ਸੈਮਸੰਗ ਦੇ ਇਸ ਨਵੇਂ ਫੀਚਰ ਨਾਲ ਹੁਣ ਸਮਾਰਟ ਟੀਵੀ ਨਾਲ ਕੰਟਰੋਲ ਕਰੋ ਕੰਪਿਊਟਰ

Sunday, Dec 30, 2018 - 11:00 AM (IST)

ਗੈਜੇਟ ਡੈਸਕ- ਇੰਟਰਨੈਸ਼ਨਲ ਕੰਜ਼ਿਊਮਰ ਇਲੈਕਟ੍ਰਾਨਿਕ ਸ਼ੋਅ 'ਚ ਅਜੇ ਕੁਝ ਦਿਨ ਬਾਕੀ ਹਨ। ਦੱਖਣ ਕੋਰੀਆ ਦੀ ਦਿੱਗਜ ਟੈਕਨਾਲੋਜੀ ਕੰਪਨੀ Samsung ਨੇ ਆਪਣੇ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਪ੍ਰੋਜੈਕਟਸ ਨੂੰ ਸ਼ੋਅਕੇਸ ਕਰ ਦਿੱਤਾ ਹੈ। Samsung ਨੇ ਨਵਾਂ ਫੀਚਰ ਪੇਸ਼ ਕੀਤਾ ਹੈ ਜਿਸ ਦੇ ਨਾਲ ਸਮਾਰਟ ਟੀ. ਵੀ ਦੀ ਸਮਰੱਥਾ ਪਹਿਲਾਂ ਤੋਂ ਬਿਹਤਰ ਹੋ ਜਾਵੇਗੀ। ਇਸ ਤਕਨੀਕ ਨਾਲ ਤੁਸੀਂ ਆਪਣੇ ਸਮਾਰਟ ਟੀ. ਵੀ. ਤੋਂ ਆਪਣੇ ਪੀ.ਸੀ. ਨੂੰ ਕੰਟਰੋਲ ਕਰ ਸਕਣਗੇ।

ਰਿਮੋਟ ਐਕਸੇਸ ਨਾਲ ਵਾਇਰਲੈੱਸ ਕੰਟਰੋਲ 
ਇਸ ਫੈਂਸੀ ਫੀਚਰ ਨੂੰ ਰਿਮੋਟ ਐਕਸੈਸ ਨਾਂ ਦਿੱਤਾ ਗਿਆ ਹੈ। ਇਸ ਫੀਚਰ ਦੇ ਰਾਹੀਂ ਤੁਸੀਂ ਆਪਣੇ ਸਮਾਰਟ ਟੀ.ਵੀ. ਨਾਲ ਆਪਣੇ ਪੀ. ਸੀ ਨੂੰ ਕੰਟਰੋਲ ਕਰ ਸਕਣਗੇ। ਇਸ ਨਾਲ ਨਾ ਸਿਰਫ ਤੁਸੀਂ ਆਪਣੇ ਪੀ. ਸੀ ਨੂੰ ਕੰਟਰੋਲ ਕਰ ਸਕਦੇ ਹਨ ਸਗੋਂ ਸਮਾਰਟਫੋਨ ਤੇ ਟੈਬਲੇਟਸ ਨੂੰ ਵੀ ਕੰਟਰੋਲ ਕਰ ਸਕਦੇ ਹੋ। ਇਸ ਟੈਲੀਵਿਜ਼ਨ ਨਾਲ ਤੁਸੀਂ ਆਪਣੀ ਡਿਵਾਈਸ ਨੂੰ ਵਾਇਰਲੈੱਸ ਤਰੀਕੇ ਨਾਲ ਕੁਨੈੱਕਟ ਕਰ ਸਕਦੇ ਹੋ। ਮਤਲਬ ਤੁਸੀਂ ਆਪਣੇ ਟੈਲੀਵਿਜ਼ਨ 'ਤੇ ਸਮਾਰਟਫੋਨ ਗੇਮ ਖੇਡ ਸਕਦੇ ਹੋ।PunjabKesariਕਿਵੇਂ ਕੰਮ ਕਰੇਗਾ ਇਹ ਫੀਚਰ
Samsung ਨੇ ਇਸ ਤਕਨੀਕ ਦਾ ਐਲਾਨ ਕਰ ਦਿੱਤਾ ਹੈ। ਇਹ ਫੀਚਰ ਆਈ. ਪੀ. ਨੈੱਟਵਰਕ ਦਾ ਇਸਤੇਮਾਲ ਕਰਕੇ ਵਾਇਰਲੈੱਸ ਕੁਨੈੱਕਸ਼ਨ ਸਥਾਪਤ ਕਰ ਤੁਹਾਡੇ ਪੀ. ਸੀ ਜਾਂ ਲੈਪਟਾਪ ਨਾਲ ਕੁਨੈੱਕਟ ਹੋ ਜਾਂਦਾ ਹੈ। ਕੁਨੈੱਕਟ ਹੋਣ ਤੋਂ ਬਾਅਦ ਤੁਹਾਨੂੰ ਇਕ ਕੀ-ਬੋਰਡ ਤੇ ਮਾਊਸ ਦੀ ਜ਼ਰੂਰਤ ਹੋਵੇਗੀ। ਜਿਸ ਤੋਂ ਬਾਅਦ ਤੁਸੀਂ ਆਪਣੀ ਕਿਸੇ ਵੀ ਡਿਵਾਈਸ ਨੂੰ ਐਕਸੇਸ ਕਰ ਸਕੋਗੇ। ਹਾਲਾਂਕਿ ਇਹ ਫੀਚਰ ਸਾਰੀਆਂ ਐਪਸ ਦੇ ਨਾਲ ਕੰਮ ਨਹੀਂ ਕਰੇਗਾ। ਕੁਝ ਕੰਪੈਟਿਬਲ ਐਪਸ ਦੇ ਨਾਲ ਹੀ ਇਹ ਫੀਚਰ ਕੰਮ ਕਰੇਗਾ।


Related News