ਸੈਮਸੰਗ ਦੇ ਅਗਲੇ ਫਲੈਗਸ਼ਿਪ Galaxy S11 ਦੀ ਲਾਂਚਿੰਗ ਡੇਟ ਆਈ ਸਾਹਮਣੇ

10/06/2019 11:53:06 PM

ਗੈਜੇਟ ਡੈਸਕ—ਸੈਮਸੰਗ ਦੇ ਫਲੈਗਸ਼ਿਪ ਡਿਵਾਈਸੇਜ Samsung Galaxy S10 ਤੇ Samsung Galaxy S10+ਮਾਰਕੀਟ ਦੇ ਪ੍ਰੀਮੀਅਮ ਸੈਗਮੈਂਟ 'ਚ ਯੂਜ਼ਰਸ ਨੂੰ ਖੂਬ ਪਸੰਦ ਆ ਰਹੇ ਹਨ, ਉੱਥੇ ਕੰਪਨੀ ਅਗਲੇ ਫਲੈਗਸ਼ਿਪ ਗਲੈਕਸੀ ਐੱਸ11 ਦੇ ਡਿਵੈੱਲਪਮੈਂਟ 'ਚ ਜੁੱਟੀ ਗਈ ਹੈ। SamMobile ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਗਲੈਕਸੀ ਐੱਸ11 ਨੂੰ 2020 'ਚ ਫਰਵਰੀ ਦੇ ਤੀਸਰੇ ਹਫਤੇ ਲਾਂਚ ਕੀਤਾ ਜਾਵੇਗਾ। ਰਿਪੋਰਟ ਦੀ ਮੰਨੀਏ ਤਾਂ ਸੈਮਸੰਗ ਦਾ ਹਾਈ-ਪ੍ਰੋਫਾਈਲ ਅਨਪੈਕਡ ਈਵੈਂਟ 18 ਫਰਵਰੀ 2020 ਨੂੰ ਲਾਂਚ ਹੋ ਸਕਦਾ ਹੈ।

ਸਾਊਥ ਕੋਰੀਆ ਦੀ ਸਮਾਰਟਫੋਨ ਕੰਪਨੀ ਵੀ ਆਪਣੇ ਗਲੈਕਸੀ ਐੱਸ ਲਾਈਨਅਪ ਨੂੰ ਡਿਵਾਈਸੇਜ ਫਰਵਰੀ ਮਹੀਨੇ 'ਚ ਲਾਂਚ ਕਰਦੀ ਰਹੀ ਹੈ। ਇਸ ਸੀਰੀਜ਼ ਦੇ ਡਿਵਾਈਸੇਜ ਦੀ ਸੇਲ ਗਲੋਬਲੀ ਮਾਰਚ 'ਚ ਸ਼ੁਰੂ ਹੁੰਦੀ ਹੈ। ਇਸ ਸਾਲ ਗਲੈਕਸੀ ਐੱਸ10 ਲਾਈਨਅਪ 20 ਫਰਵੀਰ 2019 ਨੂੰ ਲਾਂਚ ਕੀਤਾ ਗਿਆ ਸੀ ਅਤੇ ਡਿਵਾਈਸੇਜ ਦੀ ਸੇਲ 8 ਮਾਰਚ ਤੋਂ ਸ਼ੁਰੂ ਹੋ ਗਈ ਸੀ। ਹਰ ਵਾਰ ਦੀ ਤਰ੍ਹਾਂ ਅਜੇ ਸਾਹਮਣੇ ਆਈ ਇਹ ਅਫਵਾਹ ਸਿਰਫ ਇਕ ਕਿਆਸ ਮੰਨੀ ਜਾ ਸਕਦੀ ਹੈ। ਹਾਲਾਂਕਿ ਸੈਮਮੋਬਾਇਲ ਵੱਲੋਂ ਸੈਮਸੰਗ ਲੀਕਸ ਨੂੰ ਲੈ ਕੇ ਭਰੋਸੇਮੰਦ ਜਾਣਕਾਰੀ ਹੁਣ ਤਕ ਮਿਲਦੀ ਰਹੀ ਹੈ।

