ਹੁਣ ਫੋਨ ਤੋਂ ਵੱਖ ਕਰ ਸਕੋਗੇ ਕੈਮਰਾ, ਦੇਖੋ ਨਵਾਂ ਡਿਜ਼ਾਈਨ
Friday, Jun 05, 2020 - 02:11 AM (IST)

ਗੈਜੇਟ ਡੈਸਕ– ਸਮਾਰਟਫੋਨ ’ਚ ਹੁਣ ਡਿਟੈਚੇਬਲ ਯਾਨੀ ਕੱਢੇ ਜਾ ਸਕਣ ਵਾਲੇ ਕੈਮਰੇ ਆਉਣ ਵਾਲੇ ਹਨ। ਹਾਲ ਹੀ ’ਚ ਕਈ ਅਜਿਹੇ ਸਮਾਰਟਫੋਨਜ਼ ਆਏ ਹਨ, ਜਿਨ੍ਹਾਂ ਦੇ ਰੀਅਰ ’ਚ ਵਡਾ ਕੈਮਰਾ ਬੰਪ ਮੌਜੂਦ ਹੈ। ਗਲੈਕਸੀ ਐੱਸ20 ਅਲਟਰਾ ਇਸੇ ਦੀ ਉਦਾਹਰਣਹੈ। ਫੋਨ ’ਚ ਦਿੱਤੇ ਗਏ ਵੱਡੇ ਕੈਮਰਾ ਬੰਪ ਕਾਰਨ ਉਸ ਨੂੰ ਪੱਧਰੀ ਥਾਂ ’ਤੇ ਰੱਖਣ ’ਚ ਪਰੇਸ਼ਾਨੀ ਹੁੰਦੀ ਹੈ। ਜੇਕਰ ਤੁਸੀਂ ਵੀ ਅਜਿਹੇ ਕੈਮਰਾ ਡਿਜ਼ਾਈਨ ਤੋਂ ਪਰੇਸ਼ਾਨ ਹੋ ਤਾਂ Yanko Design ਤੁਹਾਡੇ ਲਈ ਫੋਨ ਤੋਂ ਵੱਖ ਹੋਣ ਵਾਲਾ ਕੈਮਰਾ ਲੈ ਕੇ ਆਈ ਹੈ।
ਗ੍ਰੋ ਪ੍ਰੋ ਐਕਸ਼ਨ ਕੈਮਰੇ ਦੀ ਦਿਵਾਉਂਦਾ ਹੈ ਯਾਦ
ਯਾਂਕੋ ਡਿਜ਼ਾਈਨ ਨੇ ਇਸ ਮਾਡਲ ਨੂੰ ਅਜੇ ਇਕ ਕੰਸੈਪਟ ਦੇ ਤੌਰ ’ਤੇ ਪੇਸ਼ ਕੀਤਾ ਹੈ। ਕੰਪਨੀ ਨੇ ਇਸ ਡਿਜ਼ਾਈਨ ਦਾ ਨਾਂ Mosaic ਰੱਖਿਆ ਗਿਆ ਹੈ। ਮੋਜੈਕ ਇਕ ਸਮਾਰਟਫੋਨ ਕੈਮਰਾ ਮਡਿਊਲ ਹੈ ਜੋ ਫੋਨ ਦੀ ਬਾਡੀ ਤੋਂ ਵੱਖ ਹੋ ਕੇ ਇਕ ਸੈਪਰੇਟ ਟੂਲ ਦੇ ਤੌਰ ’ਤੇ ਵੀ ਕੰਮ ਕਰਦਾ ਹੈ। ਇਹ ਡਿਜ਼ਾਈਨ ਉਸ ਸਮੇਂ ਕਾਫ਼ੀ ਕੰਮ ਆ ਸਕਦਾ ਹੈ, ਜਦੋਂ ਤੁਸੀਂ ਆਪਣੇ ਪੂਰੇ ਫੋਨ ਨੂੰ ਆਪਣੇ ਨਾਲ ਲੈ ਕੇ ਨਹੀਂ ਘੁੰਮਣਾ ਚਾਹੁੰਦੇ। ਇਸ ਕੈਮਰਾ ਮਡਿਊਲ ਦੀ ਇਕ ਹੋਰ ਖਾਸ ਗੱਲ ਹੈ ਕਿ ਇਹ ਗੋ ਪ੍ਰੋ ਦੀ ਤਰ੍ਹਾਂ ਇਕ ਐਕਸ਼ਨ ਕੈਮਰੇ ਦੇ ਤੌਰ ’ਤੇ ਵੀ ਕੰਮ ਕਰਦਾ ਹੈ।
ਗਲੇ ’ਚ ਲਟਕਾ ਕੇ ਘੁੰਮ ਸਕਦੇ ਹੋ
ਕੰਸੈਪਟ ਫੋਟੋ ’ਚ ਤੁਸੀਂ ਵੇਖ ਸਕਦੇ ਹੋ ਕਿ ਇਸ ਵਿਚ ਇਕ ਸਲਿੰਗ ਵੀ ਦਿੱਤਾ ਗਿਆ ਹੈ। ਇਸੇ ਸਲਿੰਗ ਦੀ ਮਦਦ ਨਾਲ ਤੁਸੀਂ ਫੋਨ ਤੋਂ ਵੱਖ ਹੋਏ ਕੈਮਰਾ ਮਡਿਊਲ ਨੂੰ ਆਪਣੇ ਗਲੇ ’ਚ ਟੰਗ ਸਕਦੇ ਹੋ। ਕੈਮਰਾ ਮਡਿਊਲ ਨਾਲ ਹੀ ਇਸ ਵਿਚ ਕੇਸ ਵੀ ਦਿੱਤਾ ਗਿਆ ਹੈ ਜੋ ਜੇਬ ਦੇ ਅੰਦਰ ਕੈਮਰਾ ਲੈੱਨਜ਼ ਨੂੰ ਸੁਰੱਖਿਅਤ ਰੱਖਦਾ ਹੈ।