Samsung Mobile fest, ਫਲਿੱਪਕਾਰਟ ''ਤੇ ਸਸਤੇ ''ਚ ਮਿਲ ਰਹੇ ਹਨ ਕਈ ਸਮਾਰਟਫੋਨਜ਼

Friday, Mar 10, 2017 - 11:53 AM (IST)

Samsung Mobile fest, ਫਲਿੱਪਕਾਰਟ ''ਤੇ ਸਸਤੇ ''ਚ ਮਿਲ ਰਹੇ ਹਨ ਕਈ ਸਮਾਰਟਫੋਨਜ਼

ਜਲੰਧਰ- ਈ-ਕਾਮਰਸ ਵੈਬਸਾਈਟ ਫਲਿੱਪਕਾਰਟ ''ਤੇ ਸੈਮਸੰਗ ਮੋਬਾਇਲ ਫੇਸਟ ਆਯੋਜਿਤ ਕੀਤਾ ਗਿਆ ਹੈ। ਇਸ ਦੌਰਾਨ ਸੈਮਸੰਗ ਸਮਾਰਟਫੋਨਜ਼ ''ਤੇ ਕਈ ਆਫਰਸ ਦਿੱਤੇ ਜਾ ਰਹੇ ਹਨ। ਇਨ੍ਹਾਂ ''ਚ ਸੈਮਸੰਗ ਗਲੈਕਸੀ ਆਨ ਨੈਕਸਟ, ਸੈਮਸੰਗ ਗਲੈਕਸੀ ਆਨ8, ਸੈਮਸੰਗ ਗਲੈਕਸੀ ਆਨ7, ਸੈਮਸੰਗ ਗਲੈਕਸੀ ਆਨ5, ਸੈਮਸੰਗ ਗਲੈਕਸੀ ਜੇ5 (2016), ਸੈਮਸੰਗ ਗਲੈਕਸੀ ਏ9 ਪ੍ਰੋ ਅਤੇ ਸੈਮਸੰਗ ਗਲੈਕਸੀ ਸੀ9 ਪ੍ਰੋ ਸਮਾਰਟਫੋਨਜ਼ ਸ਼ਾਮਲ ਹਨ। ਇਸ ਨਾਲ ਹੀ ਕਈ ਸਮਾਰਟਫੋਨਜ਼ ''ਤੇ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਗਾਹਕ ਆਪਣੇ ਪੁਰਾਣੇ ਫੋਨਜ਼ ਦੇ ਬਦਲੇ ਨਵਾਂ ਸਮਾਰਟਫੋਨ ਲੈ ਸਕਦੇ ਹਨ।

