ਆ ਰਿਹੈ 500 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ, ਇਹ ਕੰਪਨੀ ਕਰ ਰਹੀ ਵੱਡੀ ਤਿਆਰੀ

Friday, Jan 03, 2025 - 06:31 PM (IST)

ਆ ਰਿਹੈ 500 ਮੈਗਾਪਿਕਸਲ ਕੈਮਰੇ ਵਾਲਾ ਸਮਾਰਟਫੋਨ, ਇਹ ਕੰਪਨੀ ਕਰ ਰਹੀ ਵੱਡੀ ਤਿਆਰੀ

ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਪਣੇ ਮੋਬਾਇਲ ਦੇ ਨਾਲ ਹੈਵੀ ਮੈਗਾਪਿਕਸਲ ਵਾਲੇ ਲੈੱਨਜ਼ ਚਾਹੁੰਦੇ ਹੋ ਤਾਂ ਤੁਹਾਡੀ ਇਹ ਮਰੁਦਾ ਜਲਦੀ ਹੀ ਪੂਰੀ ਹੋਣ ਵਾਲੀ ਹੈ। ਸੈਮਸੰਗ ਹੁਣ ਇਕ ਅਜਿਹੇ ਫੋਨ 'ਤੇ ਕੰਮ ਕਰ ਰਹੀ ਹੈ ਜਿਸ ਵਿਚ 500 ਮੈਗਾਪਿਕਸਲ ਦਾ ਕੈਮਰਾ ਮਿਲੇਗਾ। ਇਸ ਤੋਂ ਪਹਿਲਾਂ ਸੈਮਸੰਗ ਨੇ ਆਪਣੇ ਫੋਨ 'ਚ 200 ਮੈਗਾਪਿਕਸਲ ਦਾ ਕੈਮਰਾ ਦਿੱਤਾ ਹੈ। ਅਪਕਮਿੰਗ Galaxy S25 Ultra 'ਚ ਵੀ 200 ਮੈਗਾਪਿਕਸਲ ਦਾ ਕੈਮਰਾ ਮਿਲੇਗਾ। 

ਲੀਕ ਰਿਪੋਰਟ 'ਚ ਖੁਲਾਸਾ

ਇਕ ਨਵੀਂ ਰਿਪੋਰਟ ਮੁਤਾਬਕ, ਦੱਖਣ ਕੋਰੀਆਈ ਕੰਪਨੀ ਸੈਮਸੰਗ 500 ਮੈਗਾਪਿਕਸਲ ਸੈਂਸਰ ਦੇ ਨਾਲ ਕੈਮਰਾ ਤਕਨੀਕ 'ਚ ਵੱਡਾ ਬਦਲਾਅ ਲਿਆਉਣ ਦੀ ਤਿਆਰੀ ਕਰ ਰਹੀ ਹੈ, ਹਾਲਾਂਕਿ ਅਜੇ ਤਕ ਇਹ ਸਾਫ ਨਹੀਂ ਹੈ ਕਿ ਗਲੈਕਸੀ ਦੇ ਕਿਹੜੇ ਮਾਡਲ ਨੂੰ 500 ਮੈਗਾਪਿਕਸਲ ਕੈਮਰੇ ਨਾਲ ਪੇਸ਼ ਕੀਤਾ ਜਾਵੇਗਾ। ਇਸ ਤੋਂ ਇਲਾਵਾ ਸੈਮਸੰਗ ਕਥਿਤ ਤੌਰ 'ਤੇ ਆਈਫੋਨ ਲਈ ਇਕ ਤਿੰਨ-ਲੇਅਰ ਇਮੇਜ ਸਟੈਕਡ ਸੈਂਸਰ ਵਿਕਸਿਤ ਕਰ ਰਹੀ ਹੈ। ਇਹ ਨਵਾਂ ਸੈਂਸਰ ਮੌਜੂਦਾ ਸੋਨੀ Exmor RS ਇਮੇਜ ਸੈਂਸਰ ਦੀ ਤੁਲਨਾ 'ਚ ਜ਼ਿਆਦਾ ਐਡਵਾਂਸ ਹੋਵੇਗਾ, ਜਿਸ ਨੂੰ ਮੌਜੂਦਾ ਸਮੇਂ 'ਚ ਆਈਫੋਨ ਮਾਡਲਾਂ 'ਚ ਇਸਤੇਮਾਲ ਕੀਤਾ ਜਾਂਦਾ ਹੈ। 

ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ

500 ਮੈਗਾਪਿਕਸਲ ਸੈਂਸਰ ਅਤੇ ਤਿੰਨ-ਲੇਅਰ ਇਮੇਜ ਸੈਂਸਰ

ਟਿਪਸਟਰ ਜੁਕਾਨਲੋਸਰੇਵੇ (@Jukanlosreve) ਨੇ ਐਕਸ 'ਤੇ ਦਾਅਵਾ ਕੀਤਾ ਕਿ ਸੈਮਸੰਗ ਗਲੈਕਸੀ ਡਿਵਾਈਸਾਂ ਲਈ 500 ਮੈਗਾਪਿਕਸਲ ਕੈਮਰਾ ਸੈਂਸਰ 'ਤੇ ਕੰਮ ਕਰ ਰਿਹਾ ਹੈ। ਨਾਲ ਹੀ ਕੰਪਨੀ ਐਪਲ ਲਈ PD-TR-Logic ਕੰਫੀਗ੍ਰੇਸ਼ਨ 'ਚ ਇਕ ਤਿੰਨ-ਲੇਅਰ ਸਟੈਕਡ ਇਮੇਜ ਸੈਂਸਰ ਵਿਕਸਿਤ ਕਰ ਰਹੀ ਹੈ। 2026 'ਚ ਲਾਂਚ ਹੋਣ ਵਾਲੀ ਆਈਫੋਨ 18 ਸੀਰੀਜ਼ ਪਹਿਲਾ ਆਈਫੋਨ ਹੋ ਸਕਦਾ ਹੈ, ਜਿਸ ਵਿਚ ਸੈਮਸੰਗ ਕੈਮਰਾ ਸੈਂਸਰ ਦਾ ਇਸਤੇਮਾਲ ਹੋਵੇਗਾ। 

ਇਹ ਵੀ ਪੜ੍ਹੋ- ਪਬਲਿਸ਼ ਕਰਦੇ ਹੀ ਵਾਇਰਲ ਹੋ ਜਾਣਗੀਆਂ Shorts ਵੀਡੀਓਜ਼, YouTube ਨੇ ਖ਼ੁਦ ਦੱਸੇ ਤਰੀਕੇ


author

Rakesh

Content Editor

Related News