ਜਲਦ ਹੀ ਭਾਰਤ ''ਚ ਲਾਂਚ ਹੋਵੇਗੀ ਮੋਬਾਇਲ ਪੇਮੈਂਟ ਸਰਵਿਸ Samsung Pay
Thursday, Feb 23, 2017 - 05:04 PM (IST)
ਜਲੰਧਰ- ਕੁੱਝ ਸਮਾਂ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਸੈਮਸੰਗ ਜਲਦ ਹੀ ਭਾਰਤ ''ਚ ਵੀ ਮੋਬਾਇਲ ਪੇਮੇਂਟ ਸਰਵਿਸ ਸੈਮਸੰਗ ਪੇ ਨੂੰ ਲਾਂਚ ਕਰ ਸਕਦਾ ਹੈ। ਜਿਸ ਦੇ ਰਾਹੀਂ ਯੂਜ਼ਰਸ ਨੂੰ ਆਪਣੀ ਜੇਬ ''ਚ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਰੱਖਣ ਦੀ ਲੋੜ ਨਹੀਂ ਪਵੇਗੀ। ਕਿਹਾ ਜਾ ਰਿਹਾ ਹੈ ਕਿ ਇਹ ਸਰਵਿਸ ਸੈਮਸੰਗ ਦੇ ਕਈ ਗਲੈਕਸੀ ਡਿਵਾਇਸ ''ਚ ਪ੍ਰੀ-ਲੋਡਡ ਹੋ ਸਕਦੀ ਹੈ। ਜਿਸ ''ਚ ਸੈਮਸੰਗ ਗਲੈਕਸੀ ਨੋਟ 5 ਸ਼ਾਮਿਲ ਹੈ। ਉਥੇ ਹੀ ਨਵੀਂ ਜਾਣਕਾਰੀ ਦੇ ਮੁਤਾਬਕ, ਕੰਪਨੀ ਅਮਰੀਕਨ ਐਕਸਪ੍ਰੇਸ ਦੇ ਨਾਲ ਸਮਝੋਤਾ ਕਰ ਸਕਦਾ ਹੈ। ਇੰਨਾ ਹੀ ਨਹੀਂ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੈਮਸੰਗ ਆਪਣੀ ਪਾਰਟਨਰਸ਼ਿਪ ਵੀਜ਼ਾ ਅਤੇ ਮਾਸਟਰਕਾਰਡ ਨਾਲ ਵੀ ਕਰਨ ਦੀ ਸੋਚ ਰਿਹਾ ਹੈ।
ਸੈਮਸੰਗ ਨੇ ਆਪਣੇ ਯੂਜ਼ਰਸ ਨੂੰ ਟਿਊਟੋਰਿਅਲ ਦੀ ਮਦਦ ਨਾਲ ਦੱਸਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਇਸ ਐਪ ਦਾ ਕਿਵੇਂ ਇਸਤੇਮਾਲ ਕੀਤਾ ਜਾ ਸਕਦਾ ਹੈ। ਸੈਮਮੋਬਾਇਲ ਵੈੱਬਸਾਈਟ ਦੇ ਰਿਪੋਰਟ ''ਚ ਇਸ ਦੀ ਵਰਤੋਂ ਅਤੇ ਫੀਚਰ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਦੇ ਮੁਤਾਬਕ ਸੈਮਸੰਗ ਪੇ ਐਪ ਜਲਦ ਹੀ ਲਾਂਚ ਹੋਣ ਵਾਲੀ ਹੈ। ਇਹ ਐਪ ਸੁਰੱਖਿਅਤ ਅਤੇ ਸਰਲ ਮੋਬਾਇਲ ਪੇਮੇਂਟ ਕਰਨ ''ਚ ਮਦਦ ਕਰੇਗੀ। ਯੂਜ਼ਰਸ ਜਲਦ ਹੀ ਇਸ ਐਪ ਨੂੰ ਇਸਤੇਮਾਲ ਕਰ ਸਕਦੇ ਹਨ।
