ਸੈਮਸੰਗ ਇਸ ਮਹੀਨੇ ਲਾਂਚ ਕਰੇਗਾ ਆਪਣਾ 4 ਕੈਮਰਿਆਂ ਵਾਲਾ ਸਮਾਰਟਫੋਨ

Monday, Nov 12, 2018 - 11:28 PM (IST)

ਸੈਮਸੰਗ ਇਸ ਮਹੀਨੇ ਲਾਂਚ ਕਰੇਗਾ ਆਪਣਾ 4 ਕੈਮਰਿਆਂ ਵਾਲਾ ਸਮਾਰਟਫੋਨ

ਗੈਜੇਟ ਡੈਸਕ—ਦੱਖਣੀ ਕੋਰੀਆ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸੈਮਸੰਗ ਇਸ ਮਹੀਨੇ ਆਪਣਾ 4 ਕੈਮਰੇ ਵਾਲਾ ਗਲੈਕਸੀ ਏ9 ਸਮਾਰਟਫੋਨ ਲਾਂਚ ਕਰੇਗੀ, ਜਿਸ ਦੀ ਕੀਮਤ ਕਰੀਬ 39,000 ਰੁਪਏ ਰੱਖੀ ਜਾ ਸਕਦੀ ਹੈ। ਇੰਡਸਟਰੀ ਨਾਲ ਜੁੜੇ ਸੂਤਰਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸ ਸਮਾਰਟਫੋਨ ਰਾਹੀਂ ਕੰਪਨੀ ਪ੍ਰੀਮੀਅਮ ਸੈਗਮੈਂਟ 'ਚ ਸਭ ਤੋਂ ਜ਼ਿਆਦਾ ਵਿਕਣ ਵਾਲਾ ਵਨਪਲੱਸ 6ਟੀ ਫੋਨ ਨੂੰ ਟਕੱਰ ਦੇਵੇਗੀ। ਇਸ 'ਚ 6.3 ਇੰਚ ਦੀ ਫੁੱਲ ਐੱਚ.ਡੀ.+ (1080x2220 ਪਿਕਸਲ) ਇਨਫਿਨਿਟੀ ਡਿਸਪਲੇਅ ਹੈ, ਜਿਸ ਦਾ ਆਸਪੈਕਟ ਰੇਸ਼ੀਓ 18:5:9 ਹੈ। ਹੈਂਡਸੈਟ 'ਚ ਕੁਆਲਕਾਮ ਸਨੈਪਡਰੈਗਨ 660 ਪ੍ਰੋਸੈਸਰ ਹੈ ਅਤੇ ਇਸ 'ਚ 6ਜੀ.ਬੀ./8ਜੀ.ਬੀ. ਰੈਮ ਨਾਲ 128 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਡਿਊਲ ਸਿਮ ਵਾਲਾ ਸੈਸਮੰਗ ਗਲੈਕਸੀ ਏ9 (2018) ਐਂਡ੍ਰਾਇਡ 8.0 ਓਰੀਓ 'ਤੇ ਚੱਲਦਾ ਹੈ।

PunjabKesari

ਫੋਟੋਗ੍ਰਾਫੀ ਲਈ ਇਸ 'ਚ ਐੱਫ/1.7 ਨਾਲ 24 ਮੈਗਾਪਿਕਸਲ ਦਾ ਆਟੋਫੋਕਸ ਸੈਂਸਰ, ਅਪਰਚਰ ਐੱਫ/2.4 ਨਾਲ 10 ਮੈਗਾਪਿਕਸਲ ਦਾ ਟੇਲੀਫੋਟੋ ਸੈਂਸਰ, ਅਪਰਚਰ ਐੱਫ/2.4 ਨਾਲ 8 ਮੈਗਾਪਿਕਸਲ ਸੈਂਸਰ ਅਤੇ ਅਪਰਚਰ ਐੱਫ/2.2 ਨਾਲ 5 ਮੈਗਾਪਿਕਸਲ ਡੈਪਥ ਸੈਂਸਰ ਦਿੱਤਾ ਗਿਆ ਹੈ। ਸੈਲਫੀ ਦੇ ਸ਼ੌਕੀਨਾਂ ਲਈ ਸਮਾਰਟਫੋਨ 'ਚ 24 ਮੈਗਾਪਿਕਸਲ ਸੈਂਸਰ ਮਿਲੇਗਾ ਜੋ ਅਪਚਰ ਐੱਫ/2.2 ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3,800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ ਜੋ ਫਾਸਟ ਚਾਰਜਿੰਗ ਸਪਾਰਟ ਕਰਦੀ ਹੈ।


Related News