ਭਾਰਤ ''ਚ ਲਾਂਚ ਹੋਈ ਸੈਮਸੰਗ ਦੀ ਇਹ ਨਵੀਂ ਸਰਵਿਸ

03/22/2017 4:38:54 PM

ਜਲੰਧਰ- ਕੋਰੀਆਈ ਸਮਾਰਟਫੋਨ ਨਿਰਮਾਤਾ ਕੰਪਨੀ ਨਵੀਂ ਸਰਵਿਸ ਸੈਮਸੰਗ ਪੇ (Samsung Pay) ਨੂੰ ''ਅਰਲੀ ਐਕਸੈੱਸ ਪ੍ਰੋਗਰਾਮ'' ਦੇ ਤਹਿਤ ਅਧਿਕਾਰਤ ਤੌਰ ''ਤੇ ਭਾਰਤ ''ਚ ਲਾਂਚ ਕਰ ਚੁੱਕੀ ਹੈ। ਇਸ ਐਪ ''ਚ ਸਰਕਾਰੀ ਯੂਨੀਫਾਇਡ ਪੇਮੈਂਟਸ ਇੰਟਰਫੇਸਨੂੰ ਵੀ ਇੰਟੀਗ੍ਰੇਟ ਕੀਤਾ ਹੈ। ਐੱਨ.ਐੱਫ.ਸੀ. ਸਪੋਰਟ ਤੋਂ ਇਲਾਵਾ ਸੈਮਸੰਗ ਪੇ, ਮੈਗਨੇਟਿਕ ਸਕਿਓਰ ਟ੍ਰਾਂਸਮਿਸ਼ਨ (ਐੱਮ.ਐੱਸ.ਟੀ) ਸਪੋਰਟ ਦੇ ਨਾਲ ਆਉਂਦਾ ਹੈ। ਇਸ ਰਾਹੀਂ ਉਨ੍ਹਾਂ ਸਾਰੇ ਆਊਟਲੇਟ ''ਤੇ ਪੇਮੈਂਟ ਕੀਤੀ ਜਾ ਸਕਦੀ ਹੈ ਜੋ ਕਾਰਡ-ਸਵੈਪਿੰਗ ਪ੍ਰਕਿਰਿਆ ਆਫਰ ਕਰਦੇ ਹਨ। ਕੰਪਨੀ ਕੰਪਨੀ ਨੇ ਗਾਹਕਾਂ ਨੂੰ ਇਸ ਦੇ ਐਕਸੈੱਸ ਲਈ ਸਾਈਨ ਅਪ ਕਰਨ ਦਾ ਐਲੈਨ ਕਰ ਦਿੱਤਾ ਹੈ। ਭਾਰਤ ''ਚ ਆਉਣ ਤੋਂ ਬਾਅਦ ਸੈਮਸੰਗ ਪੇ ਸਰਵਿਸ ਫਿਲਹਾਲ ਕੁਝ ਹੀ ਡਿਵਾਈਸਿਜ਼ ਨੂੰ ਸਪੋਰਟ ਕਰ ਰਹੀ ਹੈ ਜਿਸ ਵਿਚ ਸੈਮਸੰਗ ਗਲੈਕਸੀ ਨੋਟ 5, ਸੈਮਸੰਗ ਗਲੈਕਸੀ ਐੱਸ7, ਸੈਮਸੰਗ ਗਲੈਕਸੀ ਐੱਸ7 ਐੱਜ, ਸੈਮਸੰਗ ਗਲੈਕਸੀ ਐੱਸ6 ਐੱਜ+, ਸੈਮਸੰਗ ਗਲੈਕਸੀ ਏ7 (2016) ਅਤੇ ਸੈਮਸੰਗ ਗਲੈਕਸੀ ਏ5 (2016) ਸ਼ਾਮਲ ਹੋਣਗੇ। 
 
ਸੈਮਸੰਗ ਪੇ ਸਰਵਿਸ ਲਈ ਸਾਈਨ-ਅਪ ਕਰਨ ਦੇ ਟਿਪਸ-
ਯੂਜ਼ਰ ਨੂੰ ਸੈਮਸੰਗ ਪੇ ਸਰਵਿਸ ਦੀ ਵਰਤੋਂ ਕਰਨ ਲਈ ਸੈਮਸੰਗ ਪੇ ਪ੍ਰਾਡਕਟ ਦੇ ਅਫੀਸ਼ੀਅਲ ਪੇਜ ''ਤੇ ਜਾ ਕੇ ਰਜਿਸਟ੍ਰੇਸ਼ਨ ''ਤੇ ਕਲਿਕ ਕਰਨਾ ਹੋਵੇਗਾ। ਸੈਮਸੰਗ ਪੇ ਨੇ ਵੀਜ਼ਾ, ਮਾਸਟਰ ਕਾਰਡ ਅਤੇਅਮਰੀਕਨ ਐਕਸਪ੍ਰੈੱਸ ਦੇ ਨਾਲ ਸਾਂਝੇਦਾਰੀ ਕੀਤੀ ਹੈ ਜੋ ਗੈਟਵੇਜ਼ ਦੀ ਤਰ੍ਹਾਂ ਕੰਮ ਕਰਦੇ ਹਨ। ਇਸ ਤੋਂ ਇਲਾਵਾ ਬੈਂਕ ਦੀ ਚੋਣ ਕਰਨ ਲਈ ਬੈਂਕ ਦੀ ਆਪਸ਼ਨ ਵੀ ਉਪਲੱਬਧ ਹੋਵੇਗੀ। ਇਸ ਵਿਚ ਐਕਸਿਸ, ਐੱਚ.ਡੀ.ਐੱਫ.ਸੀ. ਆਈ.ਸੀ.ਆਈ.ਸੀ., ਐੱਸ.ਬੀ.ਆਈ. ਅਤੇ Standard Chartered ਬੈਂਕ ਸ਼ਾਮਲ ਹੋਣਗੇ। ਸੈਮਸੰਗ ਪੇ ਐਕਸੈੱਸ ''ਚ ਮੰਗੀਆਂ ਗਈਆਂ ਜਾਣਕਾਰੀਆਂ ''ਚ ਸੈਮਸੰਗ ਯੂਜ਼ਰ ਆਈ.ਡੀ., ਮੋਬਾਇਲ ਨੰਬਰ ਅਤੇ ਪਿੰਨ ਕੋਡ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਪੇ.ਟੀ.ਐੱਮ. ਵਾਲੇਟ ਦੀ ਵਰਤੋਂ ਕਰਕੇ ਵੀ ਸੈਮਸੰਗ ਪੇ ਰਾਹੀਂ ਭੁਗਤਾਨ ਕੀਤਾ ਜਾ ਸਕਦਾ ਹੈ।

Related News