ਸ਼ੇਪ-ਸ਼ਿਫਟਿੰਗ ਪਾਲੀਮਰ ; ਸਰੀਰਿਕ ਗਰਮੀ ਨਾਲ ਬਦਲਦੈ ਆਪਣੀ ਸ਼ੇਪ

Sunday, Feb 14, 2016 - 05:59 PM (IST)

ਜਲੰਧਰ : ਅਸੀਂ ਪਹਿਲਾਂ ਬਹੁਤ ਸਾਰੇ ਸ਼ੇਪ ਸ਼ਿਫਟਿੰਗ ਮੈਟੀਰੀਅਲਜ਼ ਦੀ ਖੋਜ ਬਾਰੇ ਸੁਣਿਆ ਹੈ ਪਰ ਇਸ ਵਾਰ ਜੋ ਮੈਟੀਰੀਅਲ ਬਣਾਇਆ ਗਿਆ ਹੈ, ਇਸ ਨੂੰ ਹੁਣ ਤੱਕ ਦਾ ਸਭ ਤੋਂ ਕਾਰਗਰ ਮੈਟੀਰੀਅਲ ਕਹਿ ਸਕਦੇ ਹਾਂ। ਯੂਨੀਵਰਸਿਟੀ ਆਫ ਰਾਚਰਸਟਰ ਦੇ ਰਿਸਰਚਰਾਂ ਨੇ ਇਸ ਤਰ੍ਹਾਂ ਦਾ ਪਾਲੀਮਰ ਬਣਾਇਆ ਹੈ ਜਿਸ ਨੂੰ ਸਟ੍ਰੈਚ ਕਰਨ ''ਤੇ ਇਹ ਫੈਲ ਜਾਂਦਾ ਹੈ ਤੇ ਜਦੋਂ ਇਸ ਨੂੰ ਸਰੀਰਿਕ ਗਰਮੀ ਮਿਲਦੀ ਹੈ ਤਾਂ ਇਹ ਆਪਣੇ ਪਹਿਲੇ ਆਕਾਰ ''ਚ ਵਾਪਿਸ ਆ ਜਾਂਦਾ ਹੈ। ਪਾਲੀਮਰ ''ਚ ਕ੍ਰਿਸਟਲਾਈਜ਼ ਇਕ ਦੂਜੇ ਨੂੰ ਜਰੜ ਕੇ ਰਖਦੇ ਹਨ ਤੇ ਸਟ੍ਰੈੱਚ ਕਰਨ ''ਤੇ ਖੁਲ੍ਹ ਜਾਂਦੇ ਹਨ। 


ਇਨ੍ਹਾਂ ਨੂੰ ਆਪਣੀ ਪੁਰਾਣੀ ਸ਼ੇਪ ''ਚ ਵਾਪਿਸ ਆਉਣ ਲਈ ਹੀਟ ਦੀ ਜ਼ਰੂਰਤ ਹੁੰਦੀ ਹੈ। ਪਾਲੀਮਰ ਨੂੰ ਵਾਪਿਸ ਆਪਣੀ ਸ਼ੇਪ ''ਚ ਆਉਣ ਲਈ ਜੋ ਹੀਟ ਚਾਹੀਦੀ ਹੁੰਦੀ ਹੈ ਉਸ ਨੂੰ ਵੀ ਐਡਜਸਟ ਕੀਤਾ ਜਾ ਸਕਦਾ ਹੈ। ਇਹ ਹੀਟ ਘਟਾ ਕੇ ਸਾਡੇ ਸਰੀਰ ਜਿੰਨੀ ਵੀ ਕੀਤੀ ਜਾ ਸਕਦੀ ਹੈ। ਇਹ ਪਾਲੀਮਰ ਆਪਣੇ ''ਚ ਬਹੁਤ ਸਾਰੀ ਇਲਾਸਟਿਕ ਐਨਰਜੀ ਸਟੋਰ ਕਰ ਕੇ ਰਖਦਾ ਹੈ ਤੇ ਇਸ ਇਹ ਪਾਲੀਮਰ ਆਪਣੇ ਤੋਂ 1000 ਗੁਣਾ ਭਾਰੀ ਚੀਜ਼ ਨੂੰ ਖਿੱਚ ਸਕਦਾ ਹੈ ਤੇ ਕਿਹਾ ਜਾ ਸਕਦਾ ਹੈ ਕਿ ਇਸ ਪਾਲੀਮਰ ਦੀ ਇਲਾਸਟਿਕ ਐਨਰਜੀ ਨੂੰ ਬਹੁਤ ਹੀ ਕਾਰਗਕ ਤਰੀਕੇ ਇਸਤੇਮਾਲ ਕੀਤਾ ਜਾ ਸਕਦਾ ਹੈ।


Related News