ਫੋਨ ਨੂੰ ਹੱਥ ਲਗਾਏ ਬਿਨਾਂ ਕਰ ਸਕੋਗੇ Skype ਦਾ ਇਸਤੇਮਾਲ!
Friday, Sep 30, 2016 - 11:05 AM (IST)
.jpg)
ਜਲੰਧਰ : ਸਕਾਇਪ ਨੇ ਆਈ. ਓ. ਐਸ. ਡਿਵਾਈਸਿਸ ਲਈ ਆਈਟਿਯੂਨ ਐਪ ਸਟੋਰ ਦੇ ਜ਼ਰੀਏ ਸਕਾਇਪ ਦਾ ਨਵਾਂ ਵਰਜਨ ਪੇਸ਼ ਕੀਤਾ ਹੈ। ਸਕਾਇਪ ਦਾ ਨਵਾਂ 6.25 ਵਰਜਨ ''ਚ ਨਵੇਂ ਫੀਚਰਸ ਅਤੇ ਆਈ. ਓ. ਐੱਸ. 10 ਏ. ਪੀ. ਆਈ. ਦੇਖਣ ਨੂੰ ਮਿਲੀ ਹੈ। ਖਾਸ ਗੱਲ ਇਹ ਹੈ ਕਿ ਇਸ ''ਚ ਸਿਰੀ ( ਵੌਇਸ ਅਸਿਸਟੈਂਟ) ਨੂੰ ਵੀ ਐਡ ਕੀਤਾ ਗਿਆ ਹੈ।
ਜੇਕਰ ਤੁਹਾਡਾ ਆਈਫੋਨ ਲੇਟੈਸਟ ਆਈ . ਓ . ਐੱਸ. ਵਰਜਨ ''ਤੇ ਚੱਲ ਰਿਹਾ ਹੈ ਤਾਂ ਤੁਹਾਨੂੰ ਸਕਾਇਪ ਕਾਲ ਕਰਨ ਲਈ ਬਟਨ ਦਬਾਉਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਇਸ ਦੇ ਲਈ ਯੂਜ਼ਰ ਨੂੰ ਸਿਰੀ ਤੋਂ ਕਾਲ ਕਰਨ ਲਈ ਕਹਿਣਾ ਹੋਵੇਗਾ ਅਤੇ ਸਪਾਇਪ ਕਾਲ ਹੋ ਜਾਵੇਗੀ। ਇਹ ਫੀਚਰ ਸਕਾਇਪ ਕਾਂਟੈਕਟਸ ਲਈ ਹੀ ਹੈ । ਸਕਾਇਪ ਕਾਂਟੈਕਟਸ ਫੋਨ ਬੁੱਕ ਦੇ ਨਾਲ ਕੰਮ ਕਰਣਗੇ। ਸਕਾਇਪ ਨੂੰ ਬਿਨਾਂ ਸਟਾਰਟ ਕੀਤੇ ਵੀਡੀਓ ਅਤੇ ਵੌਇਸ ਕਾਲ ਵੀ ਕੀਤੀ ਜਾ ਸਕੇਗੀ । ਸਕਾਇਪ ਦੇ ਨਵੇਂ ਵਰਜਨ ''ਚ ਕਾਲ ਕਰਦੇ ਵਕਤ ਉਹੀ ਸਕ੍ਰੀਨ ਵਿਖਾਈ ਦੇਵੇਗੀ ਜੋ ਆਮ ਫੋਨ ਕਾਲ ਦੇ ਵਕਤ ਵਿਖਾਈ ਦਿੰਦੀ ਹੈ।