ਸਿਗਰਟ ਪੀਣ ਦੀ ਆਦਲਤ ਤੋਂ ਹੁਣ ਦਿਵਾਏਗੀ Smartwatch ਛੁਟਕਾਰਾ
Monday, Jan 06, 2025 - 05:11 PM (IST)
ਗੈਜੇਟ ਡੈਸਕ- ਸਿਗਰਟ ਤੋਂ ਛੁਟਕਾਰਾ ਪਾਉਣਾ ਬਹੁਤ ਸਾਰੇ ਲੋਕਾਂ ਲਈ ਇਕ ਵੱਡੀ ਚੁਣੌਤੀ ਬਣ ਜਾਂਦਾ ਹੈ। ਨਿਕੋਟੀਨ ਦੀ ਆਦਤ ਨਾ ਸਿਰਫ ਸਰੀਰਕ ਰੂਪ ਨਾਲ ਸਗੋਂ ਮਾਨਸਿਕ ਰੂਪ ਨਾਲ ਵੀ ਵਿਅਕਤੀ ਨੂੰ ਬੁਰੀ ਤਰ੍ਹਾਂ ਜਕੜ ਲੈਂਦੀ ਹੈ। ਇਸ ਸਮੱਸਿਆ ਤੋਂ ਛੁਟਕਾਰੇ ਲਈ ਯੂਨੀਵਰਸਿਟੀ ਆਫ ਬ੍ਰਿਸਟਲ ਦੇ ਵਿਗਿਆਨੀਆਂ ਨੇ ਇਕ ਨਵੀਂ ਤਕਨਾਲੋਜੀ ਵਿਕਸਿਤ ਕੀਤੀ ਹੈ, ਜੋ ਸਮੋਕਿੰਗ ਛੱਡਣ 'ਚ ਮਦਦਗਾਰ ਸਾਬਿਤ ਹੋ ਸਕਦੀ ਹੈ। ਇਹ ਤਕਨਾਲੋਜੀ ਇਕ ਸਮਾਰਟਵਾਚ ਐਪ ਦੇ ਰੂਪ 'ਚ ਪੇਸ਼ ਕੀਤੀ ਗਈ ਹੈ, ਜੋ ਵਿਅਕਤੀ ਨੂੰ ਸਿਗਰਟ ਪੀਣ ਤੋਂ ਰੋਕਣ 'ਚ ਮਦਦ ਕਰਦੀ ਹੈ।
ਇੰਝ ਕੰਮ ਕਰਦੀ ਹੈ ਸਮਾਰਟਵਾਚ ਐਪ
ਇਹ ਐਪ ਸਮਾਰਟਵਾਚ 'ਚ ਮੌਜੂਦ ਐਕਸੀਲੇਰੋਮੀਟਰ ਅਤੇ ਜਾਇਰੋਸਕੋਪ ਸੈਂਸਰ ਦੀ ਵਰਤੋਂ ਕਰਦੀ ਹੈ ਜੋ ਹੱਥਾਂ ਦੀ ਹਰਕਤ ਦਾ ਪਤਾ ਲਗਾਉਂਦੇ ਹਨ। ਜਦੋਂ ਵੀ ਕੋਈ ਵਿਅਕਤੀ ਸਿਗਰਟ ਫੜਨ ਵਰਗੀ ਕੋਈ ਹਰਕਤ ਕਰਦਾ ਹੈ, ਤਾਂ ਸਮਾਰਟਵਾਚ ਤੁਰੰਤ ਚੇਤਾਵਨੀ ਭੇਜਦੀ ਹੈ। ਇਹ ਅਲਰਟ ਸਕਰੀਨ 'ਤੇ ਵਾਈਬ੍ਰੇਸ਼ਨ ਅਤੇ ਮੋਟੀਵੇਸ਼ਨਲ ਮੈਸੇਜ ਦੇ ਰੂਪ 'ਚ ਆਉਂਦਾ ਹੈ।
ਮੈਸੇਜ ਵਿੱਚ ਹੌਸਲਾਅਫ਼ਜ਼ਾਈ ਦੇ ਸ਼ਬਦ ਸ਼ਾਮਲ ਹੁੰਦੇ ਹਨ, ਜਿਵੇਂ ਕਿ "ਤੁਸੀਂ ਅੱਜ X ਸਿਗਰੇਟ ਨਹੀਂ ਪੀਤੀ, ਤੁਸੀਂ ਬਹੁਤ ਵਧੀਆ ਕਰ ਰਹੇ ਹੋ!" ਜਾਂ "ਯਾਦ ਰੱਖੋ ਕਿ ਤੁਸੀਂ ਸਿਗਰਟ ਛੱਡਣ ਦਾ ਫੈਸਲਾ ਕਿਉਂ ਕੀਤਾ।"
ਰਿਸਰਚ 'ਚ ਪਤਾ ਲੱਗੀ ਇਹ ਗੱਲ
