ਸੈਮਸੰਗ ਦੇ ਇਨ੍ਹਾਂ ਦੋ ਸ਼ਾਨਦਾਰ ਸਮਾਰਟਫੋਨਜ਼ ਦੀ ਕੀਮਤ ''ਚ ਭਾਰੀ ਕਟੌਤੀ

Saturday, Dec 22, 2018 - 02:26 PM (IST)

ਸੈਮਸੰਗ ਦੇ ਇਨ੍ਹਾਂ ਦੋ ਸ਼ਾਨਦਾਰ ਸਮਾਰਟਫੋਨਜ਼ ਦੀ ਕੀਮਤ ''ਚ ਭਾਰੀ ਕਟੌਤੀ

ਗੈਜੇਟ ਡੈਸਕ- ਸਮਾਰਟਫੋਨ ਨਿਰਮਾਤਾ ਕੰਪਨੀ Samsung ਨੇ Galaxy A7 (2018), ਗਲੈਕਸੀ ਜੇ8 ਤੇ ਗਲੈਕਸੀ ਜੇ6 ਦੀਆਂ ਕੀਮਤਾਂ 'ਚ ਕਟੌਤੀ ਕਰ ਦਿੱਤੀ ਹੈ। ਨਵੀਂ ਕੀਮਤਾਂ ਦੇ ਨਾਲ ਸੈਮਸੰਗ ਦੇ ਇਹ ਸਮਾਰਟਫੋਨਜ਼ ਦੇਸ਼ ਭਰ ਦੇ ਰਿਟੇਲ ਆਊਟਲੇਟਸ 'ਤੇ ਖਰੀਦਣ ਲਈ ਉਪਲੱਬਧ ਹੈ। ਉਥੇ ਹੀ ਫਲਿਪਕਾਰਟ, ਅਮੇਜ਼ਾਨ ਇੰਡੀਆ ਤੇ ਪੇ. ਟੀ. ਐੱਮ 'ਤੇ ਇਸ ਫੋਨਜ਼ ਨੂੰ ਛੋਟ ਦੇ ਨਾਲ ਵੇਚਿਆ ਜਾ ਰਿਹਾ ਹੈ। ਹਾਲਾਂਕਿ ਸੈਮਸੰਗ ਦੇ ਆਨਲਾਈਨ ਸਟੋਰ 'ਤੇ ਅਜੇ ਵੀ ਲਾਂਚ ਕੀਮਤਾਂ ਹੀ ਲਿਸਟਿਡ ਹਨ। ਦੱਸ ਦੇਈਏ ਕਿ ਕੀਮਤਾਂ 'ਚ ਹੋਈ ਕਟੌਤੀ ਦੀ ਜਾਣਕਾਰੀ 91mobiles ਦੀ ਇਕ ਰਿਪੋਰਟ ਵਲੋਂ ਸਾਹਮਣੇ ਆਈ ਹੈ। 

Galaxy A7 ( 2018 ) 
ਸੈਮਸੰਗ ਗਲੈਕਸੀ ਏ7(2018) ਦੇ ਟਾਪ-ਐਂਡ ਵੇਰੀਐਂਟ 6 ਜੀ. ਬੀ ਰੈਮ ਤੇ 128 ਜੀ. ਬੀ ਸਟੋਰੇਜ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਮਤਲਬ ਹੁਣ ਇਹ ਵੇਰੀਐਂਟ 28,990 ਰੁਪਏ ਦੀ ਜਗ੍ਹਾ 25,990 ਰੁਪਏ 'ਚ ਮਿਲੇਗਾ। ਉਥੇ ਹੀ ਗਲੈਕਸੀ ਏ7 ਦਾ ਬੇਸ ਵੇਰੀਐਂਟ 4 ਜੀ. ਬੀ ਰੈਮ ਤੇ 64 ਜੀ. ਬੀ. ਇਨਬਿਲਟ ਸਟੋਰੇਜ ਦੇ ਨਾਲ ਆਉਂਦਾ ਹੈ ਤੇ ਹੁਣ ਇਹ 23,990 ਰੁਪਏ ਦੀ ਜਗ੍ਹਾ 21,990 ਰੁਪਏ 'ਚ ਮਿਲਦਾ ਹੈ।PunjabKesari

Samsung Galaxy J8 ਅਤੇ J6
ਭਾਰਤ 'ਚ ਇਸ ਸਾਲ ਜੁਲਾਈ 'ਚ ਇਸ ਸਮਾਰਟਫੋਨ ਨੂੰ 18,990 ਰੁਪਏ 'ਚ ਲਾਂਚ ਕੀਤਾ ਗਿਆ ਸੀ। ਹੁਣ ਇਹ ਫੋਨ 3,000 ਰੁਪਏ ਦੀ ਕਟੌਤੀ ਦੇ ਨਾਲ 15,990 ਰੁਪਏ 'ਚ ਖਰੀਦਣ ਲਈ ਉਪਲੱਬਧ ਹੈ।  ਗਲੈਕਸੀ ਜੇ6+ ਨੂੰ 15,990 ਰੁਪਏ ਦੀ ਜਗ੍ਹਾ 14,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਉਥੇ ਹੀ ਗਲੈਕਸੀ ਜੇ6 ਦੇ 3 ਜੀ. ਬੀ ਤੇ 4 ਜੀ. ਬੀ. ਰੈਮ ਵੇਰੀਐਂਟ ਕਰੀਬ 11,490 ਰੁਪਏ 12,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਗਲੈਕਸੀ ਜੇ4+ਤੇ ਗਲੈਕਸੀ ਜੇ2 ਕੋਰ ਦੀ ਕੀਮਤ 'ਚ 1,000 ਰੁਪਏ ਦੀ ਕਟੌਤੀ ਕੀਤੀ ਗਈ ਹੈ।PunjabKesari


Related News