ਇਨਸਾਨਾਂ ਦੀ ਤਰ੍ਹਾਂ ਗਰਮੀ ਮਹਿਸੂਸ ਕਰ ਸਕਦੈ ਇਹ ਰੋਬੋਟ
Sunday, Jul 31, 2016 - 02:51 PM (IST)
ਜਲੰਧਰ : ਜਾਪਾਨੀ ਵਿਗਿਆਨੀਆਂ ਨੇ ਇਕ ਅਜਿਹਾ ਹਿਊਮਨੋਇਡ ਰੋਬੋਟ ਤਿਆਰ ਕੀਤਾ ਹੈ ਜੋ ਆਪਣੇ-ਆਪ ਖੁਦ ਨੂੰ ਮੂਵ ਕਰ ਸਕਦਾ ਹੈ ਤੇ ਇਸ ਦਾ ਹਰਕਤ ਕਰਨ ਦਾ ਤਰੀਕਾ ਬਿਲਕੁਲ ਇਨਸਾਨਾਂ ਵਰਗਾ ਹੈ। ਇਨਸਾਨੀ ਚਿਹਰੇ ਵਾਲੇ ਇਸ ਰੋਬੋਟ ''ਚ 42 ਨਿਊਮੈਟਿਕ ਐਕਿਊਰੇਟਰ ਲੱਗੇ ਹਨ ਤੇ ਇਸ ਦਾ ਸੈਂਟ੍ਰਲ ਪੈਟ੍ਰਨ ਜਨਰੇਟਰ (ਸੀ. ਪੀ. ਜੀ.) ਇਸ ਨੂੰ ਅਜਿਹੇ ਹਾਵ-ਭਾਵ ਦੇਣ ''ਚ ਮਦਦ ਕਰਦਾ ਹੈ। ਸੀ. ਪੀ. ਜੀ. ਇਕ ਅਜਿਹਾ ਨਿਊਰਲ ਸਿਸਟਮ ਹੈ ਜਿਸ ਦੀ ਮਦਦ ਨਾਲ ਰੋਬੋਟ ਨਜ਼ਦੀਕੀ, ਤਾਪਮਾਨ ਤੇ ਨਮੀਂ ਨੂੰ ਮਹਿਸੂਸ ਕਰ ਸਕਦਾ ਹੈ।
ਰੋਬੋਟ ਚਿਹਰੇ, ਹੱਥਾਂ, ਬਾਹਾਂ ਦੀ ਮੂਵਮੈਂਟ ਨੂੰ ਆਪਣੀ ਮਰਜ਼ੀ ਮੁਤਾਬਿਕ ਕੰਟ੍ਰੋਲ ਕਰ ਸਕਦਾ ਹੈ ਤੇ ਇਹ ਸਭ ਨਿਊਰਲ ਨੈੱਟਵਰਕ ਕਰਕੇ ਹੀ ਸੰਭਵ ਹੁੰਦਾ ਹੈ। ਇਸ ਰੋਬੋਟ ਨੂੰ ਅਜੇ ਸ਼ੋਅਕੇਸ ਹੀ ਕੀਤਾ ਗਿਆ ਹੈ ਤੇ ਰੀਸਰਚਰ ਇਸ ਨੂੰ ਹੋਰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
