ਸਮਾਰਟਫੋਨ ਦੀ ਦੁਨੀਆ ''ਚ ਹੋਵੇਗਾ ਵੱਡਾ ਬਦਲਾਅ, ਵਾਈ ਫਾਈ ਨਾਲ ਚਾਰਜ਼ਿੰਗ ਹੋਵੇਗਾ ਮੋਬਾਇਲ

Saturday, Apr 29, 2017 - 11:08 AM (IST)

ਸਮਾਰਟਫੋਨ ਦੀ ਦੁਨੀਆ ''ਚ ਹੋਵੇਗਾ ਵੱਡਾ ਬਦਲਾਅ, ਵਾਈ ਫਾਈ ਨਾਲ ਚਾਰਜ਼ਿੰਗ ਹੋਵੇਗਾ ਮੋਬਾਇਲ

ਜਲੰਧਰ-ਜੇਕਰ ਐਪਲ ਦਾ ਇਹ ਪੇਟੈਂਟ ਹਕੀਕਤ ਬਣ ਗਿਆ ਤਾਂ ਸਮਾਰਟਫੋਨ ਦੀ ਦੁਨੀਆ ''ਚ ਧਮਾਕਾ ਹੋ ਸਕਦਾ ਹੈ। ਕਿਉਕਿ ਰਿਪੋਰਟ ''ਚ ਦੱਸਿਆ ਜਾ ਰਿਹਾ ਹੈ ਕਿ ਅਮਰੀਕਾ ਟੈਕਨਾਲੋਜੀ ਕੰਪਨੀ ਐਪਲ ਇਕ ਅਜਿਹੀ ਵਾਇਰਲੈਸ ਟੈਕਨਾਲੋਜੀ ''ਤੇ ਕੰਮ ਕਰ ਰਹੀਂ ਹੈ ਜੋ ਵਾਈ-ਫਾਈ ਰਾਊਟਰ ਦੇ ਰਾਹੀਂ ਫੋਨ ਚਾਰਜ ਕਰ ਸਕਦੇ ਹੈ। ਹੁਣ ਤੱਕ ਵਾਇਰਲੈਂਸ ਚਾਰਜ਼ਿੰਗ ਦਾ ਮਤਲਬ ਇਹ ਹੈ ਕਿ ਇਸ ਦੇ ਲਈ ਸਮਾਰਟਫੋਨ ਨੂੰ Dock ''ਚ ਲਗਾਉਣਾ ਹੁੰਦਾ ਹੈ ਜਿਸ ਨਾਲ ਸਾਕੇਟ ''ਚ ਕੁਨੈਕਟ ਕਰਦੇ ਹੈ। ਸਹੀ ਦੱਸਿਆ ਜਾਵੇ ਤਾਂ ਇਹ ਵਾਇਰਲੈਂਸ ਚਾਰਜ਼ਿੰਗ ਹੈ।

ਐਪਲ ਨੇ ਅਮਰੀਕਾ ਪੇਟੈਂਟ ਅਤੇ ਟ੍ਰੇਡਮਾਰਕ ਆਫਿਸ ''ਚ ਡਿਊਲ ਫ੍ਰਿਕਵੈਂਸੀ ਦੇ ਨਾਲ ਵਾਇਰਲੈਂਸ ਚਾਰਜ਼ਿੰਗ ਐਂਡ ਕਮਿਊਨੀਕੇਸ਼ਨ ਸਿਸਟਮ ਦੇ ਪੇਟੈਂਟ ਦੇ ਲਈ ਐਪਲੀਕੇਸ਼ਨ ਦਿੱਤਾ ਗਿਆ ਹੈ।  (Wireless Charging and Communications Systems With Dual-Frequency Patch Antennas ) ਪੇਟੈਂਟ ਦੀ ਵੈੱਬਸਾਈਟ ''ਤੇ ਇਹ ਇਸੇ ਨਾਮ ''ਚ ਦੇਖਿਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਇਹ ਇਕ ਅਜਿਹਾ ਮੈਥੇਡ ਹੈ ਜਿਸ ਦੇ ਰਾਹੀਂ ਡਾਟਾ ਕਮਿਊਨੀਕੇਸ਼ਨ ਦੇ ਲਈ ਸਮਰਪਿਤ ਫ੍ਰਿਕਵੈਂਸੀ ''ਤੇ ਪਾਵਰ ਟਰਾਂਸਫਰ ਕੀਤੀ ਜੀ ਸਕਦੀ ਹੈ।

