬਿਹਤਰੀਨ ਲਾਈਟਨਿੰਗ ਇਫੈਕਟ ਮਿਲੇਗਾ। ਯੂਜ਼ਰਜ਼ ਗੇਮਾਂ ਨੂੰ ਸਾਲਿਡ ਸਟੇਟ ਡ੍ਰਾਈਵ ਵਿਚ ਸੇਵ ਕਰ ਸਕਣਗੇ।

ਮਿਲੇਗੀ 4K Blu-Ray ਡ੍ਰਾਈਵ ਦੀ ਸੁਪੋਰਟ
ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਵਿਚ 4K Blu-Ray ਡ੍ਰਾਈਵ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 100-GB ਆਪਟੀਕਲ ਡਿਸਕ ਦਾ ਬਦਲ ਵੀ ਮਿਲੇਗਾ। ਪਲੇਅ ਸਟੇਸ਼ਨ 5 ਵਿਚ ਨਵਾਂ ਯੂਜ਼ਰ ਇੰਟਰਫੇਸ ਮਿਲੇਗਾ, ਜੋ ਹੋਰ ਯੂਜ਼ਰਜ਼ ਨਾਲ ਮਲਟੀਪਲੇਅਰ ਗੇਮ ਖੇਡਣ ਵੇਲੇ ਉਨ੍ਹਾਂ ਦੀ ਡਿਟੇਲ ਵੀ ਸ਼ੋਅ ਕਰੇਗਾ।


Related News