ਇੰਤਜ਼ਾਰ ਖ਼ਤਮ! ਭਾਰਤ ’ਚ ਇਸ ਦਿਨ ਲਾਂਚ ਹੋਵੇਗੀ Skoda Kushaq

Sunday, Jun 20, 2021 - 06:22 PM (IST)

ਆਟੋ ਡੈਸਕ– ਹੋਂਡਾ ਕੁਸ਼ਾਕ ਐੱਸ.ਯੂ.ਵੀ. ਭਾਰਤ ’ਚ ਲਾਂਚ ਲਈ ਤਿਆਰ ਹੈ। ਕੰਪਨੀ ਨੇ ਇਸ ਦੀ ਲਾਂਚ ਤਾਰੀਖ ਤੋਂ ਪਰਦਾ ਹਟਾ ਦਿੱਤਾ ਹੈ। ਸਕੋਡਾ ਕੁਸ਼ਾਕ ਭਾਰਤੀ ਬਾਜ਼ਾਰ ’ਚ 28 ਜੂਨ 2021 ਨੂੰ ਲਾਂਚ ਹੋਵੇਗੀ। ਸਕੋਡਾ ਆਟੋ ਇੰਡੀਆ ਦੇ ਬ੍ਰਾਂਡ ਮੈਨੇਜਰ ਜੈਕ ਹਾਲਿਸ ਨੇ ਇਕ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਹਾਲ ਹੀ ’ਚ ਕੰਪਨੀ ਨੇ ਇਸ ਦਾ ਪ੍ਰੋਡਕਸ਼ਨ ਭਾਰਤ ’ਚ ਸ਼ੁਰੂ ਕੀਤਾ ਸੀ। ਭਾਰਤ ’ਚ ਫਾਕਸਵੈਗਨ ਦੇ ਚਕਨ ਪਲਾਂਟ ’ਚ ਸਕੋਡਾ ਕੁਸ਼ਾਕ ਦਾ ਪ੍ਰੋਡਕਸ਼ਨ ਸ਼ੁਰੂ ਹੋ ਚੁੱਕਾ ਹੈ। ਇਸ ਕਾਰ ਦਾ 95 ਫੀਸਦੀ ਹਿੱਸਾ ਭਾਰਤ ’ਚ ਬਣੇਗਾ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਨੂੰ ਕਿਫਾਇਤੀ ਕੀਮਤ ਨਾਲ ਭਾਰਤ ’ਚ ਲਾਂਚ ਕਰ ਸਕਦੀ ਹੈ। 

ਇਹ ਵੀ ਪੜ੍ਹੋ– ਹੁੰਡਈ ਦੀ 7-ਸੀਟਰ SUV ਭਾਰਤ ’ਚ ਲਾਂਚ, ਕੀਮਤ 16.30 ਲੱਖ ਰੁਪਏ ਤੋਂ ਸ਼ੁਰੂ

ਇਸ ਐੱਸ.ਯੂ.ਵੀ. ਨਾਲ ਜੁੜੀ ਇਕ ਖਸਾ ਗੱਲ ਇਹ ਹੈ ਕਿ ਇਸ ਦਾ ਨਾਂ ਕੁਸ਼ਾਕ ਸੰਸਕ੍ਰਿਤ ਤੋਂ ਲਿਆ ਗਿਆ ਹੈ। ਇਹ ਇਕ ਰਾਜਾ ਜਾਂ ਸਮਰਾਟ ਨੂੰ ਦਰਸ਼ਾਉਂਦਾ ਹੈ। ਇਹ ਕੰਪਨੀ ਦੀ ਪਹਿਲੀ ਕਾਰ ਹੈ, ਜੋ ਨਵੇਂ MQB-A0-IN ਪਲੇਟਫਾਰਮ ’ਤੇ ਕੰਮ ਕਰੇਗੀ। ਭਾਰਤੀ ਬਾਜ਼ਾਰ ’ਚ ਇਸ ਦਾ ਮੁਕਾਬਲਾ ਹੁੰਡਈ ਕ੍ਰੇਟਾ, ਕੀਆ ਸੇਲਟਾਸ, ਅਤੇ ਐੱਮ.ਜੀ. ਹੈਕਟਰ ਵਰਗੀਆਂ ਗੱਡੀਆਂ ਨਾਲ ਹੋਵੇਗਾ। ਕੰਪਨੀ ਨੇ ਪਿਛਲੇ ਸਾਲ ਆਟੋ ਐਕਸਪੋ 2020 ’ਚ ਇਸ ਦਾ Vision IN ਕੰਸੈਪਟ ਮਾਡਲ ਪੇਸ਼ ਕੀਤਾ ਸੀ। 

ਇਹ ਵੀ ਪੜ੍ਹੋ– Rolls-Royce ਨੇ ਪੇਸ਼ ਕੀਤੀ ਦੁਨੀਆ ਦੀ ਸਭ ਤੋਂ ਲਗਜ਼ਰੀ ਤੇ ਮਹਿੰਗੀ ਕਾਰ, ਕੀਮਤ ਜਾਣ ਉਡ ਜਾਣਗੇ ਹੋਸ਼

