ਫੋਨ ਚਾਰਜ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ

Saturday, May 21, 2016 - 02:15 PM (IST)

ਫੋਨ ਚਾਰਜ ਕਰਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਜਲੰਧਰ— ਅੱਜਕਲ ਸਮਾਰਟਫੋਨ ਦੀ ਵਰਤੋਂ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਸਮਾਰਟਫੋਨ ਲੋਕਾਂ ਦੀ ਜ਼ਿੰਦਗੀ ਦਾ ਇਕ ਹਿੱਸਾ ਬਣ ਗਿਆ ਹੈ। ਪਰ ਜਦੋਂ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋ ਜਾਵੇ ਤਾਂ ਇਸ ਤੋਂ ਹਰ ਕੋਈ ਪ੍ਰੇਸ਼ਾਨ ਹੋ ਜਾਂਦਾ ਹੈ। ਫੋਨ ਮਹਿੰਗਾ ਹੋਵੇ ਜਾਂ ਸਸਤਾ ਬੈਟਰੀ ਜਲਦੀ ਖਤਮ ਹੋਣ ਦੀ ਸਮੱਸਿਆ ਹਰ ਫੋਨ ''ਚ ਆਉਂਦੀ ਹੈ। ਇਸ ਦਾ ਕਾਰਨ ਫੋਨ ਚਾਰਜ ਕਰਦੇ ਸਮੇਂ ਕੁਝ ਗਲਤੀਆਂ ਹੋ ਸਕਦੀਆਂ ਹਨ ਜਿਨ੍ਹਾਂ ਬਾਰੇ ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਚਾਰਜਿੰਗ ਟਿਪਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੇ ਸਮਾਰਟਫੋਨ ਦੀ ਬੈਟਰੀ ਲਾਈਫ ਵੱਧ ਜਾਵੇਗੀ। 
 
1. ਕਿਸੇ ਵੀ ਚਾਰਜਰ ਨਾਲ ਫੋਨ ਚਾਰਜ ਨਾ ਕਰੋ-
ਆਪਣੇ ਸਾਰਟਫੋਨ ਨੂੰ ਹਮੇਸ਼ਾ ਉਸ ਦੇ ਹੀ ਚਾਰਜਰ ਨਾਲ ਚਾਰਜ ਕਰੋ। ਦੂਜੇ ਚਾਰਜਰ ਹੌਲੀ-ਹੌਲੀ ਮੋਬਾਇਲ ਅਤੇ ਉਸ ਦੀ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦੇ ਹਨ। 
 
2. ਚਾਰਜਿੰਗ ਸਮੇਂ ਫੋਨ ਦੀ ਵਰਤੋਂ ਨਾ ਕਰੋ-
ਫੋਨ ਚਾਰਜ ਕਰਦੇ ਸਮੇਂ ਕਦੇ ਵੀ ਫੋਨ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਫੋਨ ਦੀ ਬੈਟਰੀ ਬਹੁਤ ਜਲਦੀ ਹੀ ਖਰਾਬ ਹੋ ਜਾਂਦੀ ਹੈ। ਚਾਰਜਿੰਗ ਦੌਰਾਨ ਫੋਨ ਦੀ ਵਰਤੋਂ ਕਰਨ ਨਾਲ ਬੈਟਰੀ ''ਚ ਧਮਾਕਾ ਵੀ ਹੋ ਸਕਦਾ ਹੈ। 
 
3. ਫੋਨ ਨੂੰ ਬੰਦ ਕਰਕੇ ਹੀ ਚਾਰਜ ਕਰੋ-
ਹਮੇਸ਼ਾ ਫੋਨ ''ਤੇ ਆਉਣ ਵਾਲੇ ਮੈਸੇਜ ਅਤੇ ਕਾਲ ਕਾਰਨ ਅਸੀਂ ਆਪਣਾ ਫੋਨ ਬੰਦ ਨਹੀਂ ਕਰਦੇ। ਫੋਨ ਬੰਦ ਕਰਕੇ ਚਾਰਜ ਕਰਨ ਨਾਲ ਫੋਨ ਜਲਦੀ ਚਾਰਜ ਹੋ ਜਾਂਦਾ ਹੈ ਤੇ ਉਸ ਦੀ ਬੈਟਰੀ ਲਾਈਫ ਵੀ ਵੱਧ ਜਾਂਦੀ ਹੈ। 
 
4. ਫੋਨ ਨੂੰ ਅੱਧੇ ਤੋਂ ਜ਼ਿਆਦਾ ਚਾਰਜ ਰੱਖੋ-
ਕੋਸ਼ਿਸ਼ ਕਰੋ ਕਿ ਸਮਾਰਟਫੋਨ ਦੀ ਬੈਟਰੀ ਨੂੰ ਹਮੇਸ਼ਾ ਅੱਧਾ ਜਾਂ ਉਸ ਤੋਂ ਜ਼ਿਆਦਾ ਰੱਖੋ। 50 ਫੀਸਦੀ ਤੋਂ ਜ਼ਿਆਦਾ ਚਾਰਜ ਰੱਖਣ ਨਾਲ ਫੋਨ ਦੀ ਬੈਟਰੀ ਲਾਈਫ ਵੱਧ ਜਾਂਦੀ ਹੈ। 
 
5. ਫੋਨ ਨੂੰ ਠੰਡੀ ਥਾਂ ''ਤੇ ਰੱਖੋ-
ਕੋਸ਼ਿਸ਼ ਕਰੋ ਕਿ ਆਪਣੇ ਫੋਨ ਨੂੰ ਠੰਡੀ ਥਾਂ ''ਤੇ ਰੱਖੋ। ਗਰਮੀ ਬੈਟਰੀ ਦੀ ਦੁਸ਼ਮਣ ਹੈ। ਇਹ ਬੈਟਰੀ ਨੂੰ ਜਲਦੀ ਖਤਮ ਹੀ ਨਹੀਂ ਕਰਦੀ ਸਗੋਂ ਉਸ ਦੀ ਲਾਈਫ ਨੂੰ ਵੀ ਘੱਟ ਕਰ ਦਿੰਦੀ ਹੈ। ਗਰਮੀ ਕਾਰਨ ਫੋਨ ਦੀ ਵਰਤੋਂ ਨਾ ਕਰਨ ''ਤੇ ਵੀ ਬੈਟਰੀ ਜਲਦੀ ਖਤਮ ਹੋ ਜਾਂਦੀ ਹੈ।

Related News