Galaxy Note 7 ਨੇ ਤੋੜੇ ਡਿਮਾਂਡ ਦੇ ਸਾਰੇ ਰਿਕਾਰਡ ; ਸੈਮਸੰਗ

Wednesday, Aug 24, 2016 - 02:53 PM (IST)

Galaxy Note 7 ਨੇ ਤੋੜੇ ਡਿਮਾਂਡ ਦੇ ਸਾਰੇ ਰਿਕਾਰਡ ;  ਸੈਮਸੰਗ

ਜਲੰਧਰ : ਟੈੱਕ ਜਾਇੰਟ ਸੈਮਸੰਗ ਨੇ ਇਕ ਰਿਪੋਰਟ ''ਚ ਦੱਸਿਆ ਕਿ ਗਲੈਕਸੀ ਨੋਟ 7 ਦੀ ਮੰਦ ਸਾਡੀ ਉਮੀਦ ਤੋਂ ਕਿਤੇ ਜ਼ਿਆਦਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਗਲੈਕਸੀ ਨੋਟ 7 ਦੀ ਪ੍ਰੀਆਰਡਰ ਬੁਕਿੰਗ ਦੇ ਜੋ ਅੰਕੜੇ ਅਸੀਂ ਸੋਚੇ ਸੀ, ਉਹ ਸਭ ਗਲਤ ਸਾਬਿਤ ਹੋਏ ਹਨ ਤੇ ਲੋਕਾਂ ਵੱਲੋਂ ਇਸ ਦੀ ਡਿਮਾਂਡ ਹੁਣ ਤੱਕ ਦੇ ਪ੍ਰੀਮਿਅਮ ਸਮਾਰਟਫੋਂਸ ਦੀ ਡਿਮਾਂਡ ''ਚ ਸਭ ਤੋਂ ਜ਼ਿਆਦਾ ਹੈ।

 

ਆਸਾਨ ਸ਼ਬਦਾਂ ''ਚ ਗਲੈਕਸੀ ਨੋਟ 7 ਸਮਾਰਟਫੋਂਸ ਦੀ ਡਿਮਾਂਡ ਜ਼ਿਆਦਾ ਹੈ ਕੇ ਇਸ ਦਾ ਪ੍ਰਾਡਕਸ਼ਨ ਘਟ ਹੈ। ਟੈੱਕ ਜਾਇੰਟ ਇਸ ਫੋਨ ਦੀ ਪ੍ਰਾਡਕਸ਼ਨ ਨੂੰ ਤੇਜ਼ ਕਰ ਚੱਕੀ ਹੈ ਤੇ ਜਲਦ ਤੋਂ ਜਲਦ ਡਿਮਾਂਡ ਦੇ ਮੁਤਾਬਿਕ ਪ੍ਰਾਡਕਸ਼ਨ ਨੂੰ ਸੰਭਾਲ ਲਿਆ ਜਾਵੇਗਾ। ਪ੍ਰੋਫਿਟ ਤੇ ਮਾਰਕੀਟ ਸ਼ੇਅਰ ਦੀ ਗੱਲ ਕੀਤੀ ਜਾਵੇ ਤਾਂ ਗਲੋਬਲ ਮਾਰਕੀਟ ਸ਼ੇਅਰ ''ਚ ਸੈਮਸੰਗ ਇਕ ਵਾਰ ਫਿਰ ਸਭ ਤੋਂ ਅੱਗੇ ਹੀ ਸਾਬਿਤ ਹੋਵੇਗਾ।


Related News