ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ ’ਚ ਕੰਮ ਨਹੀਂ ਕਰ ਰਿਹਾ Google Pay

Thursday, Oct 22, 2020 - 06:03 PM (IST)

ਸੈਮਸੰਗ ਦੇ ਇਨ੍ਹਾਂ ਸਮਾਰਟਫੋਨਾਂ ’ਚ ਕੰਮ ਨਹੀਂ ਕਰ ਰਿਹਾ Google Pay

ਗੈਜੇਟ ਡੈਸਕ– ਸੈਮਸੰਗ ਦੇ ਕੁਝ ਗਲੈਕਸੀ ਨੋਟ 20 ਅਲਟਰਾ ਸਮਾਰਟਫੋਨਾਂ ’ਚ ਗੂਗਲ ਪਲੇ ਕੰਮ ਨਹੀਂ ਕਰ ਰਿਹਾ। ਆਨਲਾਈਨ ਫੋਰਮ ’ਤੇ ਕਈ ਯੂਜ਼ਰਸ ਨੇ ਪਿਛਲੇ ਮਹੀਨੇ ਇਸ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ, ਅਜੇ ਤਕ ਇਹ ਸਾਫ ਨਹੀਂ ਹੈ ਕਿ ਆਖ਼ਿਰ ਗੂਗਲ ਪੇਅ ਐਪ ਕੰਮ ਕਿਉਂ ਨਹੀਂ ਕਰ ਰਿਹਾ। ਦੱਸ ਦੇਈਏ ਕਿ ਸੈਮਸੰਗ ਗਲੈਕਸੀ ਨੋਟ 20 ਅਲਟਰਾ ਨੂੰ ਇਸੇ ਸਾਲ ਅਗਸਤ ’ਚ ਲਾਂਚ ਕੀਤਾ ਗਿਆ ਹੈ। 

ਐਂਡਰਾਇਡ ਪੁਲਿਸ ਦੀ ਰਿਪੋਰਟ ਮੁਤਾਬਕ, ਕਈ ਯੂਜ਼ਰਸ ਨੂੰ ਗੂਗਲ ਪੇਅ ਰਾਹੀਂ ਐੱਨ.ਐੱਫ.ਸੀ. ਪੇਮੈਂਟ ਕਰਨ ’ਚ ਪੇਰਸ਼ਾਨੀ ਹੋ ਰਹੀ ਹੈ। ਕਈ ਯੂਜ਼ਰਸ ਨੇ ਰੈਡਿਟ ਅਤੇ ਕਈ ਹੋਰ ਆਨਲਾਈਨ ਫਰੋਮ ’ਤੇ ਸ਼ਿਕਾਇਤ ਕੀਤੀ ਹੈ। ਗਲੈਕਸੀ ਨੋਟ 20 ਅਲਟਰਾ ’ਚ ਗੂਗਲ ਪੇਅ ਰਾਹੀਂ ਐੱਨ.ਐੱਫ.ਸੀ. ਪੇਮੈਂਟ ਕਰਨ ’ਤੇ ਰੈੱਡ ਡਾਟ ਨੋਟੀਫਿਕੇਸ਼ਨ ਮਿਲ ਰਿਹਾ ਹੈ ਅਤੇ ਪੇਮੈਂਟ ਫੇਲ ਹੋ ਰਹੀ ਹੈ। ਹਾਲਾਂਕਿ, ਆਮ ਭੁਗਤਾਨ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋ ਰਹੀ। 

ਦੱਸ ਦੇਈਏ ਕਿ ਸੈਮਸੰਗ ਗਲੈਕਸੀ ਨੋਟ 20 ਅਲਟਰਾ ਨੂੰ ਦੋ ਮਾਡਲਾਂ ’ਚ ਪੇਸ਼ ਕੀਤਾ ਗਿਆ ਸੀ। ਗਲੋਬਲ ਮਾਡਲ ਨੂੰ ਸਨੈਪਡ੍ਰੈਗਨ 865 ਪਲੱਸ ਪ੍ਰੋਸੈਸਰ ਨਾਲ ਅਤੇ ਭਾਰਤੀ ਮਾਡਲ ਨੂੰ ਐਕਸੀਨੋਸ 990 ਨਾਲ ਲਾਂਚ ਕੀਤਾ ਗਿਆ ਸੀ। ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵਾਂ ਮਾਡਲਾਂ ਦੇ ਕੁਝ ਯੂਜ਼ਰਸ ਨੇ ਗੂਗਲ ਪੇਲ ਨਾਲ ਸਮੱਸਿਆ ਦੀ ਸ਼ਕਾਇਤ ਕੀਤੀ ਹੈ। ਹਾਲਾਂਕਿ, ਸੈਮਸੰਗ ਅਤੇ ਗੂਗਲ ਵਲੋਂ ਇਸ ਮਸਲੇ ’ਤੇ ਅਜੇ ਤਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ। 


author

Rakesh

Content Editor

Related News