Selfie centering ਸਮਾਰਟਫੋਨ ਦਾ ਧਮਾਕਾ, ਤਿੰਨ ਮਹੀਨਿਆਂ ਦੌਰਾਨ ਬਜ਼ਾਰ ''ਚ 9 ਗੁਣਾ ਹੋਇਆ ਵਾਧਾ
Saturday, Apr 29, 2017 - 12:39 PM (IST)
ਜਲੰਧਰ-ਵਧੀਆ ਸੈਲਫੀ ਦੀ ਸੁਵਿਧਾ ਦੇਣ ਵਾਲੇ ਸਮਾਰਟਫੋਨ ਦੀ ਵਿਕਰੀ ਸਾਲਾਨਾ ਆਧਾਰ ''ਤੇ 9 ਗੁਣਾ ਵੱਧ ਗਈ ਹੈ। ਸਾਲ 2017 ਦੀ ਪਹਿਲੇ ਤਿੰਨ ਮਹੀਨਿਆਂ ਮਤਲਬ ਕਿ ਜਨਵਰੀ ਤੋਂ ਮਾਰਚ ਦੇ ਦੌਰਾਨ ਬਜ਼ਾਰ ''ਚ ਵਿਕਰੀ ਦੇ ਲਈ ਲਾਂਚ ਹੋਏ ਸਮਾਰਟਫੋਨ ਹੈਂਡਸੈਟ ਦੀ ਗਿਣਤੀ 15 ਫੀਸਦੀ ਵੱਧ ਗਈ ਹੈ।
ਸੈਮਸੰਗ ਬਜ਼ਾਰ ''ਚ ਅੱਵਲ
ਮੋਬਾਇਲ ਹੈਂਡਸੈਟ ਬਜ਼ਾਰ ''ਚ ਨਜ਼ਰ ਰੱਖਣ ਵਾਲੀ ਰਿਸਚਰ ਏਜੰਸੀ ਕਾਊਟਰਪੁਇੰਟਸ (Counterpoint) ਦਾ ਕਹਿਣਾ ਹੈ ਕਿ ਪਹਿਲੇ ਤਿੰਨ ਮਹੀਨਿਆਂ ''ਚ 2.9 ਕਰੋੜ ਸਮਾਰਟਫੋਨ ਬਜ਼ਾਰ ''ਚ ਲਿਆਦੇ ਗਏ ਹੈ। ਇਸ ਬਜ਼ਾਰ ਦੇ 70 ਫੀਸਦੀ ਹਿੱਸੇ ''ਤੇ ਪੰਜ ਬ੍ਰਾਂਡ ਦਾ ਕਬਜਾ ਹੈ। ਇਸ ''ਚ ਸੈਮਸੰਗ 26 ਫੀਸਦੀ ਦੇ ਨਾਲ ਪਹਿਲਾਂ ਸਥਾਨ ''ਤੇ ਰਿਹਾ ਹੈ ਜਦਕਿ ਸ਼ਿਓਮੀ ਪਹਿਲੀ ਵਾਰ ਦੂਜੇ ਸਥਾਨ ''ਤੇ 13 ਫੀਸਦੀ ਹਿੱਸੇਦਾਰੀ ਦੇ ਨਾਲ ਪਹੁੰਚੀ ਹੈ। ਵੀਵੋ (Vivo)12 ਫੀਸਦੀ ,ਓਪੋ (Oppo) 10 ਫੀਸਦੀ ਅਤੇ ਲੈਨਵੋ Lenovo (ਮੋਟੋਰੋਲਾ Motorola ਦੇ ਨਾਲ ) 8 ਫੀਸਦੀ ਹਿੱਸੇਦਾਰੀ ਦੇ ਨਾਲ ਤੀਜੇ, ਚੌਥੇ ਅਤੇ ਪੰਜਵੇਂ ਸਥਾਨ ''ਤੇ ਰਿਹਾ ਹੈ।
