ਇਸ ਸਮਾਰਟਫੋਨ ਲੀਕਰ ਤੋਂ ਕੰਪਨੀਆਂ ਵੀ ਹਨ ਹੈਰਾਨ, ਜਾਣੋ ਕੀ ਹੈ ਮਾਮਲਾ
Sunday, Jan 31, 2016 - 05:39 PM (IST)
ਜਲੰਧਰ— ਜੇਕਰ ਤੁਸੀਂ ਸਮਾਰਟਫੋਨ ਬਾਰੇ ਜਾਣਕਾਰੀ ਰੱਖਣਾ ਪਸੰਦ ਕਰਦੇ ਹੋ ਅਤੇ ਟਵਿਟਰ ''ਤੇ ਐਕਟਿਵ ਰਹਿੰਦੇ ਹੋ ਤਾਂ ਤੁਹਾਨੂੰ @evleaks ਦੇ ਟਵਿਟਰ ਹੈਂਡਲ ਬਾਰੇ ''ਚ ਸ਼ਾਇਦ ਪਤਾ ਹੋਵੇਗਾ। evleaks ਨੂੰ ਚਲਾਉਣ ਵਾਲੇ ਦਾ ਨਾਂ Evan Blass ਹੈ ਅਤੇ ਇਸ ਨਾਲ ਕੰਪਨੀਆਂ ਵੀ ਹੈਰਾਨ ਰਹਿੰਦੀਆਂ ਹਨ ਕਿਉਂਕਿ ਇਹ ਸਖਸ਼ ਸਮਾਰਟਫੋਨ ਦੇ ਲਾਂਚ ਤੋਂ ਪਹਿਲਾਂ ਹੀ ਫੋਨਸ ਦੀ ਜਾਣਕਾਰੀ ਅਤੇ ਉਸ ਦੀਆਂ ਤਸਵੀਰਾਂ ਨੂੰ ਆਪਣੇ ਟਵਿਟਰ ਹੈਂਡਲ ''ਤੇ ਪੋਸਟ ਕਰ ਦਿੰਦਾ ਹੈ। ਇਸੇ ਗੱਲ ਨੂੰ ਲੈ ਕੇ Evan Blass ਨੂੰ ਟੈੱਕ ਜਗਤ ਅਤੇ ਟੈੱਕ ਕੰਪਨੀਆਂ ਦੀ ਨਜ਼ਰ ''ਚ ਛਾਇਆ ਰਹਿੰਦਾ ਹੈ।
Evan Blass ਨੂੰ ਦੁਨੀਆ ਦਾ ਸਭ ਤੋਂ ਵੱਡਾ ਅਤੇ ਪ੍ਰਸਿੱਧ ਸਮਾਰਟਫੋਨ ਲੀਕਰ ਮੰਨਿਆ ਜਾਂਦਾ ਹੈ ਅਤੇ ਇਸ ਨੂੰ ''ਸਮਾਰਟਫੋਨ ਲੀਕਰ'' ਵਰਗਾ ਟਾਈਟਲ ਵੀ ਪ੍ਰਾਪਤ ਹੈ। ਇਸ ਸਖਸ਼ ਤੋਂ ਦੁਨੀਆ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਅਤੇ ਗੈਜੇਟ ਮੈਕਰਸ ਪ੍ਰੇਸ਼ਾਨ ਰਹਿੰਦੀਆਂ ਹਨ। ਇਨ੍ਹਾਂ ਦਾ ਕੰਮ ਹੈ ਕੋਈ ਵੀ ਫੋਨ ਲਾਂਚ ਹੋਵੇ, ਉਸ ਤੋਂ ਪਹਿਲਾਂ ਹੀ ਆਪਣੇ ਟਵਿਟਰ ਅਕਾਊਂਟ ''ਤੇ ਉਸ ਬਾਰੇ ਜਾਣਕਾਰੀਆਂ ਲੀਕ ਕਰ ਦੇਣਾ ਜਾਂ ਫੋਨ ਦੀ ਤਸਵੀਰ ਪੋਸਟ ਕਰ ਦੇਣਾ। ਹਾਲ ਹੀ ''ਚ ਇਵਾਨ ਨੇ ਟਵੀਟ ਕੀਤਾ ਹੈ ਕਿ ਮਾਈਕ੍ਰੋਸਾਫਟ ਲੂਮੀਆ 850 ''ਚ 5.7 ਇੰਚ ਐੱਚ.