ਐਪਲ ਦੀ ਰਾਹ ’ਤੇ ਸੈਮਸੰਗ, ਇਨ੍ਹਾਂ ਫੋਨਜ਼ ਨਾਲ ਨਹੀਂ ਮਿਲਣਗੇ ਚਾਰਜਰ-ਈਅਰਫੋਨਜ਼ : ਰਿਪੋਰਟ

Tuesday, Oct 27, 2020 - 07:15 PM (IST)

ਐਪਲ ਦੀ ਰਾਹ ’ਤੇ ਸੈਮਸੰਗ, ਇਨ੍ਹਾਂ ਫੋਨਜ਼ ਨਾਲ ਨਹੀਂ ਮਿਲਣਗੇ ਚਾਰਜਰ-ਈਅਰਫੋਨਜ਼ : ਰਿਪੋਰਟ

ਗੈਜੇਟ ਡੈਸਕ—ਐਪਲ ਨੇ ਜਦ ਹਾਲ ਹੀ ’ਚ ਆਈਫੋਨ 12 ਸੀਰੀਜ਼ ਨਾਲ ਚਾਰਜਰ ਅਤੇ ਈਅਰਫੋਨਜ਼ ਨਾ ਦੇਣ ਦਾ ਐਲਾਨ ਕੀਤਾ ਸੀ ਤਾਂ ਕੰਪਨੀ ਦੇ ਇਸ ਫੈਸਲੇ ਦੀ ਕਈ ਬ੍ਰੈਂਡਸ ਨੇ ਆਲੋਚਨਾ ਕੀਤੀ। ਹਾਲਾਂਕਿ ਹੁਣ ਦੂਜੀਆਂ ਕੰਪਨੀਆਂ ਵੀ ਐਪਲ ਦੇ ਰਸਤੇ ਚੱਲਦੀਆਂ ਦਿਖ ਰਹੀਆਂ ਹਨ। ਰਿਪੋਰਟਸ ਦੀ ਮੰਨੀਏ ਤਾਂ ਹੁਣ ਸਾਊਥ ਕੋਰੀਅਨ ਕੰਪਨੀ ਸੈਮਸੰਗ ਆਪਣੇ ਗਲੈਕਸੀ ਐੱਸ21 ਸਮਾਰਟਫੋਨ ਨਾਲ ਚਾਰਜਰ ਅਤੇ ਈਅਰਫੋਨਜ਼ ਨਹੀਂ ਦੇ ਰਹੀ ਹੈ। ਕੰਪਨੀ ਦੇ ਇਸ ਫੈਸਲੇ ਨਾਲ ਵਾਤਾਵਰਣ ਨੂੰ ਹੋਣ ਵਾਲਾ ਨੁਕਸਾਨ ਤਾਂ ਘੱਟ ਹੋਵੇਗਾ ਹੀ ਨਾਲ ਹੀ ਇਸ ’ਚ ਕੰਪਨੀ ਦੇ ਰੈਵਿਨਿਊ ਮਾਰਜਨ ’ਚ ਵੀ ਵਾਧਾ ਹੋਵੇਗਾ।

ਕੋਰੀਆਈ ਮੀਡੀਆ ਦਾ ਕਹਿਣਾ ਹੈ ਕਿ ਕੰਪਨੀ ਸਿਰਫ ਐੱਸ21 ਹੀ ਨਹੀਂ ਬਾਕੀ ਸੀਰੀਜ਼ ਦੇ ਮਾਡਲਜ਼ ਗਲੈਕਸੀ ਐੱਸ21+ ਅਤੇ ਗਲੈਕਸੀ ਐੱਸ21 ਅਲਟਰਾ ਨਾਲ ਵੀ ਅਜਿਹਾ ਕਦਮ ਚੁੱਕ ਸਕਦੀ ਹੈ। ਉੱਥੇ, ਕੁਝ ਸੂਤਰਾਂ ਨੇ ਦੱਸਿਆ ਕਿ ਕੰਪਨੀ ਦੋਵੇਂ ਚੀਜ਼ਾਂ ਇਕੱਠੇ ਨਾ ਹਟਾਉਣ ਦੀ ਥਾਂ ਸਿਰਫ ਈਅਰਫੋਨਜ਼ ਦੀ ਕਟੌਤੀ ਕਰ ਸਕਦੀ ਹੈ ਅਤੇ ਬਾਕਸ ’ਚ ਸਿਰਫ ਚਾਰਜ ਨਾਲ ਆਵੇਗਾ।

ਕੰਪਨੀ ਕਾਸਟ ਕਟਿੰਗ ਲਈ ਅਜੇ ਵੀ ਕਈ ਤਰੀਕਿਆਂ ਦਾ ਇਸਤੇਮਾਲ ਕਰਦੀ ਹੈ। ਦੱਸ ਦੇਈਏ ਕਿ ਸੈਮਸੰਗ ਦੇ ਕੁਝ ਸਮਾਰਟਫੋਨਸ 45 ਵਾਟ ਫਾਸਟ ਚਾਰਜਿੰਗ ਸਪੋਰਟ ਕਰਦੇ ਹਨ ਹਾਲਾਂਕਿ ਅਜਿਹੇ ਫੋਨਸ ਨਾਲ ਕੰਪਨੀ ਚਾਰਜਰ ਸਿਰਫ 25 ਵਾਟ ਦਾ ਹੀ ਦਿੰਦੀ ਹੈ। ਅਜਿਹੇ ’ਚ ਜਿਹੜੇ ਯੂਜ਼ਰਸ ਫਾਸਟ ਚਾਰਜਿੰਗ ਚਾਹੁੰਦੇ ਹਨ ਉਨ੍ਹਾਂ ਨੂੰ 45 ਵਾਟ ਦਾ ਚਾਰਜਰ ਵੱਖ ਤੋਂ ਖਰੀਦÎਣਾ ਪੈਂਦਾ ਹੈ।

ਐਪਲ ਨੇ ਦੱਸਿਆ ਸੀ ਇਹ ਕਾਰਣ
ਐਪਲ ਮੁਤਾਬਕ ਬਾਕਸ ਨਾਲ ਚਾਰਜਰ ਅਤੇ ਈਅਰਪੋਡਸ ਕੱਢ ਦੇਣ ਨਾਲ ਇਲੈਕਟ੍ਰਾਨਿਕ ਕਚਰੇ ’ਤੇ ਲਗਾਮ ਲਗਾਈ ਜਾ ਸਕਦੀ ਹੈ। ਕੰਪਨੀ ਦੀ ਮੰਨੀਏ ਤਾਂ ਜ਼ਿਆਦਾਤਰ ਯੂਜ਼ਰਸ ਕੋਲ ਪਹਿਲਾਂ ਹੀ ਚਾਰਜਰ ਅਤੇ ਹੈੱਡਫੋਨ ਮੌਜੂਦ ਹੁੰਦੇ ਹਨ ਅਤੇ ਨਵੇਂ ਦੀ ਜ਼ਰੂਰਤ ਨਹੀਂ ਹੁੰਦੀ।


author

Karan Kumar

Content Editor

Related News