ਸਿਰਫ਼ 5 ਹਜ਼ਾਰ ''ਚ 5G ਸਮਾਰਟਫੋਨ! ਭਲਕੇ ਹੋਵੇਗੀ ਭਾਰਤ ''ਚ Entry

Monday, Jul 07, 2025 - 10:21 AM (IST)

ਸਿਰਫ਼ 5 ਹਜ਼ਾਰ ''ਚ 5G ਸਮਾਰਟਫੋਨ! ਭਲਕੇ ਹੋਵੇਗੀ ਭਾਰਤ ''ਚ Entry

ਗੈਜੇਟ ਡੈਸਕ- ਭਾਰਤ 'ਚ ਭਲਕੇ ਯਾਨੀ 8 ਜੁਲਾਈ ਨੂੰ ਇਕ ਨਵਾਂ  ਬ੍ਰਾਂਡ ਐਂਟਰੀ ਕਰਨ ਜਾ ਰਿਹਾ ਹੈ। ਇਸ ਦਾ ਨਾਂ Ai+ ਹੋਵੇਗਾ। ਇਸ ਬ੍ਰਾਂਡ 2 ਸਸਤੇ ਸਮਾਰਟਫੋਨ ਲਿਆ ਰਿਹਾ ਹੈ। ਈਕਾਮਰਸ ਪਲੇਟਫਾਰਮ ਫਲਿੱਪਕਾਰਟ 'ਤੇ Ai+ ਦੇ ਸਮਾਰਟਫੋਨ ਲਿਸਟੇਡ ਹਨ, ਜਿੱਥੇ ਦੱਸਿਆ ਹੈ ਕਿ ਇਹ ਫੋਨ 8 ਜੁਲਾਈ ਨੂੰ ਦੁਪਹਿਰ 12.30 ਵਜੇ ਲਾਂਚ ਹੋਣਗੇ। Ai+ ਭਾਰਤ 'ਚ 2 ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ, ਜਿਸ 'ਚ ਇਕ ਦਾ ਨਾਂ Ai+ Plus ਹੋਵੇਗਾ। ਉੱਥੇ ਹੀ ਦੂਜੇ ਫੋਨ ਦਾ ਨਾਂ Ai+Novs 5G ਹੋਵੇਗਾ।

ਇਹ ਵੀ ਪੜ੍ਹੋ : ਭਲਕੇ ਛੁੱਟੀ ਦਾ ਹੋਇਆ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ ਤੇ ਦਫ਼ਤਰ

5000mAh ਦੀ ਬੈਟਰੀ

ਫਲਿੱਪਕਾਰਟ 'ਤੇ ਲਿਸਟੇਡ ਡਿਟੇਲ ਤੋਂ ਪਤਾ ਲੱਗਦਾ ਹੈ ਕਿ ਪਲੱਸ ਹੈਂਡਸੈਟ ਦੀ ਸ਼ੁਰੂਆਤੀ ਕੀਮਤ 5 ਹਜ਼ਾਰ ਰੁਪਏ ਹੋਵੇਗੀ। ਦੋਵੇਂ ਹੀ ਹੈਂਡਸੈਟ ਦੀ ਕੁਝ ਡਿਟੇਲ ਨੂੰ ਕੰਫਰਮ ਕੀਤਾ ਜਾ ਚੁਕਿਆ ਹੈ। Ai+ Plus 'ਚ ਡੁਅਲ ਰਿਅਰ ਕੈਮਰਾ ਹੋਵੇਗਾ, ਜਿਸ ਦੀ ਜਾਣਕਾਰੀ ਫਲਿੱਪਕਾਰਟ 'ਤੇ ਲਿਸਟੇਡ ਹੈ। ਇਸ 'ਚ 50MP ਦਾ ਪ੍ਰਾਇਮਰੀ ਕੈਮਰਾ ਦਿੱਤਾ ਹੈ। Ai+ Plus ਨੂੰ 5 ਕਲਰ ਵੇਰੀਐਂਟ 'ਚ ਪੇਸ਼ ਕੀਤਾ ਜਾਵੇਗਾ। ਇਸ ਹੈਂਡਸੈਟ 'ਚ 5000mAh ਦੀ ਬੈਟਰੀ ਦਿੱਤੀ ਗਈ ਹੈ।

ਇਹ ਵੀ ਪੜ੍ਹੋ : 40 ਮੰਦਰਾਂ ’ਚ ਸ਼ਰਧਾਲੂਆਂ ਲਈ ਡਰੈੱਸ ਕੋਡ! ਜੀਂਸ, ਟਾਪ ਅਤੇ ਮਿੰਨੀ ਸਕਰਟ ਨਹੀਂ ਚੱਲਣਗੀਆਂ

50MP ਦਾ ਡੁਅਲ ਰਿਅਰ ਕੈਮਰਾ

Ai+ ਦੇ Nova 5G 'ਚ 50MP ਦਾ ਡੁਅਲ ਰਿਅਰ ਕੈਮਰਾ ਸੈਟਅਪ ਮਿਲੇਗਾ, ਜੋ AI ਸਪੋਰਟ ਨਾਲ ਆਉਂਦਾ ਹੈ। ਰਿਅਲਮੀ ਬ੍ਰਾਂਡ ਨਾਲ ਲੰਬੇ ਸਮੇਂ ਤੱਕ ਜੁੜੇ ਰਹਿਣ ਵਾਲੇ ਮਾਧਵ ਸੇਠ ਨੇ ਆਪਣੀ ਖ਼ੁਦ ਦੀ ਟੇਕ ਕੰਪਨੀ NxtQuantum Shift Technologies ਸ਼ੁਰੂ ਕੀਤੀ ਹੈ। ਇਹੀ ਕੰਪਨੀ ਇੰਡੀਆ 'ਚ ਆਪਣੇ ਪਹਿਲੇ ਸਮਾਰਟਫੋਨ Ai+ Nova 5G ਅਤੇ Plus 5G ਲੈ ਕੇ ਆ ਰਹੀ ਹੈ। ਇਹ ਮੋਬਾਇਲ ਭਾਰਤ ਦੇ ਦੇਸੀ ਮੋਬਾਇਲ ਪਲੇਟਫਾਰਮ NxtQuantum OS 'ਤੇ ਕੰਮ ਕਰਨਗੇ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News