ਡੀ. ਡਿਸਪਲੇ ਅਤੇ 2ਜੀ.ਬੀ. ਰੈਮ ਦੇ ਨਾਲ ਕਵਾਲਕਾਮ ਪ੍ਰੋਸੈਸਰ ਦੇਣ ਵਾਲੀ ਹੈ। ਉਨ੍ਹਾਂ ਨੇ ਹੋਂਜੋ ਨਾਂ ਨਾਲ ਮਾਈਕ੍ਰੋਸਾਫਟ ਦੇ ਇਕ ਫੋਨ ਦੀ ਤਸਵੀਰ ਵੀ ਪੋਸਟ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਲੂਮੀਆ 850 ਹੀ ਹੈ।
2012 ''ਚ ਇਵਾਨ ਵੱਲੋਂ ਇਸ ਤਰ੍ਹਾਂ ਦਾ ਪਹਿਲਾ ਟਵੀਟ ਕੀਤਾ ਗਿਆ ਸੀ। ਜੁਲਾਈ 2012 ''ਚ ਤਾਂ ਉਨ੍ਹਾਂ ਨੇ ਸਿਰਫ ਇਕ ਮਹੀਨੇ ''ਚ ਹੀ ਲਾਂਚ ਤੋਂ ਪਹਿਲਾਂ 8 ਫੋਨ ਦੇ ਫੀਚਰਜ਼ ਲੀਕ ਕੀਤੇ ਸਨ। ਇਸ ਤੋਂ ਬਾਅਦ ਲਗਾਤਾਰ ਇਸ ਤਰ੍ਹਾਂ ਦੇ ਟਵੀਟ ਹੋਣ ਲੱਗੇ ਅਤੇ ਉਨ੍ਹਾਂ ਦਾ ਟਵਿਟਰ ਅਕਾਊਂਟ @evleaks ਤੇਜ਼ੀ ਨਾਲ ਪ੍ਰਸਿੱਧ ਹੋਣ ਲੱਗਾ। ਨੋਕੀਆ ਲੂਮੀਆ 720, ਸੋਨੀ ਐਕਸਪੀਰੀਆ ਜੈੱਡ, HTC one, LG ਆਪਟੀਮਸ F5, MOTO X ਵਰਗੇ ਫੋਨਸ ਦੇ ਫੀਚਰਜ਼ ਅਤੇ ਤਸਵੀਰਾਂ ਦੇ ਖੁਲਾਸੇ ਨੂੰ ਇਵਾਨ ਦੀ ਸਭ ਤੋਂ ਵੱਡੀ ਸਫਲਤਾ ਮੰਨਿਆ ਜਾਂਦਾ ਹੈ। ਉਨ੍ਹਾਂ ਨੇ ਇਨ੍ਹਾਂ ਬਾਰੇ ਜੋ ਵੀ ਦੱਸਿਆ ਉਹ ਪ੍ਰਾਡਕਟ ਲਾਂਚ ਹੋਣ ''ਤੇ ਉਸ ਤਰ੍ਹਾਂ ਹੀ ਨਿਕਲਿਆ।
ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਇੰਨੀਆਂ ਸਹੀ ਜਾਣਕਾਰੀਆਂ ਕਿਵੇਂ ਪ੍ਰਾਪਤ ਕਰ ਲੈਂਦੇ ਹੋ ਤਾਂ ਉਨ੍ਹਾਂ ਨੇ ਇਸ ਦਾ ਸਿਹਰਾ ਆਪਣੇ ਚੰਗੇ ਸਰੋਤ, ਸਾਥੀਆਂ, ਅਤੇ ਮੁਕੱਦਰ ਨੂੰ ਦਿੱਤਾ ਸੀ। ਇਵਾਨ ਦੇ ਟਵਿਟਰ ਅਕਾਊਂਟ ਦੇ 1,94000 ਫਾਲੋਅਰਸ ਹਨ।
