ਗੂਗਲ ਨੇ ਜਨਵਰੀ ਤੋਂ ਹੁਣ ਤੱਕ ਪਲੇਅ ਸਟੋਰ ਤੋਂ ਇਸ ਕਾਰਨ 2,000 ਐਪ ਨੂੰ ਹਟਾਇਆ
Thursday, Aug 25, 2022 - 10:47 PM (IST)
ਨਵੀਂ ਦਿੱਲੀ (ਭਾਸ਼ਾ)–ਗੂਗਲ ਨੇ ਇਸ ਸਾਲ ਜਨਵਰੀ ਤੋਂ ਹੁਣ ਤੱਕ ਭਾਰਤ ਦੇ ਪਲੇਅ ਸਟੋਰ ਤੋਂ ਕਰਜ਼ੇ ਦੀ ਪੇਸ਼ਕਸ਼ ਕਰਨ ਵਾਲੀਆਂ 2000 ਤੋਂ ਵੱਧ ਐਪ ਨੂੰ ਹਟਾ ਦਿੱਤਾ ਹੈ। ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸ਼ਰਤਾਂ ਦੀ ਉਲੰਘਣਾ, ਜਾਣਕਾਰੀ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਅਤੇ ਸ਼ੱਕੀ ਆਫਲਾਈਨ ਵਿਵਹਾਰ ਲਈ ਇਨ੍ਹਾਂ ਐਪ ਖਿਲਾਫ ਕਾਰਵਾਈ ਕੀਤੀ ਗਈ ਹੈ। ਤਕਨਾਲੋਜੀ ਖੇਤਰ ਦੀ ਦਿੱਗਜ਼ ਕੰਪਨੀ ਆਉਣ ਵਾਲੇ ਹਫਤਿਆਂ ’ਚ ਇਸ ਖੇਤਰ ’ਚ ਨੀਤੀਆਂ ਨੂੰ ਸਖਤ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ : ਥਾਈਲੈਂਡ 'ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ
ਗੂਗਲ ਦੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਸੀਨੀਅਰ ਡਾਇਰੈਕਟਰ ਅਤੇ ਟਰੱਸਟ ਅਤੇ ਸੁਰੱਖਿਆ ਮੁਖੀ ਸੈਕਤ ਮਿੱਤਰਾ ਨੇ ਕਿਹਾ ਕਿ ਕੰਪਨੀ ਉਨ੍ਹਾਂ ਸਾਰੇ ਖੇਤਰਾਂ ’ਚ ਨਿਯਮਾਂ ਦੀ ਪਾਲਣਾ ਕਰਨ ਲਈ ਵਚਨਬੱਧ ਹੈ, ਜਿਨ੍ਹਾਂ ’ਚ ਉਹ ਸੰਚਾਲਨ ਕਰਦੀ ਹੈ ਉਨ੍ਹਾਂ ਨੇ ਡਿਜੀਟਲ ਮੰਚਾਂ 'ਤੇ ਹੋਣ ਵਾਲੇ ਆਨਲਾਈਨ ਨੁਕਸਾਨ ਨੂੰ ਰੋਕਣ ਲਈ ਭਰਪੂਰ ਕੋਸ਼ਿਸ਼ ਦੇ ਸਵਾਲ 'ਤੇ ਕਿਹਾ ਕਿ ਗੂਗਲ ਦੀ ਤਰਜੀਹ ਅਤੇ ਇਸ ਦੇ ਮੁੱਲ ਹਮੇਸ਼ਾ ਉਪਭੋਗਤਾ ਸੁਰੱਖਿਆ ਦੇ ਆਲੇ-ਦੁਆਲੇ ਰਹੇ ਹਨ।
ਇਹ ਵੀ ਪੜ੍ਹੋ : ਪੁਤਿਨ ਨੇ 2023 'ਚ ਰੂਸੀ ਫੌਜ 'ਚ ਭਰਤੀ ਵਧਾਉਣ ਦਾ ਦਿੱਤਾ ਹੁਕਮ
ਮਿੱਤਰਾ ਨੇ ਕਿਹਾ ਕਿ ਅਸੀਂ ਜਨਵਰੀ ਤੋਂ ਲੈ ਕੇ ਹੁਣ ਤੱਕ ਲੋਨ ਦੀ ਪੇਸ਼ਕਸ਼ ਕਰ ਵਾਲੀਆਂ 2000 ਤੋਂ ਜ਼ਿਆਦਾ ਐਪਸ ਨੂੰ ਭਾਰਤ ਦੇ ਪਲੇਅ ਸਟੋਰ ਤੋਂ ਹਟਾਇਆ ਹੈ। ਇਹ ਕਾਰਵਾਈ ਪ੍ਰਾਪਤ ਸਬੂਤ ਅਤੇ ਜਾਣਕਾਰੀ, ਨੀਤੀਆਂ ਦੀ ਉਲੰਘਣਾ, ਖੁਲਾਸਾ ਕਰਨ ਵਾਲੀ ਸੂਚਨਾ ਦੀ ਕਮੀ ਅਤੇ ਗਲਤ ਸੂਚਨਾ ਦੇਣ ਦੇ ਆਧਾਰ 'ਤੇ ਕੀਤੀ ਗਈ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਹੈ ਕਿ ਲੋਨ ਐਪ ਸਮੱਸਿਆ 'ਸਿਖਰ 'ਤੇ' ਹੈ ਅਤੇ ਇਸ ਮੁੱਦੇ 'ਤੇ ਧਿਆਨ ਕੇਂਦਰਿਤ ਕਰਨ ਨਾਲ ਇਸ ਦਾ ਹੱਲ ਲੱਭਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਨਿੱਜੀ ਜਾਇਦਾਦ ’ਤੇ ਮੋਬਾਇਲ ਟਾਵਰ ਲਗਾਉਣ ਲਈ ਹੁਣ ਅਥਾਰਿਟੀ ਤੋਂ ਨਹੀਂ ਲੈਣੀ ਪਵੇਗੀ ਇਜਾਜ਼ਤ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