ਸਿੰਗਲ ਕੈਮਰਾ ਫੋਨ ਨਾਲ ਫੇਸਬੁੱਕ ’ਤੇ ਅਪਲੋਡ ਕਰੋ 3D ਫੋਟੋ, ਇੰਝ ਕਰੋ ਕ੍ਰਿਏਟ

03/02/2020 12:37:34 PM

ਗੈਜੇਟ ਡੈਸਕ– ਸੋਸ਼ਲ ਮੀਡੀਆ ਸਾਈਟ ਫੇਸਬੁੱਕ ਵਲੋਂ ਪਲੇਟਫਾਰਮ ’ਤੇ ਮਿਲਣ ਵਾਲਾ 3ਡੀ ਫੋਟੋ ਫੀਚਰ ਹੁਣ ਸਿੰਗਲ ਕੈਮਰਾ ਸਮਾਰਟਫੋਨ ਵਾਲੇ ਯੂਜ਼ਰਜ਼ ਨੂੰ ਵੀ ਮਿਲੇਗਾ। ਕੰਪਨੀ ਵਲੋਂ ਐਲਾਨ ਕੀਤਾ ਗਿਆ ਹੈ ਕਿ ਸਿੰਗਲ ਕੈਮਰਾ ਵਾਲੇ ਯੂਜ਼ਰਜ਼ ਵੀ ਪਲੇਟਫਾਰਮ ’ਤੇ 3ਡੀ ਫੋਟੋ ਅਪਲੋਡ ਕਰ ਸਕਣਗੇ। ਅਕਤੂਬਰ, 2018 ’ਚ ਰੋਲ ਆਊਟ ਕੀਤੇ ਗਏ ਇਸ ਫੀਚਰ ਦੀ ਮਦਦ ਨਾਲ ਹੁਣ ਤਕ ਸਿਰਫ ਡਿਊਲ ਕੈਮਰਾ ਫੋਨ ਵਾਲੇ ਯੂਜ਼ਰਜ਼ ਹੀ 3ਡੀ ਫੋਟੋ ਅਪਲੋਡ ਕਰ ਸਕਦੇ ਸਨ। 

ਫੇਸਬੁੱਕ ਵਲੋਂ ਕਿਹਾ ਗਿਆ ਹੈ ਕਿ ਇਸ ਦੀ ‘ਸਟੇਟ ਆਫ ਦਿ ਆਰਟ’ ਮਸ਼ੀਨ ਲਰਨਿੰਗ ਤਕਨੀਕ ਦੀ ਮਦਦ ਨਾਲ ਸਿੰਗਲ ਕੈਮਰਾ ਵਾਲੇ ਐਂਡਰਾਇਡ ਅਤੇ ਆਈ.ਓ.ਐੱਸ. ਡਿਵਾਈਸਿਜ਼ ’ਤੇ ਵੀ 3ਡੀ ਫੋਟੋ ਫੀਚਰ ਇਨੇਬਲ ਕੀਤਾ ਜਾ ਸਕੇਗਾ। ਅਜਿਹੇ ’ਚ ਯੂਜ਼ਰਜ਼ ਸਮਾਰਟਫੋਨਜ਼ ’ਚ 3ਡੀ ਸੈਲਫੀ ਵੀ ਲੈ ਸਕਣਗੇ। ਫੇਸਬੁੱਕ ਨੇ ਇਕ ਬਿਆਨ ’ਚ ਕਿਹਾ ਕਿ ਨਵੀਂ ਤਕਨੀਕ ਦੀ ਮਦਦ ਨਾਲ 3ਡੀ ਫੋਟੋ ਤਕਨੀਕ ਪਹਿਲੀ ਵਾਰ ਸਿੰਗਲ ਲੈੱਨਜ਼ ਕੈਮਰਾ ਵਾਲੇ ਫੋਨ ਅਤੇ ਟੈਬਲੇਟ ਇਸਤੇਮਾਲ ਕਰਨ ਵਾਲੇ ਲੱਖਾਂ ਯੂਜ਼ਰਜ਼ ਐਕਸਪੀਰੀਅੰਸ ਕਰ ਸਕਣਗੇ। 

