ਸੈਮਸੰਗ ਨੇ ਪੇਸ਼ ਕੀਤਾ Quantum Dot ਟੈਕਨਾਲੋਜੀ ਵਾਲਾ Curved Monitor
Tuesday, Jan 03, 2017 - 08:52 AM (IST)

ਜਲੰਧਰ- ਸੈਮਸੰਗ ਨੇ ਵੀਰਵਾਰ ਨੂੰ ਕਵਾਂਟਮ ਡਾਟ ਟੈਕਨਾਲੋਜੀ ਨਾਲ ਨਵੇਂ Curved Monitor ਨੂੰ ਪੇਸ਼ ਕੀਤਾ ਹੈ। ਕੰਪਨੀ ਦੇ ਮੁਤਾਬਕ ਇਸ Monitor ਨੂੰ ਖਾਸ ਗੇਮਰਸ ਲਈ ਕੀਤਾ ਗਿਆ ਹੈ। ਸੈਮਸੰਗ ਨੇ ਇਸ Monitor ਨੂੰ ਸੀ. ਐੱਚ. 711 ਦਾ ਨਾਂ ਦਿੱਤਾ ਹੈ ਅਤੇ ਇਸ ਨੂੰ ਸੀ. ਈ. ਐੱਸ. 2017 ''ਚ ਲਾਂਚ ਕੀਤਾ ਜਾਵੇਗਾ। ਸੀ. ਈ. ਐੱਸ. ਇਸ Monitor ਦੀ ਕੀਮਤ ਅਤੇ ਉਪਲੱਬਧਤਾ ਦੇ ਬਾਰੇ ''ਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ।
ਸੈਮਸੰਗ ਸੀ. ਐੱਚ. 711 ਕਵਰਡ ਕਵਾਂਟਮ ਡਾਟ Monitor 27 ਇੰਚ ਅਤੇ 31.5 ਇੰਚ ਦੀ ਸਕਰੀਨ ਸਾਈਜ਼ ਨਾਲ ਆਵੇਗਾ। ਫੀਚਰਸ ਦੀ ਗੱਲ ਕਰੀਏ ਤਾਂ ਇਸ ''ਚ 1,800 ਆਰ ਰੇਡਿਅਸ ਵਕਰਤਾ ਅਤੇ 178 ਡਿਗਰੀ ਨਾਲ ਡਿਸਪਲੇ ਹੋ ਰਹੀਆਂ ਤਸਵੀਰਾਂ ਨੂੰ ਦੇਖਿਆ ਜਾ ਸਕੇਗਾ। ਦੋਵੇਂ ਵੇਰਿਅੰਟ ਕਿਊ. ਐੱਚ. ਡੀ. (2560x1440 ਪਿਕਸਲ) ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੇ ਹਨ। ਇਨ੍ਹਾਂ Monitors ਨੂੰ ਸੱਜੇ-ਖੱਬੇ ਅਤੇ ਉੱਪਰ-ਨੀਚੇ ਐਡਜਸਟ ਕੀਤਾ ਜਾ ਸਕਦਾ ਹੈ। Monitor ਦੇ ਅੱਗੇ ਵੱਲ ਕਲੀਅਰ ਡਿਜ਼ਾਈਨ ਦੇਖਣ ਨੂੰ ਮਿਲਦਾ ਹੈ, ਜਦ ਕਿ ਪਿੱਛੇ ਵੱਲ ਪਾਵਰ ਅਤੇ ਐੱਚ. ਡੀ. ਐੱਮ. ਵਰਗੇ ਬਟਨਜ਼ ਅਤੇ ਪੋਰਟਸ ਲੱਗੇ ਹਨ।