ਅੱਜ ਲਾਂਚ ਹੋਣ ਜਾ ਰਿਹੈ ਇਹ ਧਾਕੜ Phone! ਕੀਮਤ ਜਾਣ ਹੋ ਜਾਓਗੇ ਹੈਰਾਨ
Tuesday, Jul 01, 2025 - 01:24 PM (IST)

ਗੈਜੇਟ ਡੈਸਕ - ਅੱਜ ਭਾਵ ਕਿ 1 ਜੁਲਾਈ ਨੂੰ ਗਲੋਬਲ ਅਤੇ ਭਾਰਤੀ ਬਾਜ਼ਾਰ ਵਿਚ Nothing Phone 3 ਲਾਂਚ ਹੋਣ ਜਾ ਰਿਹਾ ਹੈ ਤੇ ਇਸ ਸਮਾਰਟਫੋਨ ਨੂੰ ਬ੍ਰਾਂਡ ਦਾ ਅਸਲੀ ਫਲੈਗਸ਼ਿਪ ਸਮਾਰਟਫੋਨ ਦੱਸਿਆ ਜਾ ਰਿਹਾ ਹੈ। ਦੱਸ ਦਈਏ ਕਿ ਇਹ ਫੋਨ ਦਾ ਲਾਂਚ ਈਵੈਂਟ ਲੰਡਨ ਵਿਚ ਹੋਣ ਜਾ ਰਿਹਾ ਹੈ। ਹਾਲਾਂਕਿ, Nothing ਇਸ ਈਵੈਂਟ ਨੂੰ ਲਾਈਵ ਸਟ੍ਰੀਮ ਵੀ ਕਰੇਗਾ ਪਰ ਇਸ ਦੇ ਨਾਲ ਹੀ, ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਇਸ ਈਵੈਂਟ ਨੂੰ ਲਾਈਵ ਕਿਵੇਂ ਦੇਖ ਸਕਦੇ ਹੋ। ਤੁਹਾਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਇਹ ਫੋਨ ਅੱਜ ਸ਼ਾਮ 6 ਵਜੇ BST 'ਤੇ ਲਾਂਚ ਹੋਵੇਗਾ ਜਿਸ ਦਾ ਮਤਲਬ ਹੈ ਕਿ ਤੁਸੀਂ ਇਸ ਫੋਨ ਨੂੰ ਭਾਰਤ ਰਾਤ ਦੇ 10.30 ਵਜੇ ਇਸ ਇਵੈਂਟ ਵਿਚ ਦੇਖ ਸਕੋਗੇ। ਇਸ ਦੇ ਨਾਲ, ਅਸੀਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਫੋਨ ਵਿਚ ਕੀ ਖਾਸ ਹੋਣ ਵਾਲਾ ਹੈ...
Specifications
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ਡਿਵਾਈਸ 'ਚ 6.7-ਇੰਚ ਦੀ LTPO OLED ਡਿਸਪਲੇਅ ਦੇਖੀ ਜਾ ਸਕਦੀ ਹੈ ਜੋ 120Hz ਰਿਫਰੈਸ਼ ਰੇਟ ਦੀ ਪੇਸ਼ਕਸ਼ ਕਰੇਗੀ ਤੇ ਨਾਲ ਹੀ, ਫੋਨ ਨੂੰ ਪਾਵਰ ਦੇਣ ਲਈ, ਇਸ ਵਿੱਚ ਸਨੈਪਡ੍ਰੈਗਨ 8s Gen 4 ਪ੍ਰੋਸੈਸਰ ਹੋਵੇਗਾ ਜੋ ਉੱਚ-ਸਮਰੱਥਾ ਵਾਲੀ RAM ਦੇ ਨਾਲ ਪੇਸ਼ ਕੀਤਾ ਜਾਵੇਗਾ।
ਹਾਲਾਂਕਿ ਇਸ ਡਿਵਾਈਸ ਵਿਚ ਇਕ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੋਵੇਗਾ ਜਿਸ ਵਿਚ ਤਿੰਨ 50MP ਸੈਂਸਰ ਹੋਣ ਬਾਰੇ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ, ਇਹ ਫੋਨ 100W ਫਾਸਟ ਚਾਰਜਿੰਗ ਨੂੰ ਵੀ ਸਪੋਰਟ ਕਰ ਸਕਦਾ ਹੈ ਜਿਸਦੇ ਨਾਲ 5150mAh ਬੈਟਰੀ ਉਪਲਬਧ ਹੋ ਸਕਦੀ ਹੈ।
ਕਿੰਨੀ ਹੈ ਕੀਮਤ
ਦੱਸਿਆ ਜਾ ਰਿਹਾ ਹੈ ਕਿ ਫੋਨ ਦੀ ਕੀਮਤ $799 ਭਾਵ ਕਿ ਗਲੋਬਲ ਬਾਜ਼ਾਰ ਵਿਚ ਲਗਭਗ 68,000 ਰੁਪਏ ਹੋ ਸਕਦੀ ਹੈ। ਜਦੋਂ ਕਿ ਭਾਰਤ ਵਿਚ ਇਸਦੀ ਕੀਮਤ 50,000 ਤੋਂ 60,000 ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਜੇਕਰ ਫੋਨ ਸੱਚਮੁੱਚ ਇਸ ਕੀਮਤ 'ਤੇ ਲਾਂਚ ਕੀਤਾ ਜਾਂਦਾ ਹੈ, ਤਾਂ ਇਹ ਡਿਵਾਈਸ Pixel 9a ਅਤੇ iPhone 16e ਵਰਗੇ ਸਮਾਰਟਫੋਨ ਨਾਲ ਸਿੱਧਾ ਮੁਕਾਬਲਾ ਕਰ ਸਕਦੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਤੱਕ ਫੋਨ ਦੀ ਕੀਮਤ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਨਾ ਹੀ ਇਸਦੀ ਕੀਮਤ ਰੇਂਜ ਬਾਰੇ ਕੁਝ ਕਿਹਾ ਹੈ।