ਪੁਰਾਤਨ ਭੂਚਾਲ ਦੇ ਸੰਕੇਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਵਿਗਿਆਨਕ

Monday, Jan 25, 2016 - 03:02 PM (IST)

ਪੁਰਾਤਨ ਭੂਚਾਲ ਦੇ ਸੰਕੇਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਵਿਗਿਆਨਕ

ਨਵੀਂ ਦਿੱਲੀ/ਜਲੰਧਰ- (ਪ. ਸ) : ਭੂਚਾਲ ਦੇ ਲਿਹਾਜ ਤੋਂ ਭਾਰਤ ਬੇਹੱਦ ਸੰਵੇਦਨਸ਼ੀਲ ਹੈ। ਇਸ ਲਈ ਵਿਗਿਆਨਕ ਪੁਰਾਤਨ ਭੂਚਾਲਾਂ ਦੇ ਸੰਕੇਤਾਂ ਨੂੰ ਸਮਝਣ ਦੀ ਕੋਸ਼ਿਸ਼ ''ਚ ਜੁਟੇ ਹਨ। ਵਿਸ਼ਵ ਬੈਂਕ ਦੇ ਇਕ ਅਨੁਮਾਨ ਦੇ ਮੁਤਾਬਕ ਹਰ ਸਾਲ ਭਾਰਤ ਦੇ ਵੱਖ-ਵੱਖ ਇਲਾਕਿਆਂ ''ਚ ਲਗਭਗ 1000 ਛੋਟੇ-ਵੱਡੇ ਭੂਚਾਲ ਆਉਂਦੇ ਹਨ। ਬੀਤੀ 3 ਜਨਵਰੀ ਨੂੰ ਇੰਫਾਲ ਜੋ ਕਿ ਭਾਰਤੀ ਰਾਜ ਮਨੀਪੁਰ ਦੀ ਰਾਜਧਾਨੀ ''ਚ ਤੱੜਕੇ ਆਏ 6.7 ਤੀਬਰਤਾ ਦੇ ਭੂਚਾਲ ਨਾਲ ਜ਼ਿਆਦਾ ਲੋਕ ਜ਼ਖ਼ਮੀ ਤਾਂ ਨਹੀਂ ਹੋਏ ਪਰ ਇਹ ਇਕ ਚੇਤਾਵਨੀ ਦੇ ਰੂਪ ''ਚ ਜਰੂਰ ਦੇਖਿਆ ਜਾਣਾ ਚਾਹੀਦਾ ਹੈ।

ਰਾਸ਼ਟਰੀ ਸੰਕਟ ਪਰਬੰਧਨ ਅਥਾਰਟੀ ਨੇ ਇਕ ਅਨੁਮਾਨ ''ਚ ਪਾਇਆ ਹੈ ਕਿ ਭਾਰਤ ਦਾ ਲਗਭਗ 59 ਫੀਸਦੀ ਹਿੱਸਾ ਮੱਧਮ ਜਾਂ ਤੇਜ ਭੂਚਾਲ ਸੰਬੰਧੀ ਖਤਰੇ ਦੇ ਲਿਹਾਜ ਨਾਲੋਂ ਸੰਵੇਦਨਸ਼ੀਲ ਹੈ। ਇਸ ਅਨੁਮਾਨ ਦੇ ਸ਼ੁਰੂਆਤ ''ਚ ਪਾਇਆ ਗਿਆ ਹੈ ਕਿ ਭਾਰਤ ਦੀਆਂ ਉਪਨਗਰੀਆਂ ਇਲਾਕਿਆਂ ''ਚ ਜ਼ਿਆਦਾਤਰ ਇਮਾਰਤਾਂ ਯੋਜਨਾਬੱਧ ਤਰੀਕੇ ਨਾਲ ਨਹੀਂ ਬਣਾਈਆਂ ਗਈਆਂ ਹਨ ਅਤੇ ਇਹ ਭੂਚਾਲ ਰੋਧੀ ਨਿਰਮਾਣ ਸਿਧਾਂਤਾਂ ਦਾ ਪਾਲਨ ਵੀ ਨਹੀਂ ਕੀਤਾ ਗਿਆ ਹੈ। ਇਸ ''ਤੇ ਐੱਨ. ਡੀ. ਐੱਮ. ਏ. ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਸਾਲ 1990 ਅਤੇ 2006 ਦੇ ਵਿੱਚਕਾਰ ਭਾਰਤ ''ਚ 3 ਭਿਆਨਕ ਭੂਚਾਲ ਆਏ ਅਤੇ ਇਨ੍ਹਾਂ ਦੇ ਕਾਰਣ 23 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।


Related News