ਅਮੈਜ਼ਾਨ ਤੇ ਸੇਲ ਲਈ ਉਪਲੱਬਧ ਹੋਇਆ Smartron tBook ਟੈਬਲੇਟ

Monday, Jul 11, 2016 - 05:12 PM (IST)

ਅਮੈਜ਼ਾਨ ਤੇ ਸੇਲ ਲਈ ਉਪਲੱਬਧ ਹੋਇਆ Smartron tBook ਟੈਬਲੇਟ

ਜਲੰਧਰ- ਭਾਰਤੀ ਕੰਪਨੀ Smartron ਨੇ ਅਪ੍ਰੈਲ ''ਚ ਬਾਜ਼ਾਰ ''ਚ ਆਪਣਾ ਟੈਬਲੇਟ tBook ਲਾਂਚ ਕੀਤਾ ਸੀ। ਹੁਣ ਇਹ ਟੈਬਲੇਟ ਆਨਲਾਇਨ ਸ਼ਾਪਿੰਗ ਵੈੱਬਸਾਈਟ ਅਮੈਜ਼ਾਨ ਇੰਡੀਆ ''ਤੇ ਸੇਲ ਲਈ ਉਪਲੱਬਧ ਹੋ ਗਿਆ ਹੈ। ਨਾਲ ਹੀ ਜਲਦ ਇਹ ਟੈਬਲੇਟ ਆਫਲਾਇਨ ਵੀ ਮਿਲੇਗਾ। ਇਸ ਟੈਬਲੇਟ ਦੀ ਕੀਮਤ 42,999 ਰੁਪਏ ਹੈ।

 

Smartron tBook ਟੈਬਲੇਟ ਗਰੇ+ਆਰੇਂਜ ਅਤੇ ਫੁੱਲ ਗਰੇ ਰੰਗ ''ਚ ਉਪਲੱਬਧ ਹੈ। ਇਸ ਦੇ ਨਾਲ ਇਕ ਕੀ-ਬੋਰਡ ਵੀ ਮਿਲਦਾ ਹੈ ਜਿਸ ਨੂੰ ਇਸ ਦੇ ਨਾਲ ਕੁਨੈੱਕਟ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਨੂੰ ਮੈਗਨੀਸ਼ੀਅਮ + ਐਲੂਮੀਨੀਅਮ ਬਾਡੀ ਦੇ ਨਾਲ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਇਸ ਦੇ ਕੀ-ਬੋਰਡ ਨੂੰ ਤੁਸੀਂ ਇਕ ਮੈਗਨੇਟਿਕ ਸਟਰਿਪ ਦੁਆਰੇ ਇਸ ਤੋਂ ਜੋੜ ਸਕਦੇ ਹਨ। ਜੇਕਰ tBook ਦੀ ਗੱਲ ਕਰੀਏ ਤਾਂ ਇਸ ''ਚ ਤੁਹਾਨੂੰ 12.2-ਇੰਚ ਦੀ iPS 2560x1600 ਪਿਕਸਲ ਡਿਸਪਲੇ, 64-bit ਦਾ ਇੰਟੈੱਲ ਕੋਰ M ਪ੍ਰੋਸੈਸਰ ਮਿਲ ਰਿਹਾ ਹੈ ਜੋ 2ghz ਦੀ ਸਪੀਡ ਦਿੰਦਾ ਹੈ। ਇਸ ''ਚ ਤੁਹਾਨੂੰ 4gb ਦੀ ਰੈਮ ਵੀ ਮਿਲ ਰਹੀ ਹੈ, ਨਾਲ ਹੀ ਇਸ ''ਚ 128gb ਦੀ SSD ਸਟੋਰੇਜ ਹੈ ਜਿਸਨੂੰ ਤੁਸੀਂ ਇਸ ਦੀ ਸਟੋਰੇਜ ਨੂੰ ਵਧਾਉਣ ਲਈ ਮਾਇਕ੍ਰੋਐੱਸ. ਡੀ ਕਾਰਡ ਦਾ ਵੀ ਇਸਤੇਮਾਲ ਕਰ ਸਕਦੇ ਹੋ।

ਜੇਕਰ ਕੈਮਰਾ ਦੀ ਗੱਲ ਕਰੀਏ ਤਾਂ ਤੁਹਾਨੂੰ ਇਸ ''ਚ 5 ਮੈਗਾਪਿਕਸਲ ਦਾ ਆਟੋਫੋਕਸ ਰਿਅਰ ਕੈਮਰਾ ਅਤੇ 2MP ਦਾ ਫ੍ਰੰਟ ਫੇਸਿੰਗ ਕੈਮਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਇਸ ਟੈਬ ''ਚ ਤੁਹਾਨੂੰ 37W.hr ਦੀ ਸ਼ਾਨਦਾਰ ਬੈਟਰੀ ਮਿਲ ਰਹੀ ਹੈ ਜੋ ਕੰਪਨੀ ਦੇ ਅਨੁਸਾਰ 10 ਘੰਟੇ ਤੱਕ ਬਿਨਾਂ ਰੁਕਾਵਟ ਦੇ ਕੰਮ ਕਰ ਸਕਦੀ ਹੈ। ਇਸ ਤੋਂ ਇਲਾਵਾ ਇਸ ''ਚ ਤੁਹਾਨੂੰ ਦੋ 3.0 USB ਪੋਰਟ ਵੀ ਮਿਲ ਰਹੇ ਹਨ,  ਇਕ ਮਾਇਕ੍ਰੋ-HDMIਅਤੇ ਇਕ ਟਾਈਪ C USB 3.0 ਮਿਲ ਰਿਹਾ ਹੈ ਜਿਸ ਦੇ ਦੁਆਰਾ ਤੁਸੀਂ ਚਾਰਜਿੰਗ ਕਰ ਸਕਦੇ ਹੋ।


Related News