ਅਜਿਹਾ ਨਹੀਂ ਹੈ ਕਿ ਇਵਾਨ ਕਦੇ ਲੀਕ ਕਰਨ ''ਚ ਅਸਫਲ ਨਹੀਂ ਹੋਏ। ਉਨ੍ਹਾਂ ਨੇ ਸੈਮਸੰਗ ਗਲੈਕਸੀ ਐੱਸ4 ਬਾਰੇ ''ਚ ਕਾਫੀ ਗਲਤ ਦੱਸ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਫਾਲੋਅਰਸ ਨੇ ਕਾਫੀ ਨਾਰਾਜ਼ਗੀ ਵੀ ਜ਼ਾਹਰ ਕੀਤੀ ਸੀ। ਇਵਾਨ ਨੇ 3 ਅਗਸਤ 2014 ਨੂੰ ਇਕ ਟਵੀਟ ਕਰਕੇ ਕਿਹਾ ਕਿ ਮੈਂ ਲੀਕ ਦੇ ਬਿਜ਼ਨੈੱਸ ਤੋਂ ਰਿਟਾਇਰ ਹੋ ਰਿਹਾ ਹਾਂ ਪਰ ਮਜ਼ੇਦਾਰ ਗੱਲ ਇਹ ਹੈ ਕਿ ਉਹ ਹੁਣ ਵੀ ਆਏ ਦਿਨ ਅਜਿਹੀਆਂ ਜਾਣਕਾਰੀਆਂ ਲੀਕ ਕਰਦੇ ਰਹਿੰਦੇ ਹਨ। ਟੈੱਕ ਵਰਲਡ ''ਚ ਤਾਂ ਲੋਕ ਉਨ੍ਹਾਂ ਨੂੰ ਕਈ ਵਾਰ ਸੈਮੀ ਰਿਟਾਇਰ ਕਹਿੰਦੇ ਹਨ।
ਦਰਅਸਲ, ਇਵਾਨ ਮਲਟੀਪਲ ਸਿਰਾਸਿਸ ਨਾਲ ਪੀੜਤ ਹਨ ਅਤੇ ਇਸੇ ਕਾਰਨ ਉਨ੍ਹਾਂ ਨੇ ਲੀਕਿੰਗ ਜਾਬ ਛੱਡ ਕੇ ਕੋਈ ਦੂਜੀ ਵੱਡੀ ਨੌਕਰੀ ਕਰਨ ਦਾ ਸੋਚਿਆ ਸੀ। ਰਿਟਾਇਰਮੈਂਟ ਦੇ ਸਮੇਂ ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਮੈਨੂੰ ਮੇਰੀ ਗੰਭੀਰ ਬਿਮਾਰੀ ਦੇ ਇਲਾਜ ਲਈ ਪੈਸੇ ਨਹੀਂ ਮਿਲ ਪਾਉਂਦੇ ਹਨ। ਇਸ ਲਈ ਮੈਨੂੰ ਕੋਈ ਦੂਜੀ ਨੌਕਰੀ ਲੱਭਣੀ ਪਵੇਗੀ। ਇਵਾਨ ਨੇ ਮਾਰਚ 2014 ''ਚ @evleaksIN ਨਾਂ ਨਾਲ ਭਾਰਤ ''ਚ ਵੀ ਅਕਾਊਂਟ ਸ਼ੁਰੂ ਕੀਤਾ। ਇਸ ਤੋਂ ਪਹਿਲਾਂ ਉਹ 13 ਹੋਰ ਵਿਦੇਸ਼ੀ ਐਡੀਸ਼ਨ ਚਲਾ ਰਹੇ ਸਨ। ਭਾਰਤ ''ਚ ਉਨ੍ਹਾਂ ਨੇ ਪਹਿਲਾ ਟਵੀਟ ''ਨਮਸਤੇ'' ਕੀਤਾ ਸੀ। 2005 ਤੋਂ 2008 ਤੱਕ ਇਥੇ ਕੰਮ ਕਰਨ ਤੋਂ ਬਾਅਦ ਉਹ ਪਾਕੇਟਨਾਵ ''ਚ ਮੈਨੇਜਿੰਗ ਐਡੀਟਰ ਵੀ ਰਹੇ ਹਨ।
