ਨਵੀਂ ਲੇਜ਼ਰ ਪ੍ਰਣਾਲੀ ਤੋਂ 14 ਫੁੱਟ ਦੀ ਦੂਰੀ ਤੋਂ ਵੀ ਚਾਰਜ ਹੋਵੇਗਾ ਸਮਾਰਟਫੋਨ

02/22/2018 8:04:59 AM

ਜਲੰਧਰ-ਸਮਾਰਟਫੋਨ ਦੀ ਚਾਰਜ਼ਿੰਗ ਤਕਨੀਕ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਇਕ ਅਜਿਹਾ ਲੇਜ਼ਰ ਐਮਿਟਰ (Emitter) ਵਿਕਸਿਤ ਕੀਤਾ ਹੈ, ਜੋ ਸੁਰੱਖਿਅਤ ਅਤੇ ਫਾਸਟ ਤਰੀਕੇ ਨਾਲ 14 ਫੁੱਟ ਦੀ ਦੂਰੀ ਨਾਲ ਹੀ ਸਮਾਰਟਫੋਨ ਨੂੰ ਚਾਰਜ ਕਰ ਦੇਵੇਗਾ। ਸਿਰਫ ਇੰਨਾ ਹੀ ਨਹੀਂ ਇਹ ਤਕਨੀਕ ਮੌਜੂਦਾ ਫਾਸਟ ਚਾਰਜ਼ਿੰਗ ਤਕਨੀਕ ਨਾਲ ਵੀ ਤੇਜ਼ੀ ਨਾਲ ਕੰਮ ਕਰੇਗੀ ਅਤੇ ਦੇਖਦੇ ਹੀ ਦੇਖਦੇ ਸਮਾਰਟਫੋਨ ਚਾਰਜ ਹੋ ਜਾਵੇਗਾ। ਇਸ ਤਕਨੀਕ ਨੂੰ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਇੰਜੀਅਨਰਿੰਗ ਦੁਆਰਾ ਵਿਕਸਿਤ ਕੀਤਾ ਗਿਆ ਹੈ। ਇਸ ਨੂੰ ਤਿਆਰ ਕਰਨ ਵਾਲੀ ਰਿਸਚਰਸ ਦੀ ਟੀਮ ਦਾ ਕਹਿਣਾ ਹੈ ਕਿ ਇਹ ਨਵੀਂ ਤਕਨੀਕ ਆਉਣ ਵਾਲੇ ਸਮੇਂ 'ਚ ਇਕੋ ਵਾਰ ਕਈ ਡਿਵਾਈਸਿਜ਼ ਜਿਵੇਂ ਕੈਮਰਾ, ਸਮਾਰਟਫੋਨ ਅਤੇ ਕੰਪਿਊਟਰ ਨੂੰ ਵੀ ਚਾਰਜ ਕਰਨ ਦਾ ਕੰਮ ਆਵੇਗੀ।

 

ਲੇਜ਼ਰ ਨਾਲ ਡਿਲੀਵਰ ਹੋਵੇਗੀ 2W ਪਾਵਰ-
ਇਸ ਨਵੀਂ ਲੇਜ਼ਰ ਚਾਰਜ਼ਿੰਗ ਤਕਨੀਕ ਨਾਲ 2W ਪਾਵਰ ਡਿਲੀਵਰ ਹੁੰਦੀ ਹੈ ਅਤੇ ਇਸ ਤੋਂ 15 Square ਇੰਚ ਏਰੀਏ 'ਚ ਡਿਵਾਈਸਿਸ ਨੂੰ ਚਾਰਜ ਕੀਤਾ ਜਾ ਸਕਦਾ ਹੈ। ਇੰਜੀਅਨਰਿੰਗ ਦਾ ਕਹਿਣਾ ਹੈ ਕਿ ਇਸ ਤਕਨੀਕ ਨੂੰ ਸਫਲਤਾਪੂਰਵਕ ਟੈਸਟ ਤੋਂ ਬਾਅਦ ਹੁਣ ਹੋਰ ਵਧੀਆ ਬਣਾਇਆ ਜਾਵੇਗਾ। ਆਉਣ ਵਾਲੇ ਸਮੇਂ 'ਚ ਇਸ ਤਕਨੀਕ ਨਾਲ 100 Square ਸੈਂਟੀਮੀਟਰ ਏਰੀਏ ਅਤੇ 40 ਫੁੱਟ ਦੀ ਦੂਰੀ ਤੱਕ ਡਿਵਾਈਸਿਜ਼ ਨੂੰ ਚਾਰਜ ਕੀਤਾ ਜਾ ਸਕੇਗਾ।

 

Using a laser to wirelessly charge a smartphone safely across a room

 

ਇਸ ਤਰ੍ਹਾਂ ਕੰਮ ਕਰਦੀ ਹੈ ਲੇਜ਼ਰ ਚਾਰਜ਼ਿੰਗ ਤਕਨੀਕ-
ਇਸ ਨਵੀਂ ਤਕਨੀਕ ਦੀ ਵਰਤੋਂ ਕਰਨ ਲਈ ਇਸ ਦੀ ਨਿਰਮਾਤਾ ਟੀਮ ਨੇ ਸਮਾਰਟਫੋਨ ਦੇ ਬੈਕ 'ਤੇ ਇਕ ਪਤਲਾ ਪਾਵਰ ਸੈੱਲ ਲਗਾਇਆ ਹੈ, ਜੋ ਲੇਜ਼ਰ ਨਾਲ ਆ ਰਹੀਂ ਪਾਵਰ ਨਾਲ ਸਮਾਰਟਫੋਨ ਨੂੰ ਚਾਰਜ ਕਰਨ ਦਾ ਕੰਮ ਕਰਦਾ ਹੈ। ਇਸ ਅਧਿਐਨ ਦਾ ਲੇਖਕ ਸ਼ਿਆਮ ਗੋਲਕਾਟੋ ਨੇ ਕਿਹਾ ਹੈ ਕਿ ਇਸ ਤਕਨੀਕ ਨੂੰ ਬਣਾਉਣ ਲਈ ਸਾਡੀ  UW ਟੀਮ ਨੇ ਸੁਰੱਖਿਆ ਦਾ ਵੀ ਖਾਸ ਧਿਆਨ ਰੱਖਿਆ ਹੈ। ਅਸੀਂ ਇਕ ਮੇਂਟਲ ਤੋਂ ਬਣੀ ਫਲੈਟ ਹੀਟਸਿੰਕ ਪਲੇਟ ਬਣਾਈ ਹੈ, ਜੋ ਸਮਾਰਟਫੋਨ ਦੇ ਪਿੱਛੇ ਵਾਲੇ ਪਾਸੇ ਲੱਗਦੀ ਹੈ ਅਤੇ ਲੇਜ਼ਰ ਤੋਂ ਆ ਰਹੀਂ ਅਕਸੈਸ ਹੀਟ ਨੂੰ ਰੋਕਦੀ ਹੈ। ਆਉਣ ਵਾਲੇ ਸਮੇਂ 'ਚ ਇਸ ਤਕਨੀਕ ਨੂੰ ਹੋਰ ਵੀ ਬਿਹਤਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ।


Related News