Samsung ਆਪਣੇ S Pen ''ਚ ਕਰ ਸਕਦੀ ਏ ਵੱਡੇ ਬਦਲਾਅ

09/27/2016 3:32:54 PM

ਜਲੰਧਰ : ਸੈਮਸੰਗ ਆਪਣੀ ਨੋਟ ਸੀਰੀਜ਼ ''ਚ ਸਪੈਸ਼ਲ ਸਟਾਈਲਸ ਲਈ ਜਾਣੀ ਜਾਂਦੀ ਹੈ, ਜਿਸ ਨੂੰ ਐੱਸ ਪੈੱਨ ਵੀ ਕਿਹਾ ਜਾਂਦਾ ਹੈ। ਇਸ ਦੀ ਮਦਦ ਨਾਲ ਨੋਟ ਸਰੀਰੀਜ਼ ਦੇ ਫੈਬਲੇਟ ਪ੍ਰੀਮੀਅਮ ਬਣ ਜਾਂਦੇ ਹਨ। ਤਾਜ਼ਾ ਜਾਣਕਾਰੀ ਦੇ ਮੁਤਾਬਿਕ ਸੈਮਸੰਗ ਨੇ ਇਕ ਪੇਟੈਂਟ ਰਜਿਸਟਰ ਕਰਵਾਇਆ ਹੈ ਜਿਸ ''ਚ ਐੱਸ ਪੈੱਨ ''ਚ ਵੱਡੀਆਂ ਅਪਡੇਟਸ ਦੇਖਣ ਨੂੰ ਮਿਲ ਸਕੀਆਂ ਹਨ। ਪੇਟੈਂਟ ''ਚ ਦਿਖਾਇਆ ਗਿਆ ਹੈ ਕਿ ਇਸ ਪੈਨ ''ਚ ''ਅਕਾਮੋਂਡੇਸ਼ਨ ਸਪੇਸ'' ਹੋਵੇਗੀ ਤੇ ਇਸ ਦੇ ਨਾਲ ਐੱਸ ਪੈੱਨ ''ਚ ਸਪੀਕਰ ਮਾਡਿਊਲ ਵੀ ਲੱਗਾ ਹੋ ਸਕਦਾ ਹੈ। ਇਸ ਮਾਡਿਊਲ ਨਾਲ ਪ੍ਰਾਡਿਊਸ ਹੋਣ ਵਾਲੇ ਸਾਊਂਡ ਦੀ ਕੁਆਲਿਟੀ ਬਿਹਤਰ ਹੋ ਜਾਵੇਗੀ।

ਇਸ ਸਪੀਕਰ ਨੂੰ ਪੈੱਨ ਸਲਾਟ ਦੇ ਨਾਲ ਐਡ ਕੀਤਾ ਜਾ ਸਕਦਾ ਹੈ। ਇਸ ਪੇਟੈਂਟ ''ਚ ਦਿਖਾਇਆ ਗਿਆ ਹੈ ਕਿ ਸਪੀਕਰ ਤੋਂ ਇਲਾਵਾ ਐੱਸ ਪੈੱਨ ''ਚ ਏਅਰ ਕਮਾਂਡ ਫੀਚਰ ਤੇ ਸਮਾਰਟ ਸਲੈਕਟ ਟੂਲ ਵੀ ਹੋ ਸਕਦਾ ਹੈ। ਹਾਲਾਂਕਿ ਇਸ ਸਿਰਫ ਇਕ ਪੇਟੈਂਟ ਹੈ ਪਰ ਇਸ ਸਭ ''ਚੋਂ ਕਿੰਨਾ ਕੁਝ ਸਹੀ ਹੁੰਦਾ ਹੈ ਤੇ ਕਿੰਨਾ ਨਹੀਂ ਇਹ ਤਾਂ ਭਵਿੱਖ ''ਚ ਹੀ ਪਤਾ ਚੱਲੇਗਾ।


Related News