4,590 ਰੁਪਏ ''ਚ ਸੈਮਸੰਗ ਨੇ ਲਾਂਚ ਕੀਤਾ ਸਮਾਰਟਫੋਨ, ਮਿਲੇਗਾ 3 ਮਹੀਨੇ ਤੱਕ ਫ੍ਰੀ 4ਜੀ ਨੈੱਟ
Tuesday, Aug 23, 2016 - 02:02 PM (IST)
ਜਲੰਧਰ- ਦੱਖਣ ਕੋਰੀਆ ਦੀ ਇਲੈਕਟ੍ਰਾਨਿਕਸ ਕੰਪਨੀ ਸੈਮਸੰਗ ਨੇ ਭਾਰਤ ''ਚ ਬੇਹੱਦ ਹੀ ਸਸਤਾ 4ਜੀ ਸਮਾਰਟਫੋਨ ਜ਼ੈੱਡ2 ਲਾਂਚ ਕੀਤਾ ਹੈ। ਸੈਮਸੰਗ ਜ਼ੈੱਡ2 ਸਮਾਰਟਫੋਨ ਦੀ ਕੀਮਤ 4,590 ਰੁਪਏ ਹੈ। ਇਹ 29 ਅਗਸਤ ਤੋਂਂ ਈ-ਰਿਟੇਲ ਪਲੇਟਫਾਰਮ ਪੇ. ਟੀ. ਐੱਮ ਅਤੇ ਸੈਮਸੰਗ ਆਫਲਾਈਨ ਸਟੋਰ ''ਚ ਉਪਲੱਬਧ ਹੋਵੇਗਾ। ਇਹ ਗੋਲਡ, ਬਲੈਕ ਅਤੇ ਵਾਇਨ ਰੈੱਡ ਕਲਰ ਵੇਰਿਅੰਟ ''ਚ ਉਪਲੱਬਧ ਹੋਵੇਗਾ। ਇਸਦੇ ਨਾਲ ਕੰਪਨੀ ਰਿਲਾਇੰਸ ਜਿਓ ਸਿਮ ਵੀ ਫ੍ਰੀ ''ਚ ਦੇਵੇਗੀ, ਜਿਸ ''ਚ ਜਿਓ ਪ੍ਰੀ-ਵਿਯੂ ਆਫਰ ਮਿਲੇਗਾ, ਜਿਸ ਨਾਲ 90 ਦਿਨਾਂ ਤੱਕ ਅਨਲਿਮਟਿਡ ਡਾਟਾ ਐਕਸੈਸ ਕਰ ਸਕੋਗੇ।
ਸੈਮਸੰਗ ਜ਼ੈੱਡ 2 ਸਪੈਸੀਫਿਕੇਸ਼ਨਸ
ਓ. ਐੱਸ - ਟਾਇਜ਼ਨ 2.4 ਆਪਰੇਟਿੰਗ ਸਿਸਟਮ
ਡਿਸਪਲੇ - 4 ਇੰਚ ਦੀ ਡਬਲੀਯੂ ਵੀ. ਜੀ. ਏ
ਪ੍ਰੋਸੈਸਰ - 1.5 ਗੀਗਾਹਰਟਜ਼ ਕਵਾਡ-ਕੋਰ ਪ੍ਰੋਸੈਸਰ
ਰੈਮ - 1 ਜੀ. ਬੀ ਰੈਮ
ਇਨਬਿਲਟ ਸਟੋਰੇਜ- 8 ਜੀ. ਬੀ
ਕਾਰਡ ਸਪੋਰਟ - 128 ਜੀ. ਬੀ ਅਪ ਟੂ
ਕੈਮਰਾ ਸੈਟਅਪ - 5 ਮੈਗਾਪਿਕਸਲ ਰਿਅਰ ਕੈਮਰਾ, ਐੱਲ. ਈ. ਡੀ ਫਲੈਸ਼, ਫਰੰਟ ਵੀ. ਜੀ. ਏ ਕੈਮਰਾ
ਬੈਟਰੀ - 1500 ਐੱਮ. ਏ. ਐੱਚ ਬੈਟਰੀ
ਹੋਰ ਖਾਸ ਫੀਚਰਸ - ਓ. ਟੀ. ਜੀ,ਡੂਅਲ ਸਿਮ ਸਪੋਰਟ, 4ਜੀ ਕੁਨੈੱਕਟੀਵਿਟੀ, ਵਾਇਸ ਓਵਰ ਐੱਲ. ਟੀ. ਈ