ਸਕੋਡਾ ਕੁਸ਼ਾਕ ਦੋ ਪੈਟਰੋਲ ਇੰਜਣਾਂ ਨਾਲ ਆਏਗੀ। ਇਨ੍ਹਾਂ ’ਚ 1.0 ਲੀਟਰ, 3-ਸਿਲੰਡਰ ਟੀ.ਐੱਸ.ਆਈ. ਅਤੇ 1.5 ਲੀਟਰ, 4-ਸਿਲੰਡਰ ਟੀ.ਐੱਸ.ਆਈ. ਇੰਜਣ ਸ਼ਾਮਲ ਹੈ। ਇਸ ਦਾ 1.0 ਲੀਟਰ ਦਾ 3-ਸਿਲੰਡਰ ਵਾਲਾ ਟੀ.ਐੱਸ.ਆਈ. ਇੰਜਣ 147 ਬੀ.ਐੱਚ.ਪੀ. ਦੀ ਪਾਵਰ ਜਨਰੇਟ ਕਰੇਗਾ। ਇਸ ਦੇ ਦੋਵਾਂ ਹੀ ਇੰਜਣਾਂ ’ਚ 6-ਸਪੀਡ ਮੈਨੁਅਲ ਗਿਅਰਬਾਕਸ ਸਟੈਂਡਰਡ ਮਿਲੇਗਾ। ਉਥੇ ਹੀ 1.0 ਲੀਟਰ ਟੀ.ਐੱਸ.ਆਈ. ਇੰਜਣ ’ਚ 6-ਸਪੀਡ ਏ.ਐੱਮ.ਟੀ. ਅਤੇ 1.5 ਲੀਟਰ ਟੀ.ਐੱਸ.ਆਈ. ਇੰਜਣ ’ਚ 7-ਸਪੀਡ ਡੀ.ਐੱਸ.ਜੀ. ਦਾ ਆਪਸ਼ਨ ਮਿਲੇਗਾ। 

ਇਹ ਵੀ ਪੜ੍ਹੋ– ਆ ਗਿਆ ਜੀਓ ਫੋਨ ਤੋਂ ਵੀ ਵਧੀਆ 4G ਫੀਚਰ ਫੋਨ, ਇੰਨੀ ਹੈ ਕੀਮਤ

ਸਕੋਡਾ ਕੁਸ਼ਾਕ 5 ਰੰਗਾਂ- ਕੈਂਡੀ ਵਾਈਟ, ਬ੍ਰਿਲੀਅੰਟ ਸਿਲਵਰ, ਕਾਰਬਨ ਸਟੀਲ, ਹਨੀ ਓਰੇਂਜ ਅਤੇ ਟੋਮਾਟੋ ਰੈੱਡ ’ਚ ਉਪਲੱਬਧ ਹੋਵੇਗੀ। ਦੱਸ ਦੇਈਏ ਕਿ ਇਨ੍ਹਾਂ ’ਚ ਹਨੀ ਓਰੇਂਜ ਅਤੇ ਟੋਮਾਟੋ ਰੈੱਡ ਸਿਰਫ਼ ਕੁਸ਼ਾਕ ’ਚ ਹੀ ਮਿਲਣਗੇ। 

ਇਹ ਵੀ ਪੜ੍ਹੋ– ਇਕ ਇਸ਼ਾਰੇ ’ਤੇ ਪੂਰੇ ਘਰ ਦੀ ਸਫ਼ਾਈ ਕਰੇਗਾ ਰੀਅਲਮੀ ਦਾ Robot Vacuum

ਸਕੋਡਾ ਕੁਸ਼ਾਕ ਦੀ ਲੰਬਾਈ 4,221 ਮਿਲੀਮੀਟਰ, ਚੌੜਾਈ 1,760 ਮਿਲੀਮੀਟਰ ਅਤੇ ਉਚਾਈ 1,612 ਮਿਲੀਮੀਟਰ ਹੈ। ਇਸ ਦਾ ਵ੍ਹੀਲਬੇਸ 2,651 ਮਿਲੀਮੀਟਰ ਹੈ। ਉਥੇ ਹੀ ਇਸ ਦਾ ਗ੍ਰਾਊਂਡ ਕਲੀਅਰੈਂਸ 188 ਮਿਲੀਮੀਟਰ ਹੈ। ਇਹ ਇਸ ਸੈਗਮੈਂਟ ’ਚ ਇਕਲੌਤੀ ਕਾਰ ਹੈ, ਜਿਸ ਵਿਚ ਗਾਹਕਾਂ ਨੂੰ ਸਭ ਤੋਂ ਜ਼ਿਆਦਾ ਵ੍ਹੀਲਬੇਸ ਮਿਲੇਗਾ। 


Rakesh

Content Editor

Related News