ਗਾਹਕਾਂ ਦੀਆਂ ਲੱਗਣਗੀਆਂ ਮੌਜਾਂ, ਇਸ ਫੋਨ ਨਾਲ ਫ੍ਰੀ ਮਿਲੇਗਾ YouTube Premium ਦਾ ਸਬਸਕ੍ਰਿਪਸ਼ਨ
Wednesday, Feb 05, 2025 - 06:33 PM (IST)
ਗੈਜੇਟ ਡੈਸਕ- ਗੂਗਲ ਨੇ ਅਗਸਤ 'ਚ ਪਿਕਸਲ 9 ਸੀਰੀਜ਼ ਦਾ ਐਲਾਨ ਕੀਤਾ ਸੀ ਅਤੇ ਹੁਣ ਬ੍ਰਾਂਡ ਬਜਟ-ਫ੍ਰੈਂਡਲੀ ਪਿਕਸਲ 9ਏ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਮਿਡ-ਰੇਂਜ ਮਾਡਲ ਦੇ 19 ਮਾਰਚ ਨੂੰ ਅਧਿਕਾਰਤ ਲਾਂਚ ਹੋਣ ਦੀ ਸੰਭਾਵਨਾ ਹੈ, ਜੋ ਪਿਕਸਲ ਏ-ਸੀਰੀਜ਼ ਫੋਨ ਦੇ ਇਤਿਹਾਸ 'ਚ ਸਭ ਤੋਂ ਪਹਿਲਾਂ ਰਿਲੀਜ਼ ਤਾਰੀਖ ਹੋਵੇਗੀ। ਹਾਲਹੀ 'ਚ ਇਕ ਨਵੀਂ ਲੀਕ ਰਿਪੋਰਟ ਸਾਹਮਣੇ ਆਈ ਹੈ ਜਿਸ ਵਿਚ ਪਿਕਸਲ 9ਏ ਖਰੀਦਣ 'ਤੇ ਮਿਲਣ ਵਾਲੇ ਵਿਸ਼ੇਸ਼ ਆਫਰਜ਼ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ, ਗੂਗਲ ਪਿਕਸਲ 9ਏ ਦੀ ਖਰੀਦ 'ਤੇ ਵੱਖ-ਵੱਖ ਪ੍ਰੀਮੀਅਮ ਸਬਸਕ੍ਰਿਪਸ਼ਨ ਮਿਲੇਗਾ।
ਐਂਡਰਾਇਡ ਹੈੱਡਲਾਈਨ ਦੇ ਅਨੁਸਾਰ ਪਿਕਸਲ 9ਏ ਲਈ ਮੁਫਤ ਸੇਵਾਵਾਂ ਦੀ ਜਾਣਕਾਰੀ ਸਾਹਮਣੇ ਆਈ ਹੈ ਜਿਸ ਮੁਤਾਬਕ, ਆਉਣ ਵਾਲੇ ਗੂਗਲ ਸਮਾਰਟਫੋਨ ਦੇ ਖਰੀਦਦਾਰਾਂ ਨੂੰ 6 ਮਹੀਨਾਂ ਲਈ ਮੁਫਤ Fitbit Premium ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਤਿੰਨ ਮਹੀਨਿਆਂ ਲਈ ਮੁਫਤ YouTube Premium ਅਤੇ 100GB Google One ਮੈਂਬਰਸ਼ਿਪ ਵੀ ਮਿਲ ਸਕਦੀ ਹੈ।
ਇਹ ਮੁਫਤ ਸੇਵਾਵਾਂ ਪਿਕਸਲ 9 ਸੀਰੀਜ਼ ਦੇ ਨਾਲ ਪ੍ਰਦਾਨ ਕੀਤੀਆਂ ਗਈਆਂ ਸੇਵਾਵਾਂ ਦੇ ਸਮਾਨ ਹਨ। ਰਿਪੋਰਟ ਮੁਤਾਬਕ, ਪਿਕਸਲ 9ਏ 'ਚ 2TB+ AI ਪਲਾਨ ਲਈ ਗੂਗਲ ਵਨ ਸ਼ਾਮਲ ਨਹੀਂ ਹੋਵੇਗਾ ਅਤੇ ਯੂਜ਼ਰਜ਼ ਨੂੰ Gemini Advanced ਫੀਚਰਜ਼ ਲਈ ਭੁਗਤਾਨ ਕਰਨਾ ਹੋਵੇਗਾ। ਗੂਗਲ ਦੇ 19 ਮਾਰਚ ਨੂੰ ਪਿਕਸਲ 9ਏ ਲਈ ਪ੍ਰੀ-ਆਰਡਰ ਸ਼ੁਰੂ ਕਰਨ ਦੀ ਉਮੀਦ ਹੈ ਅਤੇ ਸ਼ਿਪਮੈਂਟ 26 ਮਾਰਚ ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
Google Pixel 9a ਦੇ ਸੰਭਾਵਿਤ ਫੀਚਰਜ਼
ਪ੍ਰੋਸੈਸਰ- Pixel 9a 'ਚ Google ਦਾ ਲੇਟੈਸਟ Tensor G4 ਚਿਪਸੈਟ ਮਿਲਣ ਦੀ ਉਮੀਦ ਹੈ।
ਡਿਸਪਲੇਅ- ਫੋਨ 'ਚ 6.3 ਇੰਚ Actua ਡਿਸਪਲੇਅ, 2,700 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਅਤੇ Gorilla Glass 3 ਪ੍ਰੋਟੈਕਸ਼ਨ ਮਿਲ ਸਕਦਾ ਹੈ।
ਰੈਮ ਅਤੇ ਸਟੋਰੇਜ- 8GB ਰੈਮ ਅਤੇ 256GB ਇੰਟਰਨਲ ਸਟੋਰੇਜ
ਕੈਮਰਾ- 48 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ ਅਤੇ 13 ਮੈਗਾਪਿਕਸਲ ਦਾ ਅਲਟਰਾਵਾਈਡ ਕੈਮਰਾ।
ਬੈਟਰੀ- 5,100mAh ਬੈਟਰੀ, 23W ਵਾਇਰਡ ਅਤੇ 7.5W ਵਾਇਰਲੈੱਸ ਚਾਰਜਿੰਗ ਸਪੋਰਟ ਦੇ ਨਾਲ।
ਹੋਰ ਫੀਚਰਜ਼- ਇਨ-ਡਿਸਪਲੇਅ ਫਿੰਗਰਪ੍ਰਿੰਟ ਸਕੈਨਰ ਅਤੇ IP68 ਰੇਟਿੰਗ