ਇੰਝ ਕ੍ਰਿਏਟ ਕਰੋ 3D ਫੋਟੋ
ਫੇਸਬੁੱਕ ਦਾ ਕਹਿਣਾ ਹੈ ਕਿ ਇਸ ਦੀ ਮਦਦ ਨਾਲ ਯੂਜ਼ਰਜ਼ ਆਪਣੀਆਂ ਦਹਾਕੇ ਪੁਰਾਣੀਆਂ ਫੈਮਲੀ ਫੋਟੋਜ਼ ਨੂੰ ਵੀ ਇਕ ਨਵੇਂ ਤਰੀਕੇ ਨਾਲ ਦੇਖ ਸਕਣਗੇ ਅਤੇ ਉਨ੍ਹਾਂ ਨੂੰ ਵੀ 3ਡੀ ’ਚ ਕਨਵਰਟ ਕਰ ਸਕਣਗੇ। ਫੇਸਬੁੱਕ 3ਡੀ ਫੋਟੋ ਫੀਚਰ ਦਾ ਇਸਤੇਮਾਲ ਕਰਨ ਲਈ ਆਈਫੋਨ 7 ਜਾਂ ਇਸ ਤੋਂ ਬਾਅਦ ਆਈ.ਓ.ਐੱਸ. ਡਿਵਾਈਸ ਜਾਂ ਫਿਰ ਮਿਡਰੇਂਜ ਜਾਂ ਬਿਹਤਰ ਐਂਡਰਾਇਡ ਡਿਵਾਈਸ ਯੂਜ਼ਰਜ਼ ਕੋਲ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਇਹ ਸਟੈੱਪਸ ਫਾਅਲੋ ਕਰਨੇ ਹੋਣਗੇ। 

- ਤੁਹਾਡੇ ਡਿਵਾਈਸ ’ਚ ਫੇਸਬੁੱਕ ਐਪ ਇੰਸਟਾਲ ਹੋਣਾ ਚਾਹੀਦਾ ਹੈ ਅਤੇ ਲੇਟੈਸਟ ਵਰਜ਼ਨ ’ਤੇ ਅਪਡੇਟ ਹੋਣਾ ਚਾਹੀਦਾ ਹੈ।
- ਹੁਣ ਅਧਿਕਾਰਤ ਫੇਸਬੁੱਕ ਐਪ ਤੋਂ ਨਵਾਂ ਪੋਸਟ ਕ੍ਰਿਏਟ ਕਰਨਾ ਹੋਵੇਗਾ। 
- ਐਂਡਰਾਇਡ ਡਿਵਾਈਸਿਜ਼ ’ਤੇ more ਆਪਸ਼ਨ ’ਚ ਦਿਸਣ ਵਾਲੇ ਤਿੰਨ ਡਾਟਸ ’ਤੇ ਟੈਪ ਕਰੋ ਅਤੇ 3ਡੀ ਫੋਟੋ ਆਪਸ਼ਨ ਸਿਲੈਕਟ ਕਰੋ। ਆਈ.ਓ.ਐੱਸ. ’ਤੇ 3ਡੀ ਪੋਸਟ ਆਪਸ਼ਨ ਸਕਰੋਲ ਕਰਕੇ ਸਿਲੈਕਟ ਕਰਨਾ ਹੋਵੇਗਾ। 
- ਇਸ ਤੋਂ ਬਾਅਦ ਤੁਹਾਨੂੰ ਫੋਨ ਦੀ ਗੈਲਰੀ ਦਿਸੇਗੀ ਅਤੇ ਤੁਸੀਂ ਕਿਸੇ ਵੀ ਫੋਟੋ ਨੂੰ ਸਿਲੈਕਟ ਕਰ ਸਕਦੇ ਹੋ ਜਿਸ ਨੂੰ ਤੁਸੀਂ 3ਡੀ ’ਚ ਅਪਲੋਡ ਕਰਨਾ ਚਾਹੁੰਦੇ ਹੋ। 
- ਫੇਸਬੁੱਕ ਥੋੜ੍ਹੀ ਦੇਰ ’ਚ ਫੋਟੋ ਨੂੰ 3ਡੀ ’ਚ ਕਨਵਰਟ ਕਰ ਦੇਵੇਗੀ, ਇਸ ਤੋਂ ਬਾਅਦ ਪ੍ਰੀਵਿਊ ਕਰਕੇ ਤੁਸੀਂ ਇਸ ਦਾ ਕੈਪਸ਼ਨ ਲਿਖ ਸਕਦੇ ਹੋ। 
- ਲਾਸਟ ’ਚ ਪੋਸਟ ’ਤੇ ਟੈਪ ਕਰਕੇ 3ਡੀ ਫੋਟੋ ਸ਼ੇਅਰ ਕੀਤੀ ਜਾ ਸਕੇਗੀ। 


Related News