ਜੇਕਰ ਸਮਾਰਟਫੋਨ ਦੇ ਨਾਲ ਫੀਚਰ ਫੋਨ (ਮਤਲਬ ਬਗੈਰ ਐਪ ਦੇ ਸਾਧਾਰਨ ਸੁਵਿਧਾਵਾ ਵਾਲੇ ਫੋਨ) ਨੂੰ ਮਿਲਾ ਦੇਈਏ ਤਾਂ ਵਿਕਰੀ ਦੇ ਲਈ ਹੈਂਡਸੈਟ ਦੀ ਗਿਣਤੀ 6 ਫੀਸਦੀ ਦਰ ਨਾਲ ਵੱਧ ਗਈ ਹੈ। ਇਸ ਬਡੋਤਰੀ ''ਚ ਫੀਚਰ ਫੋਨ ਅਤੇ ਸਮਾਰਟਫੋਨ ਦੀ ਬਰਾਬਰ -ਬਰਾਬਰ ਹਿੱਸੇਦਾਰ ਰਹੀਂ ਹੈ। ਖਾਸ ਗੱਲ ਇਹ ਹੈ ਕਿ ਬਜ਼ਾਰ ''ਚ ਲਿਆਦੇ ਜਾ ਰਹੇ ਹਰ ਪੰਜ ''ਚ ਚਾਰ ਹੈਂਡਸੈਟ ਭਾਰਤ ''ਚ ਬਣੇ ਹੈ। ਇਸ ਦੇ ਮੱਦੇਨਜ਼ਰ ਰਿਸਚਰ ਏਜੰਸੀ ਦਾ ਕਹਿਣਾ ਹੈ ਕਿ ਵਸਤੂਆਂ ਅਤੇ ਸਰਵਿਸ ਟੈਕਸ ਜੀ.ਐੱਸ. ਟੀ. ਲਾਗੂ ਹੋਣ ਦੀ ਸੂਰਤ ''ਚ ਘਰੇਲੂ ਨਿਰਮਾਣ ''ਚ ਵਾਧਾ ਕਰਨ ''ਤੇ ਖਾਸ ਧਿਆਨ ਦੇਣਾ ਹੋਵੇਗਾ। ਚਰਚਾ ਹੈ ਕਿ ਜੀ.ਐੱਸ. ਟੀ. ਲਾਗੂ ਹੋਣ ਦੀ ਸੂਰਤ ''ਚ ਮੋਬਾਇਲ ਹੈਂਡਸੈਟ ਦੇ ਲਈ ਕੁਝ ਜ਼ਰੂਰੀ ਉਪਕਰਣ ''ਤੇ ਆਯਾਤ ਫੀਸ ਲੱਗ ਸਕਦੀ ਹੈ। ਅਜਿਹਾ ਹੋਇਆ ਤਾਂ ਦੇਸ਼ ''ਚ ਮੋਬਾਇਲ ਹੈਂਡਸੈਟ ਬਣਾਉਣਾ ਮਹਿੰਗਾ ਹੋ ਜਾਵੇਗਾ।
ਜੇਕਰ ਸਾਰੇ ਤਰ੍ਹਾਂ ਦੇ ਹੈਂਡਸੈਟ(ਸਮਾਰਟਫੋਨ+ਫੀਚਰ ਫੋਨ) ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਵੀ 26 ਫੀਸਦੀ ਹਿੱਸੇਦੇਰੀ ਦੇ ਨਾਲ ਸੈਮਸੰਗ ਪਹਿਲੇ ਸਥਾਨ ''ਤੇ ਹੈ। ਜਦਕਿ ਆਈਟੇਲ 9 ਫੀਸਦੀ ਦੇ ਨਾਲ ਦੂਜੇ, ਮਾਈਕ੍ਰੋਮੈਕਸ 8 ਫੀਸਦੀ ਦੇ ਨਾਲ ਤੀਜੇ, ਸ਼ਿਓਮੀ 7 ਫੀਸਦੀ ਦੇ ਨਾਲ ਚੌਥੇ ਅਤੇ ਵੀਵੋ 6 ਫੀਸਦੀ ਦੇ ਨਾਲ ਪੰਜਵੇਂ ਸਥਾਨ ''ਤੇ ਹੈ। ਰਿਸਚਰਸ ਕੰਪਨੀ ਦਾ ਕਹਿਣਾ ਹੈ ਕਿ ਸਮਾਰਟਫੋਨ ਹੈਂਡਸੈਟ ਦੇ ਬਜ਼ਾਰ ਦੀ ਰਣਨੀਤੀ ''ਚ ਖਾਸ ਬਦਲਾਅ ਹੋ ਰਿਹਾ ਹੈ। ਹੁਣ ਤੱਕ ਦੁਕਾਨਾਂ ''ਚ ਵਿਕਰੀ ''ਤੇ ਧਿਆਨ ਦੇਣ ਵਾਲੀ ਕੰਪਨੀਆਂ ਓਪੋ, ਵੀਵੋ ਅਤੇ ਜਿਓਨੀ ਹੁਣ ਆਨਲਾਈਨ ''ਤੇ ਵੀ ਪੂਰਾ ਧਿਆਨ ਦੇ ਰਹੀਂ ਹੈ। ਜਦਕਿ ਜਿਆਦਾਤਰ ਆਨਲਾਈਨ ਵੇਚਣ ਵਾਲੀ ਸ਼ਿਓਮੀ ਅਤੇ ਮੋਟੋਰੋਲਾ ਦੁਕਾਨਾਂ ਦਾ ਰੁਝਾਨ ਕਰ ਰਹੀਂ ਹੈ ਤਾਂਕਿ ਛੋਟੇ ਸ਼ਹਿਰਾਂ ਦੀ ਸੰਭਾਵਨਾਵਾਂ ਲਈ ਵਰਤਿਆ ਜਾ ਸਕੇ।
ਮਹਿੰਗੇ ਫੋਨ ਦੀ ਵਿਕਰੀ ''ਚ ਵਾਧਾ
ਰਿਸਚਰਸ ਏਜੰਸੀ ਦਾ ਕਹਿਣਾ ਹੈ ਕਿ ਸਾਲ 2017 ਦੀ ਪਹਿਲੀ ਤਿਮਾਹੀ ''ਚ ਔਸਤ ਖਰੀਦ ਕੀਮਤ 2000 ਰੁਪਏ ਵੱਧ ਗਈ ਹੈ। ਇਸ ਬਡੋਤਰੀ ਦੀ ਵਜ੍ਹਾਂ ਇਹ ਹੈ ਕਿ ਜਿਆਦਾਤਰ ਲੋਕ 8 ਤੋ 20 ਹਜ਼ਾਰ ਰੁਪਏ ਦੀ ਕੀਮਤ ਵਾਲੇ ਫੋਨ ਨੂੰ ਖਰੀਦਣਾ ਪਸੰਦ ਕਰ ਰਹੇ ਹੈ। ਇਸ ਲਈ ਮੋਬਾਇਲ ਹੈਂਡਸੈਟ ਬਣਾਉਣ ਵਾਲੀ ਕੰਪਨੀਆਂ ਹੁਣ ਆਪਣੀ ਖੂਬੀਆਂ ਨਾਲ ਖੇਡ ਰਹੀਂ ਹੈ। ਜਿਵੇਂ ਜਿਓਨੀ ਦਾ ਪੰਜ ਲਾਈਨ ''ਬੈਟਰੀ ਐਂਡ ਸੈਲਫੀ '' ਹੈ ਤਾਂ ਓਪੋ ਦਾ ''ਸੈਲਫੀ ਐਕਸਪਰਟ'' ਅਤੇ ਵੀਵੋ ਦਾ ''ਕੈਮਰਾ ਐਂਡ ਮਿਊਜਿਕ''।
15 ਤੋਂ 20 ਹਜ਼ਾਰ ਰੁਪਏ ਦੀ ਕੀਮਤ ਵਾਲੇ ਹੈਂਡਸੈਟ ਦਾ ਬਜ਼ਾਰ 158 ਫੀਸਦੀ ਦੀ ਦਰ ''ਚ ਵਾਧਾ ਜਦਕਿ 30 ਹਜ਼ਾਰ ਰੁਪਏ ਤੋਂ ਜਿਆਦਾ ਦੀ ਕੀਮਤ ਵਾਲੇ ਬਜ਼ਾਰ ਤੋਂ ਵੱਧਣ ਦੀ ਰਫਤਾਰ 35 ਫੀਸਦੀ ਰਹੀਂ ਹੈ।
