ਸੈਮਸੰਗ ਦੇ ਇਸ ਸਮਾਰਟਫੋਨ ਨੂੰ ਜਲਦੀ ਮਿਲੇਗੀ ਐਂਡਰਾਇਡ 9 ਪਾਈ ਅਪਡੇਟ

11/15/2018 1:05:50 PM

ਗੈਜੇਟ ਡੈਸਕ– ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ ਕਿ ਸੈਮਸੰਗ ਦੇ ਫਸੈਗਸ਼ਿੱਪ ਸਮਾਰਟਫੋਨ ਸਭ ਤੋਂ ਬੈਸਟ ਸਮਾਰਟਫੋਨਜ਼ ’ਚੋਂ ਇਕ ਹਨ। ਪਰ ਜਿਥੇ ਐਂਡਰਾਇਡ ਅਪਡੇਟ ਦੀ ਗੱਲ ਆਉਂਦੀ ਹੈ, ਕੰਪਨੀ ਕਾਫੀ ਹੱਦ ਤਕ ਦੂਜੀਆਂ ਕੰਪਨੀਆਂ ਤੋਂ ਪਿੱਛੇ ਦਿਖਾਈ ਦਿੰਦੀ ਹੈ। ਜਿਥੋਂ ਤਕ ਇਕ ਪਾਸੇ ਐਂਡਰਾਇਡ 9 ਪਾਈ ਲਾਂਚ ਹੋਏ ਕਾਫੀ ਸਮਾਂ ਹੋ ਗਿਆ ਹੈ ਉਥੇ ਹੀ ਕੰਪਨੀ ਦੇ ਟਾਪ-ਐਂਡ S ਅਤੇ ਨੋਟ ਸੀਰੀਜ਼ ਦੇ ਸਮਾਰਟਫੋਨ ਐਂਡਰਾਇਡ 8.1 ਓਰੀਓ ’ਤੇ ਕੰਮ ਕਰ ਰਹੇ ਹਨ ਅਤੇ ਇਨ੍ਹਾਂ ’ਚ ਗਲੈਕਸੀ ਨੋਟ 9 ਵੀ ਸ਼ਾਮਲ ਹੈ। ਹਾਲਾਂਕਿ ਜੇਕਰ ਇਕ ਨਵੀਂ ਰਿਪੋਰਟ ਦੀ ਮੰਨੀਏ ਤਾਂ ਇਨ੍ਹਾਂ ਸਮਾਰਟਫੋਨਜ਼ ਦੇ ਯੂਜ਼ਰਜ਼ ਨੂੰ ਨਵੀਂ ਐਂਡਰਾਇਡ ਅਪਡੇਟ ਪਾਉਣ ਲਈ ਹੁਣ ਜ਼ਿਆਦਾ ਸਮੇਂ ਤਕ ਇੰਤਜ਼ਾਰ ਨਹੀਂ ਕਰਨਾ ਹੋਵੇਗਾ। 

SamMobile ਮੁਤਾਬਕ, ਸੈਮਸੰਗ ਦੇ ਟਾਪ-ਐਂਡ ਸਮਾਰਟਫੋਨ ਨੂੰ ਵਾਈ-ਫਾਈ ਅਲਾਇੰਸ ਨੇ ਐਂਡਰਾਇਡ 9 ਪਾਈ ਲਈ ਸਰਟੀਫਾਈ ਕੀਤਾ ਹੈ। ਇਨ੍ਹਾਂ ਸਮਾਰਟਫੋਨਜ਼ ’ਚ Galaxy S9, Galaxy Note 9, Galaxy S8, Galaxy Note 8 ਅਤੇ Galaxy Note 7 Fan Edition ਸਮਾਰਟਫੋਨ ਸ਼ਾਮਲ ਹਨ। ਇਸ ਦਾ ਮਤਲਬ ਹੈ ਕਿ ਇਨ੍ਹਾਂ ਸਮਾਰਟਫੋਨ ਨੂੰ ਕੰਪਨੀ ਜਲਦੀ ਹੀ ਐਂਡਰਾਇਡ 9 ਪਾਈ ਅਪਡੇਟ ਦੇ ਸਕਦੀ ਹੈ।

ਸੈਮਸੰਗ ਨੇ ਹਾਲ ਹੀ ’ਚ ‘One UI’ ਨੂੰ ਪੇਸ਼ ਕੀਤਾ ਸੀ। One UI ਇਕ ਰੀਫ੍ਰੈਸ਼ ਯੂਜ਼ਰ ਇੰਟਰਫੇਸ ਹੈ ਜੋ ਹੁਣ ਜਲਦੀ ਹੀ ਸੈਮਸੰਗ ਦੇ ਅਪਕਮਿੰਗ ਫਸੈਗਸ਼ਿੱਪ ਸਮਾਰਟਫੋਨ ਦੇ ਨਾਲ ਪੁਰਾਣੇ ਸਮਾਰਟਫੋਨ ’ਚ ਰੋਲ-ਆਊਟ ਕੀਤਾ ਜਾਵੇਗਾ। ਐਂਡਰਾਇਡ 9 ਪਾਈ ’ਤੇ ਬੇਸਡ One UI ਸੈਮਸੰਗ ਗਲੈਕਸੀ S9, S9+ ਅਤੇ ਗਲੈਕਸੀ 8 ਸਮਾਰਟਫੋਨ ’ਚ ਵੀ ਦਿੱਤਾ ਜਾਵੇਗਾ। ਕਿਉਂਕਿ One UI ਇਕ ਵੱਡੀ ਅਪਡੇਟ ਹੈ, ਇਸ ਲਈ ਸੈਮਸੰਗ ਨੂੰ ਹੁਣ ਤੋਂ ਆਪਣੇ ਸਾਰੇ ਇੰਨ-ਲਾਈਨ ਸਮਾਰਟਫੋਨ ਨੂੰ ਐਂਡਰਾਇਡ ਪਾਈ ਅਪਡੇਟ ਲਈ ਤਿਆਰ ਕਰਨਾ ਹੋਵੇਗਾ। ਸਮਾਰਟਫੋਨ ਨੂੰ ਐਂਡਰਾਇਡ 9 ਪਾਈ ਦੇ ਨਾਲ ਵਾਈ-ਫਾਈ ਸਰਟੀਫਿਕੇਸ਼ਨ ਦੇਣ ਦੇ ਪਿੱਛੇ ਇਕ ਕਾਰਨ ਇਹ ਵੀ ਹੋ ਸਕਦਾ ਹੈ। 


Related News