ਕਿਸ ਸਮਾਰਟਫੋਨ ''ਤੇ ਹੈ ਕਿੰਨੀ ਛੂਟ?
ਸੈਮਸੰਗ ਗਲੈਕਸੀ ਆਨ5 ਸਮਾਰਟਫੋਨ ''ਤੇ 2,860 ਰੁਪਏ ਦਾ ਫਲੈਟ ਡਿਕਾਊਂਟ ਦਿੱਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਇਹ ਫੋਨ 6,990 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਸੈਮਸੰਗ ਗਲੈਕਸੀ ਆਨ ਨੈਕਸਟ ਆਨ ਦੇ ਬਲੈਕ ਅਤੇ ਗੋਲਡ ਵੇਰਿਅੰਟ ''ਤੇ 2,590 ਰੁਪਏ ਦੀ ਛੂਟ ਦਿੱਤੀ ਜਾ ਰਹੀ ਹੈ। ਇਸ ਫੋਨ ਦੀ ਅਸਲ ਕੀਮਤ 18,490 ਰੁਪਏ ਹੈ। ਡਿਸਕਾਊਂਟ ਤੋਂ ਬਾਅਦ ਇਹ ਫੋਨ 15,900 ਰੁਪਏ ''ਚ ਉਪਲੱਬਧ ਹੈ। ਇਸ ਨਾਲ ਹੀ ਗਲੈਕਸੀ ਆਨ ਨੈਕਸਟ ''ਤੇ 15,000 ਰੁਪਏ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੈਮਸੰਗ ਗਲੈਕਸੀ ਜੇ5 (2016) ਦੀ ਕੀਮਤ ''ਚ 2,300 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਇਹ ਫੋਨ 10,900 ਰੁਪਏ ''ਚ ਖਰੀਦਣ ਲਈ ਉਪਲੱਬਧ ਹੈ। 
ਸੈਮਸੰਗ ਗਲੈਕਸੀ ਆਨ8 ''ਤੇ 2,000 ਰੁਪਏ ਅਤੇ ਸੈਮਸੰਗ ਗਲੈਕਸੀ ਆਨ7 ''ਤੇ 1,700 ਰੁਪਏ ਦੀ ਛੂਟ ਮਿਲ ਰਹੀ ਹੈ। ਇਹ ਦੇਵੇਂ ਫੋਨ ਬਲੈਕ ਅਤੇ ਗੋਲਡ ਵੇਰਿਅੰਟ ''ਚ ਮਿਲ ਰਿਹਾ ਹੈ। ਗਲੈਕਸੀ ਆਨ8 ''ਤੇ 13,000 ਰੁਪਏ ਤੱਕ ਦਾ ਐਕਸਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੈਮਸੰਗ ਗਲੈਕਸੀ ਏ9 ਪ੍ਰੋ ਅਤੇ ਸੈਮਸੰਗ ਗਲੈਕਸੀ ਸੀ9 ਪ੍ਰੋ ''ਤੇ ਨੋ ਕਾਸਟ ਈ. ਐੱਮ. ਆਈ. ਆਫਰ ਮਿਲ ਰਿਹਾ ਹੈ। ਇਨ੍ਹਾਂ ਦੇਵੋਂ ਫੋਨ ''ਤੇ 16,000 ਰੁਪਏ ਤੱਕ ਦਾ ਐਕਚੇਂਜ ਆਫਰ ਵੀ ਦਿੱਤਾ ਜਾ ਰਿਹਾ ਹੈ। ਸੈਮਸੰਗ ਗਿਅਰ ਫਿੱਟ 2 ਨੂੰ 3,010 ਰੁਪਏ ਦੀ ਛੂਟ ਨਾਲ 11,900 ਰੁਪਏ ''ਚ ਖਰੀਦਿਆ ਜਾ ਸਕਦਾ ਹੈ। ਫਲੈਟ ਡਿਸਕਾਊਂਟ ਅਤੇ ਐਕਸਚੇਂਜ ਆਫਰ ਤੋਂ ਇਲਾਵਾ ਜੇਕਰ ਗਾਹਕ ਐਕਸਿਸ ਬੈਂਕ ਬਜ ਕ੍ਰੇਡਿਟ ਬੈਂਕ ਬਜ ਕ੍ਰੇਡਿਟ ਕਾਰਡ ਤੋਂ ਪੇਮੇਂਟ ਕਰਦੇ ਹੋ ਤਾਂ ਉਨ੍ਹਾਂ ਨੂੰ 5 ਫੀਸਦੀ ਦੀ ਛੂਟ ਦਿੱਤੀ ਜਾਵੇਗੀ। ਨਾਲ ਹੀ ਕਈ ਸਮਾਰਟਫੋਨਜ਼ ਨਾਲ ਆਈਡੀਆ ਦੇ ਗਾਹਕਾਂ ਨੂੰ 1 ਜੀਬੀ ਦੇ ਰਿਚਾਰਜ ''ਤੇ 14 ਜੀਬੀ ਡਾਟਾ ਫਰੀ ਦਿੱਤਾ ਜਾ ਰਿਹਾ ਹੈ।

Related News