ਹਾਲ ਹੀ ਵਿੱਚ, JMIR ਫਾਰਮੇਟਿਵ ਰਿਸਰਚ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਨੇ ਇਸ ਐਪ ਦੀ ਪ੍ਰਭਾਵਸ਼ੀਲਤਾ ਦੀ ਜਾਂਚ ਕੀਤੀ। ਇਸ ਅਧਿਐਨ ਵਿੱਚ 18 ਭਾਗੀਦਾਰ ਸ਼ਾਮਲ ਸਨ ਜੋ ਨਿਯਮਤ ਤੌਰ 'ਤੇ ਸਿਗਰੇਟ ਪੀਂਦੇ ਸਨ ਅਤੇ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।
ਇਨ੍ਹਾਂ ਭਾਗੀਦਾਰਾਂ ਨੇ ਦੋ ਹਫ਼ਤਿਆਂ ਲਈ ਸਮਾਰਟਵਾਚ ਪਹਿਨੀ ਸੀ ਅਤੇ ਹਰ ਵਾਰ ਸਿਗਰਟ ਪੀਣ ਦੀ ਕੋਸ਼ਿਸ਼ ਕਰਨ 'ਤੇ ਰੀਅਲ-ਟਾਈਮ ਅਲਰਟ ਪ੍ਰਾਪਤ ਕੀਤਾ। ਭਾਗੀਦਾਰਾਂ ਨੇ ਪਾਇਆ ਕਿ ਐਪ ਨੇ ਉਨ੍ਹਾਂ ਦੀਆਂ ਆਦਤਾਂ ਅਤੇ ਉਨ੍ਹਾਂ ਕਾਰਨਾਂ ਨੂੰ ਸਮਝਣ ਵਿੱਚ ਮਦਦ ਕੀਤੀ ਜੋ ਉਨ੍ਹਾਂ ਨੂੰ ਸਿਗਰਟਨੋਸ਼ੀ ਵੱਲ ਲੈ ਜਾਂਦੇ ਹਨ। ਮੋਟੀਵੇਸ਼ਨਲ ਮੈਸੇਜ ਨੇ ਉਨ੍ਹਾਂ ਦੀ ਆਦਤ ਨੂੰ ਕਾਬੂ ਕਰਨ ਅਤੇ ਸਿਗਰਟਨੋਸ਼ੀ ਛੱਡਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕੀਤਾ।
ਕਿਉਂ ਬਿਹਤਰ ਹੈ ਸਮਾਰਟਵਾਚ ?
ਸਮਾਰਟਵਾਚ ਨੂੰ ਇਸ ਤਕਨਾਲੋਜੀ ਲਈ ਆਦਰਸ਼ ਮੰਨਿਆ ਗਿਆ ਹੈ ਕਿਉਂਕਿ ਇਹ ਹਮੇਸ਼ਾ ਵਿਅਕਤੀ ਦੇ ਗੁੱਟ 'ਤੇ ਰਹਿੰਦੀ ਹੈ ਅਤੇ ਤੁਰੰਤ ਅਲਰਟ ਭੇਜ ਸਕਦੀ ਹੈ। ਸਮਾਰਟਫੋਨ ਦੇ ਉਲਟ, ਜੋ ਹਰ ਸਮੇਂ ਉਪਯੋਗ 'ਚ ਨਹੀਂ ਹੁੰਦਾ, ਸਮਾਰਟਵਾਚ ਇਸ ਤਰ੍ਹਾਂ ਦੀ ਰੀਅਲ-ਟਾਈਮ ਮਾਨੀਟਰਿੰਗ ਲਈ ਜ਼ਿਆਦਾ ਪ੍ਰਭਾਵੀ ਹੁੰਦੀ ਹੈ। ਹਾਲਾਂਕਿ, ਕੁਝ ਯੂਜ਼ਰਜ਼ ਨੇ ਬੈਟਰੀ ਲਾਫ, ਡਿਵਾਈਸ ਦੇ ਭਾਰ ਅਤੇ ਕਦੇ-ਕਦੇ ਗਲਤ ਅਲਰਟ ਆਉਣ ਵਰਗੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਪਰ ਇਸਦੇ ਬਾਵਜੂਦ ਇਹ ਤਕਨਾਲੋਜੀ ਸਮੋਕਿੰਗ ਛੱਡਣ ਦੀ ਦਿਸ਼ਾ 'ਚ ਇਕ ਪ੍ਰਭਾਵੀ ਕਦਮ ਸਾਬਿਤ ਹੋਇਆ।