ਏਲੀਅਨ ਨੂੰ ਲੱਭਣ ''ਚ Hawking''s ਦੀ ਮਦਦ ਕਰੇਗਾ ਤੁਹਾਡਾ ਸਮਾਰਟਫੋਨ

07/27/2015 1:45:40 PM

ਜਲੰਧਰ- ਕੀ ਧਰਤੀ ਤੋਂ ਇਲਾਵਾ ਹੋਰ ਵੀ ਦੁਨੀਆ ਹੈ, ਜਿਥੇ ਮਨੁਖੀ ਜੀਵਨ (ਏਲੀਅਨ) ਹੈ? ਇਸ ਗੱਲ ਦਾ ਪਤਾ ਲਗਾਉਣ ਲਈ 100 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। Stephen Hawking''s ਦੀ ਮਦਦ ਕਰਦੇ ਹੋਏ ਅਰਬਪਤੀ Yuri Milner ਅਲੋਕਿਕ ਜੀਵਨ ਲਈ 100 ਮਿਲੀਅਨ ਡਾਲਰ ਖਰਚ ਕਰਣਗੇ।
Hawking''s ਅਤੇ Milner ਜੋ ਕਿ ਅਰਬਪਤੀ ਹਨ, ਉਨ੍ਹਾਂ ਨੇ ਧਰਤੀ ਤੋਂ ਹੱਟ ਕੇ ਜ਼ਿੰਦਗੀ ਲੱਭਣ ਦੀ ਖੋਜ ਲਈ ਪਹਿਲ ਦਾ ਐਲਾਨ ਕੀਤਾ ਹੈ। ਧਰਤੀ ਤੋਂ ਬਾਹਰ ਜੀਵਨ ਦੀ ਖੋਜ ''ਚ ਐਂਡਰਾਇਡ ਸਮਾਰਟਫੋਨ ਦਾ ਸਹਾਰਾ ਲਿਆ ਜਾਵੇਗਾ। ਬਰਕਲੇ ਓਪਨ ਇਨਫਰਾਸਟਰਕਚਰ ਨਾਲ ਨੈੱਟਵਰਕ ਕੰਪਿਊੁਟਿੰਗ ਐਪ ਨੂੰ ਐਂਡਰਾਇਡ ਫੋਨ ''ਚ ਡਾਊਨਲੋਡ ਕੀਤਾ ਜਾਵੇਗਾ, ਜਿਸ ਨਾਲ ਯੂਜ਼ਰਸ ਨੂੰ ਏਲੀਅਨ ਲਾਈਫ ਦੀ ਖੋਜ ਕਰਨ ''ਚ ਮਦਦ ਮਿਲੇਗੀ। ਫੋਬਰਸ ਦੀ ਰਿਪੋਰਟ ਮੁਤਾਬਕ ਇਹ ਐਪ ਮੋਬਾਈਲ ਇੰਟਰਨੈੱਟ ਡਾਟਾ ''ਤੇ ਨਹੀਂ ਵਾਈਫਾਈ ਰਾਹੀਂ ਕੰਮ ਕਰੇਗਾ। ਇਥੇ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਹ ਐਪ IOS ਡਿਵਾਈਸਸ ਲਈ ਉਪਲੱਬਧ ਨਹੀਂ ਹੈ।
ਇਸ ਤਰ੍ਹਾਂ ਕਰੇਗਾ ਇਹ ਕੰਮ
ਏਲੀਅਨ ਲਾਈਫ ਦੇ ਸਿਗਨਲ ਦੇ ਲਈ 2 ਵੱਡੀਆਂ ਦੂਰਬੀਨਾਂ ਬ੍ਰਹਮਾਂਡ ਨੂੰ ਸਕੈਨ ਕਰਣਗੀਆਂ। BOINC ਐਪਲੀਕੇਸ਼ਨ ਦੂਰਬੀਨ ਤੋਂ ਇੱਕਠੇ ਕੀਤੇ ਗਏ ਅੰਕੜਿਆਂ ਤੋਂ ਕਰਾਉਡ ਸੋਰਸਿੰਗ ਵਲੋ ਵਿਸ਼ਲੇਸ਼ਣ ਕਰੇਗੀ। ਗੂਗਲ ਪਲੇਅ ਸਟੋਰ ਮੁਤਾਬਕ BOINC ਐਪ ਦੀ ਵਰਤੋਂ ਕਰਦੇ ਸਮੇਂ ਫੋਨ ਚਾਰਜਿੰਗ ''ਤੇ ਲੱਗਾ ਹੋਣਾ ਚਾਹੀਦਾ ਹੈ ਤਾਂ ਕਿ ਬੈਟਰੀ ਖਤਮ ਹੋਣ ''ਤੇ ਫੋਨ ਬੰਦ ਨਾ ਹੋਵੇ।


Related News