Skype ''ਚ ਜਲਦ ਸ਼ਾਮਿਲ ਹੋ ਸਕਦੈ ਕਾਲ ਰਿਕਾਡਿੰਗ ਫੀਚਰ

04/08/2018 2:16:59 PM

ਜਲੰਧਰ- ਮਾਇਕ੍ਰੋਸਾਫਟ ਸਕਾਇਪ 'ਚ ਕਾਲ ਰਿਕਾਰਡਿੰਗ ਫੀਚਰ 'ਤੇ ਕੰਮ ਕਰ ਰਹੀ ਹੈ, ਜੋ ਥਰਡ ਪਾਰਟੀ ਐਪਸ ਦੇ ਨਾਲ ਐਕੀਕਰਨ ਦੀ ਸਹੂਲਤ ਦੇਵੇਗੀ, ਜਿਸ 'ਚ ਐਕਸਸਪਲਿਟ, ਵਾਇਰਕਾਸਟ ਅਤੇ ਵੀਮਿਕਸ ਖਾਸ ਹਨ।

ਸਕਾਇਪੀ ਦੇ ਇਕ ਬਲਾਗ ਪੋਸਟ 'ਚ ਦੱਸਿਆ ਗਿਆ ਕਿ ਵਿੰਡੋਜ਼ 10 ਅਤੇ ਮੈਕ ਦੇ ਯੂਜ਼ਰਸ ਹੁਣ ਆਪਣੇ ਡੈਸਕਟਾਪ ਸਕਾਇਪ ਕਲਾਇੰਟ ਨੂੰ 'ਕੰਟੈਂਟ ਕ੍ਰਿਏਟਰ' ਮੋਡ 'ਚ ਬਦਲਨ 'ਤੇ ਕਾਲ ਨੂੰ ਰਿਕਾਰਡ ਕਰ ਸਕਣਗੇ ਅਤੇ ਏਡੋਬ ਪ੍ਰੀਮੀਅਰ ਪ੍ਰੋ ਅਤੇ ਐਡੋਬ ਆਡੀਸ਼ਨ ਵਰਗੀ ਏਪ ਰਾਹੀਂ ਇੰਪੋਰਟ ਕਰ ਕੇ ਐਡਿਟ ਵੀ ਕਰ ਸਕਣਗੇ।

ਇਸ ਤੋਂ ਇਲਾਵਾ ਯੂਜ਼ਰਸ ਨੂੰ ਥਰਡ-ਪਾਰਟੀ ਸਾਫਟਵੇਯਰ ਚੁੱਣਨ ਦਾ ਮੌਕਾ ਮਿਲੇਗਾ ਅਤੇ ਸਕਾਇਪ ਉਸ ਸਾਫਟਵੇਅਰ ਦੇ ਨਾਲ ਏਕੀਕਰਣ ਪ੍ਰਦਾਨ ਕਰੇਗੀ। ਨਵੇਂ ਕਾਲ ਰਿਕਾਰਡ ਫੀਚਰ ਦੇ ਨਾਲ ਹੀ ਸਕਾਇਪ ਹੁੱਣ ਯੂਟਿਊਬ ਚੈਨਲ ਜਾਂ ਟਵਿਚ ਸਟ੍ਰੀਮ 'ਤੇ ਕਿਸੇ ਕਾਲ ਦੇ ਸਿੱਧੇ ਪ੍ਰਸਾਰਣ ਦੀ ਆਗਿਆ ਦੇਵੇਗੀ ਅਤੇ ਇਸ ਦੌਰਾਨ ਕਾਲ ਦੀ ਲੁੱਕ ਜਾਂ ਫੀਲ ਦੇ ਕਸਟਮਾਇਜੇਸ਼ਨ ਦੀ ਸਹੂਲਤ ਵੀ ਦੇਵੇਗੀ।

ਬਲਾਗ ਪੋਸਟ 'ਚ ਕਿਹਾ ਗਿਆ, “ਯੂਜ਼ਰਸ ਕਾਲ ਦੇ ਲੁੱਕ ਅਤੇ ਫੀਲ ਨੂੰ ਕਸਟਮਾਇਜ਼ ਕਰ ਸਕਦੇ ਹਨ, ਤਾਂ ਕਿ ਉਹ ਕਿਸੇ ਲਾਇਵ ਸ਼ੋਅ 'ਚ ਹਰ ਤਰ੍ਹਾਂ ਦੇ ਦਰਸ਼ਕਾਂ ਲਈ ਉਸ ਨੂੰ ਸਟ੍ਰੀਮ ਕਰ ਸਕਣਗੇ।


Related News