iPhone 11 ਨੂੰ ਦੇਵੇਗਾ ਟੱਕਰ
ਸੈਮਸੰਗ ਗਲੈਕਸੀ ਐੱਸ11 ਸਮਾਰਟਫੋਨ ਬੇਸ਼ੱਕ ਕੰਪਨੀ ਦਾ ਇਕ ਵੱਡਾ ਅਪਗ੍ਰੇਡ ਹੋਵੇਗਾ ਅਤੇ ਮੰਨੀਆ ਜਾ ਰਿਹਾ ਹੈ ਕਿ ਇਸ ਨੂੰ ਆਈਫੋਨ 11 ਪ੍ਰੋ ਮੈਕਸ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਜਾਵੇਗਾ। ਅਜਿਹੇ 'ਚ ਸਮਾਰਟਫੋਨ 'ਚ ਕਈ ਵੱਡੇ ਬਦਲਾਅ ਅਤੇ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ। ਐਪਲ ਦੇ ਟਾਪ-ਐਂਡ ਆਈਫੋਨ ਦੀ ਤਰ੍ਹਾਂ ਗੈਲਕਸੀ ਐੱਸ11 ਲਾਈਨਅਪ ਦਾ ਫੋਕਸ ਕੈਮਰੇ 'ਤੇ ਹੋਵੇਗਾ। ਇਸ ਸੀਰੀਜ਼ 'ਚ ਸ਼ਾਮਲ ਡਿਵਾਈਸ ਦੇ ਪਲੱਸ ਵੇਰੀਐਂਟ 'ਚ ਸੈਮਸੰਗ ਆਪਣੇ ਲੇਟੈਸਟ ਕੈਮਰਾ ਸੈਂਸਰ ਦੇ ਸਕਦਾ ਹੈ।

ਅਫਵਾਹਾਂ ਦੀ ਮੰਨੀਏ ਤਾਂ ਇਸ ਸਮਾਰਟਫੋਨ 'ਚ ਸੈਮਸੰਗ 108 ਮੈਗਾਪਿਕਸਲ ਕੈਮਰਾ ਸੈਂਸਰ ਦੇ ਸਕਦਾ ਹੈ, ਜੋ 5x ਆਪਟੀਕਲ ਜ਼ੂਮ ਸਪੋਰਟ ਨਾਲ ਆਵੇਗਾ। ਇਹ ਸੈਂਸਰ ਇਸ ਤੋਂ ਪਹਿਲਾਂ Xiaomi Mi Mix Alpha ਕੰਸੈਪਟ ਫੋਨ 'ਚ ਦਿਖ ਚੁੱਕਿਆ ਹੈ। ਸਾਹਮਣੇ ਆਇਆ ਹੈ ਕਿ ਇਹ ਹੈਂਡਸੈੱਟ ਬਟਨਲੈੱਸ ਡਿਜ਼ਾਈਨ ਵਾਲਾ ਹੋਵੇਗਾ ਅਤੇ ਸਪੀਡੋਮੀਟਰ ਵਰਗੇ ਫੀਚਰਸ ਵੀ ਇਸ 'ਚ ਸ਼ਾਮਲ ਕੀਤੇ ਜਾਣਗੇ। ਇਨ੍ਹਾਂ ਹੀ ਨਹੀਂ, ਸੈਮਸੰਗ ਆਪਣੇ ਅਗਲੇ ਫਲੈਗਸ਼ਿਪ 'ਚ 1ਟੀ.ਬੀ. ਤਕ ਦਾ ਇੰਟਰਨਲ ਸਟੋਰੇਜ਼ ਦੇ ਸਕਦਾ ਹੈ। ਇਕ ਹੋਰ ਲੀਕ ਦੀ ਮੰਨੀਏ ਤਾਂ ਗਲੈਕਸੀ ਐੱਸ11 ਸੀਰੀਜ਼ 'ਚ ਇਕ ਨਵਾਂ ਮਾਡਲ ਐੱਸ ਪੈੱਨ ਸਪੋਰਟ ਨਾਲ ਆ ਸਕਦਾ ਹੈ, ਜੋ ਗਲੈਕਸੀ ਨੋਟ ਸੀਰੀਜ਼ ਦੀ ਜਗ੍ਹਾ ਲਵੇਗਾ।


Karan Kumar

Content Editor

Related News