ਤੁਹਾਡੇ ਪਸੀਨੇ ਨੂੰ ਹਵਾ ''ਚ ਬਦਲ ਕੇ ਠੰਡਕ ਦਵੇਗਾ ਇਹ ਨਵਾਂ ਡਿਵਾਈਜ਼
Sunday, May 22, 2016 - 02:45 PM (IST)
ਜਲੰਧਰ : ਕਿੱਕਸਟਾਰਟਰ ਜੇ ਜ਼ਰੀਏ ਇਕ ਅਜਿਹਾ ਡਿਵਾਈਜ਼ ਦਿਖਾਇਆ ਗਿਆ ਹੈ, ਜਿਸ ਨੂੰ ਸਰੀਰ ''ਤੇ ਪਹਿਣਨ ਤੋਂ ਬਾਅਦ ਤੁਹਾਡੇ ਸਰੀਰ ''ਚੋਂ ਨਿਕਲੇ ਪਸੀਨੇ ਨੂੰ ਉਹ ਡਿਵਾਈਜ਼ ਸੋਖ ਲੈਂਦੀ ਹੈ। ਇਸ ਡਿਵਾਈਜ਼ ਦਾ ਨਾਂ ਡ੍ਰਾਈ ਐਕਟਿਵ ਹੈ ਜੋ 40 ਫੀਸਦੀ ਤੱਕ ਤੁਹਾਡੇ ਸਰੀਰ ਨੂੰ ਠੰਡਾ ਰੱਖ ਸਕਦਾ ਹੈ।
ਇਸ ਦਾ ਡਿਜ਼ਾਈਨ ਇੰਝ ਬਣਿਆ ਹੈ ਕਿ ਇਹ ਤੁਹਾਡੀ ਕਮਰ ਦੇ ਪਿੱਛੇ, ਥੋੜਆ ਉੱਪਰ ਦੀ ਤਪਫ ਇਹ ਡਿਵਾਈਜ਼ ਫਿਟ ਹੁੰਦੀ ਹੈ ਤੇ ਤੁਹਾਡੇ ਪਸੀਨੇ ਨੂੰ ਇਵੈਪੋਰੇਟ ਕਰ ਕੇ ਸਰੀਰ ਨੂੰ ਠੰਡਕ ਪਹੁੰਚਾਉਂਦੀ ਹੈ। ਇਸ ਨੂੰ ਤੁਸੀਂ ਆਪਣੀ ਜੈਕੇਟ ਦੇ ਅੰਦਰ ਪਾ ਸਕਦੇ ਹੋ। ਇਹ ਤੁਹਾਡੀ ਬਾਡੀ ''ਚ ਹਵਾ ਦੇ ਸਰਕੁਲੇਸ਼ਨ ਨੂੰ ਬਣਾਏ ਰੱਖਦੀ ਹੈ। ਇਸ ਨੂੰ ਬਲੂਟੁਥ ਨਾਲ ਤੁਸੀਂ ਐਪ ਦੇ ਜ਼ਰੀਏ ਕੁਨੈਕਟ ਕਰ ਸਕਦੇ ਹੋ ਤੇ ਇਸ ਲਈ ਐਪ ਨੂੰ ਐਂਡ੍ਰਾਇਡ ਤੇ ਆਈ. ਓ. ਐੱਸ. ਦੋਵਾਂ ਪਲੈਟਫਾਰਜ਼ ਲਈ ਬਣਾਇਆ ਗਿਆ ਹੈ। ਇਸ ਦੀ ਕੀਮਤ 125 ਡਾਲਰ (ਲਗਭਗ 8,400 ਰੁਪਏ) ਰੱਖੀ ਗਈ ਹੈ।
