ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆ ਸਕਦੈ ਸੈਮਸੰਗ ਦਾ ਨਵਾਂ ਫੋਲਡੇਬਲ ਸਮਾਰਟਫੋਨ

Thursday, Jan 03, 2019 - 04:23 PM (IST)

ਟ੍ਰਿਪਲ ਰੀਅਰ ਕੈਮਰਾ ਸੈਟਅਪ ਨਾਲ ਆ ਸਕਦੈ ਸੈਮਸੰਗ ਦਾ ਨਵਾਂ ਫੋਲਡੇਬਲ ਸਮਾਰਟਫੋਨ

ਗੈਜੇਟ ਡੈਸਕ- ਦੱਖਣ ਕੋਰੀਆਈ ਦੀ ਮੋਬਾਇਲ ਨਿਰਮਾਤਾ ਕੰਪਨੀ Samsung ਇਸ ਸਾਲ ਆਪਣੇ ਫੋਲਡੇਬਲ ਸਮਾਰਟਫੋਨ ਤੋਂਂ ਪਰਦਾ ਚੁੱਕ ਸਕਦੀ ਹੈ। ਸਮਾਰਟਫੋਨ ਨੂੰ Galaxy Flex/Fold ਦੇ ਨਾਂ ਨਾਲਂ ਉਤਾਰਿਆ ਜਾ ਸਕਦਾ ਹੈ। ਉਂਮੀਦ ਹੈ ਕਿ ਸੈਮਸੰਗ ਬਰਾਂਡ ਦਾ ਇਹ ਸਮਾਰਟਫੋਨ Galaxy F ਸੀਰੀਜ ਦਾ ਹਿੱਸਾ ਹੋਵੇਗਾ। ਹਾਲ ਹੀ 'ਚ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਨਾਲ Samsung ਫੋਲਡੇਬਲ ਸਮਾਰਟਫੋਨ 'ਚ ਦਿੱਤੇ ਜਾਣ ਵਾਲੇ ਕੈਮਰਾ ਸੈਅਟਪ ਅਤੇ ਫੋਨ ਦੀ ਡਿਸਪਲੇਅ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਹੋਈ ਹੈ।

ਦੱਖਣ ਕੋਰੀਆਈ ਦੀ ਵੈੱਬਸਾਈਟ ETNews ਦੀ ਰਿਪੋਰਟ ਤੋਂ ਪਤਾ ਚਲਿਆ ਹੈ ਕਿ ਸਮਾਰਟਫੋਨ 'ਚ ਫੋਟੋਗਰਾਫੀ ਲਈ ਟ੍ਰਿਪਲ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਇਸ 'ਚ ਤੀਜਾ ਕੈਮਰਾ ਸੁਪਰ ਵਾਇਡ-ਐਂਗਲ ਸੈਂਸਰ ਨਾਲ ਲੈਸ ਹੋਵੇਗਾ। Samsung ਦੀ ਅਗਲੀ ਫਲੈਗਸ਼ਿਪ Galaxy S10 ਸੀਰੀਜ 'ਚ ਵੀ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਗਲੈਕਸੀ ਐਸ10 ਸੀਰੀਜ ਦੇ ਦੋ ਵੇਰੀਐਂਟ ਟ੍ਰਿਪਲ ਰੀਅਰ ਸੈਂਸਰ ਤਾਂ ਉਥੇ ਹੀ ਇਸ ਦੇ ਪ੍ਰੀਮੀਅਮ ਵੇਰੀਐਂਟ 'ਚ ਕੁਆਡ ਰੀਅਰ ਕੈਮਰਾ ਸੈਟਅਪ ਦੀ ਝਲਕ ਦੇਖਣ ਨੂੰ ਮਿਲੇਗੀ।PunjabKesariਫੋਲਡ ਕਰਨ 'ਤੇ ਡਿਵਾਇਸ 'ਚ 4.58 ਇੰਚ ਦੀ ਡਿਸਪਲੇਅ ਮਿਲੇਗੀ ਤਾਂ ਉਥੇ ਹੀ ਜਦੋਂ ਸਮਾਰਟਫੋਨ ਫੋਲਡ ਨਹੀਂ ਕੀਤਾ ਜਾਵੇਗਾ ਤਾਂ ਅਜਿਹੀ ਹਾਲਤ 'ਚ ਯੂਜ਼ਰ 7.3 ਇੰਚ ਦੇ ਡਿਸਪਲੇ ਦਾ ਮਿਲੇਗੀ ਉਮੀਦ ਹੈ ਕਿ Samsung ਦਾ ਫੋਲਡੇਬਲ ਸਮਾਰਟਫੋਨ Bixby 3.0 ਦੇ ਨਾਲ ਆ ਸਕਦਾ ਹੈ। ਅਗਲੇ ਮਹੀਨੇ ਫਰਵਰੀ 2019 'ਚ ਮੋਬਾਇਲ ਵਰਲਡ ਕਾਂਗਰਸ (MWC 2019) ਦੇ ਦੌਰਾਨ ਸਮਾਰਟਫੋਨ ਨੂੰ ਪੇਸ਼ ਕੀਤੇ ਜਾਣ ਦੀ ਵੀ ਉਮੀਦ ਹੈ।

ਸੈਮਸੰਗ ਬਰਾਂਡ ਦਾ ਇਹ ਸਮਾਰਟਫੋਨ ਮਾਰਚ 2019 'ਚ ਲਾਂਚ ਕੀਤਾ ਜਾ ਸਕਦਾ ਹੈ, ਪਰ ਹੁਣੇ ਕੰਪਨੀ ਨੇ ਫੋਨ  ਦੇ ਲਾਂਚ ਡੇਟ ਨੂੰ ਲੈ ਕੇ ਚੱਪੀ ਬਣਾ ਰੱਖੀ ਹੈ। ਪਰ  ਉਮੀਦ ਹੈ ਕਿ ਭਾਰਤੀ ਬਾਜ਼ਾਰ 'ਚ ਇਸ ਡਿਵਾਈਸ ਦੀ ਕੀਮਤ 1,20,000 ਰੁਪਏ ਜਾਂ ਇਸ ਤੋਂ ਜਿਆਦਾ ਹੋ ਸਕਦੀ ਹੈ।


Related News