US ਪੇਟੈਂਟ ਅਤੇ ਟ੍ਰੇਡਮਾਰਕ ਆਫਿਸ ''ਚ ਐਂਪਲ ਨੇ ਇਸ ਪੇਟੈਂਟ ਦੇ ਲਈ 27 ਅਪ੍ਰੈਲ 2017 ਨੂੰ ਐਪਲੀਕੇਸ਼ਨ ਦਿੱਤੀ ਹੈ।

ਇਸ ''ਚ ਪੈਚ Antenna ਨੂੰ ਮਾਈਕ੍ਰੋਵੇਵ ਫ੍ਰਿਕਵੈਂਸੀ ''ਤੇ ਵਾਇਰਲੈਂਸ ਪਾਵਰ ਟਰਾਂਸਫਰ ਦੇ ਲਈ ਯੂਸ ਕੀਤਾ ਜਾ ਸਕਦਾ ਹੈ ਜਾਂ ਮਿਲੀਲੀਟਰ ਵੇਵ ਕਮਿਊਨੀਕੇਸ਼ਨ ਦੇ ਲਈ ਵੀ ਇਸ ਨੂੰ ਯੂਸ ਕੀਤਾ ਜਾ ਸਕਦਾ ਹੈ।

ਹਾਲਾਂਕਿ ਐਪਲ ਅਜਿਹੀ ਕੰਪਨੀ ਨਹੀਂ ਹੈ ਜਿਸ ਨੇ ਅਜਿਹੇ ਵਾਇਰਲੈਂਸ ਚਾਰਜਿੰਗ ਦੇ ਲਈ ਪੇਟੈਂਟ ਕੀਤਾ ਹੈ। ਇਸ ''ਚ ਪਹਿਲਾਂ ਸੋਨੀ ਨੇ ਵੀ ਇਸ ਤਰ੍ਹਾਂ ਦੀ ਵਾਇਰਲੈਂਸ ਚਾਰਜ਼ਿੰਗ ਦੇ ਪੇਟੈਂਟ ਦੇ ਲਈ ਐਪਲੀਕੇਸ਼ਨ ਦਿੱਤੀ ਹੈ। ਇੰਨ੍ਹਾਂ ਹੀ ਨਹੀਂ Disney ਦੇ ਕੁਝ ਰਿਸਚਰਸ ਨੇ ਇਕ ਰਿਸਚਰ ''ਚ ਇਹ  ਦੱਸਿਆ ਹੈ ਕਿ ਵਾਈ-ਫਾਈ ਦੀ ਤਰ੍ਹਾਂ ਹੀ ਵਾਰਿਲੈਂਸ ਚਾਰਜ਼ਿੰਗ ਸੰਭਵ ਹੈ। ਇਸ ਦੇ ਲਈ ਉਨ੍ਹਾਂ ਡੈਮੋ ਵੀਡੀਓ ਵੀ ਜਾਰੀ ਕੀਤੀ ਸੀ।

ਜ਼ਾਹਿਰ ਹੈ ਕਿ ਕੰਪਨੀ ਇਸ ਨੂੰ ਅਗਲੇ iPhone ''ਚ ਤਾਂ ਨਹੀਂ ਦੇ ਸਕਦੀ ਹੈ। ਕਿਉਕਿ ਇਸ ਦੇ ਲਈ ਪੇਟੈਂਟ ਦੇ ਲਈ ਐਪਲੀਕੇਸ਼ਨ ਦੇਣਾ ਅਤੇ ਇਸ ਫੀਚਰ ਦੇ ਤੌਰ ''ਤੇ ਲਾਂਚ ਕਰਨ ''ਚ ਕਾਫੀ ਸਮਾਂ ਲੱਗੇਗਾ। ਜਿਆਦਾਤਰ ਪੇਟੈਂਟ ਦੇ ਬਾਅਦ ਰਿਸਚਰਸ ਅਤੇ ਡਿਵੈਲਪਮੈਂਟ ਦੇ ਦੌਰਾਨ ਇਨ੍ਹਾਂ ਨੂੰ ਖਤਮ ਕਰ ਦਿੱਤਾ ਜਾਂਦਾ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਐਪਲ ਕੁਝ ਸਾਲਾਂ ''ਚ ਇਸ ਟੈਕਨਾਲੋਜੀ ਨੂੰ ਆਪਣੇ ਪ੍ਰੋਡੈਕਟ ''ਚ ਲਿਆ ਸਕਦਾ ਹੈ।

ਹਾਲਾਂਕਿ ਐਪਲ ਦੁਆਰਾ ਕੀਤੇ ਗਏ ਇਸ ਪੇਟੈਂਟ ''ਚ ਇਹ ਸਾਫ ਨਹੀਂ ਹੈ ਕਿ ਇਸ ਟੈਕਨਾਲੋਜੀ ਨੂੰ ਕੰਪਨੀ ਆਪਣੇ ਕਿਸ ਪ੍ਰੋਡੈਕਟ ''ਚ ਯੂਸ ਕਰੇਗੀ। ਮੁਮਕਿਨ ਹੈ ਇਸ ਨੂੰ  iPhone या iPad  ''ਚ ਦਿੱਤਾ ਜਾ ਸਕਦਾ ਹੈ।

ਪਿਛਲੇ ਦਿਨੀਂ  iPhone 8 ਦਾ ਡਾਇਗ੍ਰਾਮ ਲੀਕ ਹੈ ਰਿਹਾ ਸੀ ਜਿਸ ''ਚ ਵਾਇਰਲੈਂਸ ਪੈਡ ਦੀ ਜਗ੍ਹਾਂ ਦੇਖੀ ਜਾ ਸਕਦੀ ਹੈ। ਇਹ ਹੈਂਡਸੈਟ ਦੇ ਰੀਅਰ ਕੇਸਿੰਗ ਦੀ ਤਰ੍ਹਾਂ ਹੈ। ਦਿਲਚਸਪ ਇਹ ਹੈ ਕਿ ਇਸ ਜਗ੍ਹਾਂ ''ਤੇ ਇਹ ਪੈਚ Antenna ਹੁੰਦਾ ਹੈ ਅਤੇ ਐਪਲ ਦੁਆਰਾ ਫਾਇਲ ਕੀਤੇ ਗਏ ਪੇਟੈਂਟ ''ਚ ਵੀ ਉਸੇ ਤਰ੍ਹਾਂ ਦੇ Antenna ਪੈਚ ਦਾ ਜ਼ਿਕਰ ਹੈ। ਇਸ ਦੇ ਇਲਾਵਾ ਵੀ iPhone 8 ''ਚ ਵਾਇਰਲੈਂਸ ਚਾਰਜ਼ਿੰਗ ਕਈ ਰਿਪੋਰਟਸ ''ਚ ਆਈ ਹੈ ਅਤੇ ਇਸ ਬਾਰ ਕੰਪਨੀ ਇਹ ਫੀਚਰ ਦੇ ਸਕਦੀ ਹੈ। ਕਿਉਕਿ  iPhone ਨੂੰ ਟੱਕਰ ਦੇਣ ਲਈੇ ਸਾਰੇ ਸਮਾਰਟਫੋਨ ''ਚ ਇਹ ਫੀਚਰ ਦਿੱਤਾ ਜਾ ਰਿਹਾ ਹੈ। ਉਦਾਹਰਣ ਹਾਲ ਹੀ ''ਚ ਲਾਂਚ ਹੋਇਆ Galaxy S8 ਹੈ।


Related News